(Source: ECI/ABP News)
ਸਵੇਰੇ-ਸਵੇਰੇ ਲੇਬਰ ਚੌਕ 'ਤੇ ਮਜ਼ਦੂਰਾਂ 'ਚ ਜਾ ਬੈਠੇ ਰਾਜਾ ਵੜਿੰਗ, ਬੋਲੇ, ਇਨ੍ਹਾਂ ਬਾਰੇ ਨਾ ਸਾਡੀ ਸਰਕਾਰ ਨੇ ਕੁਝ ਸੋਚਿਆ ਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਕੁਝ ਕਰ ਰਹੀ..
ਸੰਗਰੂਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਨੂੰ ਮਜਬੂਤ ਕਰਨ ਲਈ ਜੁਟੇ ਹੋਏ ਹਨ। ਉਨ੍ਹਾਂ ਨੇ ਅੱਜ ਸੰਗਰੂਰ ਦੇ ਬਨਾਸਰ ਬਾਗ ਵਿੱਚ ਸਵੇਰ ਦੀ ਸੈਰ ਕੀਤੀ।

ਸੰਗਰੂਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਨੂੰ ਮਜਬੂਤ ਕਰਨ ਲਈ ਜੁਟੇ ਹੋਏ ਹਨ। ਉਨ੍ਹਾਂ ਨੇ ਅੱਜ ਸੰਗਰੂਰ ਦੇ ਬਨਾਸਰ ਬਾਗ ਵਿੱਚ ਸਵੇਰ ਦੀ ਸੈਰ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅੱਜ ਸਵੇਰੇ ਸੰਗਰੂਰ ਦੇ ਲੋਕਾਂ ਨੂੰ ਮਿਲਦੇ ਨਜ਼ਰ ਆਏ। ਸੈਰ ਤੋਂ ਬਾਅਦ ਉਨ੍ਹਾਂ ਨੇ ਲੇਬਰ ਚੌਕ ਜਾ ਕੇ ਮਜ਼ਦੂਰਾਂ ਨਾਲ ਬੈਠ ਕੇ ਸਮਾਂ ਬਿਤਾਇਆ। ਮਜ਼ਦੂਰਾਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਨਾ ਤਾਂ ਸਾਡੀ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਬਾਰੇ ਸੋਚਿਆ ਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਕੁਝ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਫੈਕਟਰੀਆਂ ਵਿੱਚ ਪੰਜਾਬ ਦੇ 80% ਲੋਕਾਂ ਨੂੰ ਕੰਮ ਮਿਲਣ ਦੀ ਮੰਗ ਜਾਇਜ਼ ਹੈ। ਇਹ ਲੋਕ ਸਰਕਾਰ ਤੋਂ ਨੌਕਰੀ ਨਹੀਂ ਮੰਗ ਰਹੇ, ਸਗੋਂ ਉਹ ਜਿੱਥੇ ਕੰਮ ਕਰਦੇ ਹਨ, ਉੱਥੇ ਕੰਮ ਦਾ ਵੱਧ ਹਿੱਸਾ ਮੰਗ ਰਹੇ ਹਨ ਕਿਉਂਕਿ ਬਾਹਰੋਂ ਲੋਕ ਆ ਕੇ ਉੱਥੇ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਅਪੀਲ ਕਰਾਂਗਾ ਤੇ ਵਿਧਾਨ ਸਭਾ ਵਿੱਚ ਸਵਾਲ ਵੀ ਉਠਾਵਾਂਗਾ ਕਿ ਇਸ ਮੰਗ ਵੱਲ ਧਿਆਨ ਦਿੱਤਾ ਜਾਵੇ। ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਦੋ ਮਹੀਨੇ ਦੇ ਕਾਰਜਕਾਲ 'ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਕਿੱਥੇ ਕੁਝ ਨਹੀਂ ਕਹਾਂਗਾ, ਜਨਤਾ ਦੱਸੇਗੀ ਕਿ ਸਰਕਾਰ ਫੇਲ੍ਹ ਹੈ ਜਾਂ ਪਾਸ, ਇਸ ਬਾਰੇ ਮੇਰੇ ਕੋਲ ਕਹਿਣ ਲਈ ਕੁਝ ਨਹੀਂ।
ਦੱਸ ਦਈਏ ਕਿ ਰਾਜਾ ਵੜਿੰਗ ਸੰਗਰੂਰ ਦੌਰੇ 'ਤੇ ਆਏ ਹਨ। ਰਾਜਾ ਵੜਿੰਗ ਨੇ ਸੂਬਾ ਪ੍ਰਧਾਨ ਬਣਨ ਮਗਰੋਂ ਵੀਰਵਾਰ ਨੂੰ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ‘ਮੈਂ-ਮੈਂ’ ਕਰਨ ਵਾਲੇ ਤੇ ਬੇਸਬਰੇ ਲੋਕਾਂ ਨੇ ਹੀ ਕਾਂਗਰਸ ਦਾ ਜਨਾਜ਼ਾ ਕੱਢਿਆ ਹੈ ਤੇ ਹਰ ਆਗੂ ਇਹ ਸਮਝਦਾ ਹੈ ਕਿ ਉਸ ਤੋਂ ਬਗੈਰ ਕਾਂਗਰਸ ਨਹੀਂ ਚੱਲ ਸਕਦੀ।
ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਉਹ ਇੱਕ ਮਹੀਨਾ ਹੋਰ ਵੇਖਣਗੇ, ਉਸ ਮਗਰੋਂ ਪਾਰਟੀ ਨੂੰ ਕਮਜ਼ੋਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ 15-20 ਦਿਨਾਂ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਤਿਆਰ ਕਰ ਦਿੱਤਾ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
