AAP Advertisement : 'ਆਪ' ਇਸ਼ਤਿਹਾਰਬਾਜ਼ੀ 'ਤੇ ਮੁੜ ਉੱਠੇ ਸਵਾਲ, ਪਰਗਟ ਸਿੰਘ ਨੇ ਭਗਵੰਤ ਮਾਨ ਨੂੰ ਕੀਤੀ ਇਹ ਅਪੀਲ
ਚੰਡੀਗੜ੍ਹ: ਪੰਜਾਬ ਦੀ ਆਪ ਸਰਕਾਰ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਲਗਾਤਾਰ ਘਿਰ ਰਹੀ ਹੈ। ਮਨਜਿੰਦਰ ਸਿਰਸਾ ਮਗਰੋਂ ਹੁਣ ਸਾਬਕਾ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਇਕ ਪੋਸਟ ਪਾ ਕੇ ਮਾਨ ਸਰਕਾਰ 'ਤੇ ਹਮਲਾ ਬੋਲਿਆ ਹੈ।
ਚੰਡੀਗੜ੍ਹ: ਪੰਜਾਬ ਦੀ ਆਪ ਸਰਕਾਰ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਲਗਾਤਾਰ ਘਿਰ ਰਹੀ ਹੈ। ਮਨਜਿੰਦਰ ਸਿਰਸਾ ਮਗਰੋਂ ਹੁਣ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਇਕ ਪੋਸਟ ਪਾ ਕੇ ਮਾਨ ਸਰਕਾਰ 'ਤੇ ਹਮਲਾ ਬੋਲਿਆ ਹੈ।
ਅੱਜ ਫੇਰ ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਕਰੋੜਾਂ ਰੁਪੱਇਆ ਫਾਲਤੂ ਇਸ਼ਤਿਹਾਰ ਵਿੱਚ ਬਰਬਾਦ ਕਰ ਦਿੱਤਾ। ਇਸ਼ਤਿਹਾਰ ਵਿੱਚ ਕੰਮ ਵੀ ਉਹ ਦੱਸੇ ਆ ਜੋ ਪਹਿਲਾਂ ਤੋਂ ਹੀ ਹੁੰਦੇ ਹਨ ਪੰਜਾਬ ਵਿੱਚ। ਭਗਵੰਤ ਮਾਨ ਜੀ ਇਹ ਬਰਬਾਦੀ ਰੋਕੋ ,ਇਹਨਾਂ ਪੈਸਿਆਂ ਨੂੰ ਲੋਕਾਂ ਦੀ ਭਲਾਈ ਲਈ ਵਰਤੋ।"
ਇਸ਼ਤਿਹਾਰਬਾਜ਼ੀ 'ਤੇ ਆਪ ਸਰਕਾਰ ਲਗਾਤਾਰ ਘਿਰ ਰਹੀ ਹੈ।ਇਸ ਤੋਂ ਪਹਿਲਾਂ ਬੀਜੇਪੀ ਆਗੂ ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ 'ਤੇ ਗੰਭੀਰ ਆਰੋਪ ਲਾਏ ਸੀ।ਸਿਰਸਾ ਨੇ ਕਿਹਾ ਸੀ ਆਪ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਪਰ ਕਈ ਕਰੋੜ ਦੇ ਇਸ਼ਤਿਹਾਰ ਦਿੱਤੇ ਹਨ।
ਸਿਰਸਾ ਨੇ ਟਵੀਟ ਕਰ ਲਿਖਿਆ, " ਆਪ ਸਰਕਾਰ ਨੇ 100 ਦਿਨਾਂ ਦੇ ਕਾਰਜਕਾਲ 'ਚ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ ਪਰ 60 ਦਿਨਾਂ 'ਚ ਪੰਜਾਬੋਂ ਬਾਹਰਲੇ ਮੀਡੀਆ ਨੂੰ 38 ਕਰੋੜ ਦੇ ਇਸ਼ਤਿਹਾਰ ਦੇ ਕੇ ਪੰਜਾਬ ਦੇ ਖਜ਼ਾਨੇ ਨੂੰ ਉਜਾੜਿਆ ਹੈ। ਭਗਵੰਤ ਮਾਨ ਜੀ, ਤੁਸੀ ਆਪਣੇ ਦਿੱਲੀ ਬੈਠੇ 'ਆਕਾ' ਦੀ ਪ੍ਰਮੋਸ਼ਨ ਲਈ ਪੰਜਾਬ ਦੇ ਖਜ਼ਾਨੇ ਦੇ ਉਜਾੜੇ ਨੂੰ ਕਿਵੇਂ ਜਾਇਜ਼ ਠਹਿਰਾਉਂਦੇ ਹੋ?"
•@AAPPunjab ਸਰਕਾਰ ਨੇ 100 ਦਿਨਾਂ ਦੇ ਕਾਰਜਕਾਲ 'ਚ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ ਪਰ 60 ਦਿਨਾਂ 'ਚ ਪੰਜਾਬੋਂ ਬਾਹਰਲੇ ਮੀਡੀਆ ਨੂੰ ₹38cr ਦੇ ਇਸ਼ਤਿਹਾਰ ਦੇ ਕੇ ਪੰਜਾਬ ਦੇ ਖਜ਼ਾਨੇ ਨੂੰ ਉਜਾੜਿਆ@BhagwantMann ਜੀ, ਤੁਸੀ ਆਪਣੇ ਦਿੱਲੀ ਬੈਠੇ 'ਆਕਾ' ਦੀ ਪ੍ਰਮੋਸ਼ਨ ਲਈ ਪੰਜਾਬ ਦੇ ਖਜ਼ਾਨੇ ਦੇ ਉਜਾੜੇ ਨੂੰ ਕਿਵੇਂ ਜਾਇਜ਼ ਠਹਿਰਾਉਂਦੇ ਹੋ pic.twitter.com/pQytqNGMlX
— Manjinder Singh Sirsa (@mssirsa) July 3, 2022