Punjab News: ਮੰਡੀਆਂ 'ਚ ਝੋਨੇ ਦੇ ਢੇਰ ਲੱਗਣੇ ਸ਼ੁਰੂ, ਕੇਂਦਰ ਸਰਕਾਰ ਦੇ ਤਾਨਾਸ਼ਾਹੀ ਹੁਕਮਾਂ ਕਾਰਨ ਸੈਲਰ ਮਾਲਕ ਹੜਤਾਲ 'ਤੇ
paddy lifting: ਸੈਲਰ ਮਾਲਕਾਂ ਦੀ ਹੜਤਾਲ ਕਾਰਨ ਲਿਫਟਿੰਗ ਨਹੀਂ ਹੋ ਰਹੀ ਹੈ, ਜਿਸ ਕਰਕੇ ਆੜਤੀਆਂ , ਕਿਸਾਨਾਂ ਅਤੇ ਮਜ਼ਦੂਰ ਮੰਡੀਆਂ ਦੇ ਵਿੱਚ ਪ੍ਰੇਸ਼ਾਨ ਹੋ ਰਹੇ ਹਨ।
Cellar owners strike: ਕਦੇ ਸੋਕੇ ਅਤੇ ਕਦੇ ਭਾਰੀ ਮੀਂਹ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਜਿੱਥੇ ਹੁਣੇ-ਹੁਣੇ ਪਏ ਮੀਂਹ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਹੁਣ ਸਰਕਾਰ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਕਿਸਾਨਾਂ ਅਤੇ ਆੜਤੀਆਂ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਦਾ ਕਾਰਨ ਹੈ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਹੁਕਮਾਂ ਦੇ ਚੱਲਦਿਆਂ ਹੁਣ ਸੈਲਰ ਮਲਿਕ ਹੜਤਾਲ 'ਤੇ ਚਲੇ ਗਏ ਹਨ।
ਸੈਲਰ ਮਲਿਕ ਹੜਤਾਲ 'ਤੇ
ਜੀ ਹਾਂ ਸੈਲਰ ਮਲਿਕ ਹੜਤਾਲ ਉੱਤੇ ਚਲੇ ਗਏ ਨੇ ਜਿਸ ਕਰਕੇ ਮੰਡੀਆਂ 'ਚੋਂ ਲਿਫਟਿੰਗ ਨਹੀਂ ਹੋ ਰਹੀ ਅਤੇ ਮੰਡੀਆਂ 'ਚ ਝੋਨੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਇੰਨਾ ਹੀ ਨਹੀਂ ਮਜ਼ਦੂਰ ਵੇਲੇ ਬੈਠੇ ਹਨ। ਮੰਡੀਆਂ 'ਚ ਲਿਫਟਿੰਗ ਨਾ ਹੋਣ ਕਾਰਨ ਆੜਤੀਆਂ ਨੂੰ ਵੀ ਹੜਤਾਲ 'ਤੇ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਇਹੀ ਨਹੀਂ ਮਜ਼ਦੂਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਇਸ ਸਬੰਧੀ ਜਦੋਂ ਆੜਤੀਆਂ ਅਤੇ ਮਜ਼ਦੂਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਹੁਕਮਾਂ ਕਾਰਨ ਸੈਲਰ ਮਾਲਿਕਾਂ ਵੱਲੋਂ ਹੜਤਾਲ ਕੀਤੀ ਗਈ ਹੈ, ਜਿਸ ਕਾਰਨ ਮੰਡੀਆਂ ਵਿੱਚ ਲਿਫਟਿੰਗ ਨਹੀਂ ਹੋ ਰਹੀ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਨੇ ਤੱਤ ਦੀ ਗੁਣਵੱਤਾ ਵਧਾਉਣ ਲਈ ਚੌਲਾਂ 'ਚ ਕੈਮੀਕਲ ਦੀ ਮਿਲਾਵਟ ਕਰਨ ਦੀ ਗੱਲ ਕਹੀ ਹੈ, ਜਿਸ ਕਾਰਨ ਸੈਂਪਲ ਫੇਲ ਹੋਣ ਕਾਰਨ ਆੜਤੀ ਹੜਤਾਲ 'ਤੇ ਹਨ ਅਤੇ ਸਾਨੂੰ ਆੜਤੀਆਂ ਅਤੇ ਮਜ਼ਦੂਰਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਇਸ ਦੇ ਨਤੀਜੇ ਕਿਸਾਨਾਂ ਨੂੰ ਵੀ ਭੁਗਤਣੇ ਪੈਣਗੇ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਨਹੀਂ ਆ ਰਹੀ ਹੈ। ਬਰਸਾਤ ਕਾਰਨ ਇਹ ਵੀ ਖ਼ਰਾਬ ਹੋ ਗਈ ਹੈ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਕੁਝ ਦਿਨ ਬਾਅਦ ਉਹ ਵੀ ਹੜਤਾਲ 'ਤੇ ਚਲੇ ਜਾਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ, ਇੰਨਾ ਹੀ ਨਹੀਂ ਮਜ਼ਦੂਰ ਵੀ ਹੜਤਾਲ 'ਤੇ ਜਾਣਗੇ, ਕੰਮ ਨਾ ਮਿਲਣ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।