ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਟੇਕਿਆ ਮੱਥਾ, ਕਿਹਾ ਭਟਕ ਗਿਆ ਸੀ
ਅੰਮ੍ਰਿਤਸਰ: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਤੜਕ ਸਵੇਰ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਨਤਮਸਤਕ ਹੋਏ। ਦਸ ਦਈਏ ਕਿ ਪਿਛਲੇ ਦਿਨੀ 'ਚ ਮੰਦਰ 'ਚ ਨਿੱਕੂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ
ਅੰਮ੍ਰਿਤਸਰ: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਤੜਕ ਸਵੇਰ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਦਸ ਦਈਏ ਕਿ ਪਿਛਲੇ ਦਿਨੀ 'ਚ ਮੰਦਰ 'ਚ ਨਿੱਕੂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਨੂੰ ਲੈ ਕੇ ਉਹ ਕਾਫੀ ਸੁਰਖੀਆਂ 'ਚ ਰਹੇ। ਇਸ ਮੌਕੇ ਬੋਲਦਿਆਂ ਨਿੱਕੂ ਨੇ ਕਿਹਾ ਕਿ ਜਦੋਂ ਮਨੁੱਖ ਭਟਕਦਾ ਹੈ ਤਾਂ ਉਸ ਨੂੰ ਆਪਣੀ ਮੰਜ਼ਿਲ ਮਿਲ ਹੀ ਜਾਂਦੀ ਹੈ। ਉਹਨਾਂ ਕਿਹਾ ਕਿ ਗੁਰੂ ਘਰ ਤੋਂ ਉੱਪਰ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਆਪਣੀ ਗਲਤੀ ਮੰਨਦਿਆਂ ਗੁਰੂਆਂ ਦੀ ਸ਼ਰਨ ਵਿੱਚ ਆਉਣ ਦੀ ਗੱਲ ਕਹੀ।
ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੂੰ ਦੁਨੀਆ ਭਰ ਤੋਂ ਪਿਆਰ ਮਿਲ ਰਿਹਾ ਹੈ। ਉਹਨਾਂ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਹਨਾਂ ਨੂੰ ਫੋਨ ਕਰ ਕੇ ਮਦਦ ਦੀ ਪੇਸ਼ਕਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ। ਲੋਕਾਂ ਨੂੰ ਇਨ੍ਹਾਂ ਦੇ ਜਾਲ ਵਿੱਚ ਫਸ ਕੇ ਕਿਸੇ ਵੀ ਫਰਜ਼ੀ ਵਿਅਕਤੀ ਦੇ ਖਾਤੇ ਵਿੱਚ ਪੈਸੇ ਨਹੀਂ ਪਾਉਣੇ ਚਾਹੀਦੇ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਇੱਕ ਪੰਡਾਲ 'ਚ ਸੰਤ ਅੱਗੇ ਮੱਥਾ ਟੇਕ ਰਹੇ ਸਨ ਅਤੇ ਰੋ ਕੇ ਆਪਣੇ ਕੰਮ ਨਾ ਮਿਲਣ 'ਤੇ ਦਰਦ ਜ਼ਾਹਰ ਕਰ ਰਹੇ ਸਨ।
ਇਸ ਵੀਡੀਓ 'ਚ ਨਿੱਕੂ ਸਪੱਸ਼ਟ ਤੌਰ 'ਤੇ ਬੋਲਦੇ ਨਜ਼ਰ ਆਏ ਹਨ ਕਿ ਉਹ ਕਰਜ਼ੇ 'ਚ ਡੁੱਬੇ ਹੋਏ ਹਨ ਅਤੇ ਉਸ ਨੂੰ ਇੰਡਸਟਰੀ 'ਚ ਕੋਈ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਮਾਨਸਿਕ ਤਣਾਅ 'ਚ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗਾਇਕ ਨਿੱਕੂ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਪਰ ਪੰਜਾਬ ਦੇ ਗਾਇਕ ਉਨ੍ਹਾਂ ਦੇ ਹੱਕ ਵਿੱਚ ਆ ਗਏ ਅਤੇ ਮਦਦ ਦਾ ਵਾਅਦਾ ਕੀਤਾ।
ਜਲਦ ਹੀ ਜਾਣਗੇ ਵਰਲਡ ਟੂਰ 'ਤੇ
ਪੰਜਾਬੀ ਇੰਡਸਟਰੀ ਦੇ ਨਾਲ ਨਾਲ ਪੰਜਾਬ ਭਰ `ਚ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਤੋਂ ਬਾਅਦ ਇੰਦਰਜੀਤ ਨਿੱਕੂ ਦਾ ਸਮਾਂ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦਉਹ ਜਲਦ ਹੀ ਵਰਲਡ ਟੂਰ ਕਰਨ ਜਾ ਰਹੇ ਹਨ। ਇਸ ਟੂਰ ਦੀ ਸ਼ੁਰੂਆਤ ਕੈਨੇਡਾ ਤੋਂ ਹੋਵੇਗੀ। ਹਾਲਾਂਕਿ ਕੈਨੇਡਾ `ਚ ਨਿੱਕੂ ਦੇ ਟੂਰ ਦੀ ਕੋਈ ਫ਼ਾਈਨਲ ਡੇਟ ਸਾਹਮਣੇ ਨਹੀਂ ਆਈ ਹੈ, ਪਰ ਇਹ ਤੈਅ ਹੈ ਕਿ ਉਹ ਜਲਦ ਹੀ ਕੈਨੇਡਾ `ਚ ਸ਼ੋਅ ਕਰ ਸਕਦੇ ਹਨ।
ਦੱਸ ਦਈਏ ਕਿ ਇਹ ਸ਼ੋਅ ਨੈਕਸਟ ਲੈਵਲਜ਼ ਮਿਊਜ਼ਿਕ ਕੰਪਨੀ ਕਰਵਾ ਰਹੀ ਹੈ। ਇਸ ਦੇ ਤਹਿਤ ਨਿੱਕੂ ਕੈਨੇਡਾ ਦੇ ਕੈਲਗਰੀ, ਟੋਰਾਂਟੋ, ਵੈਨਕੂਵਰ, ਐਡਮੌਨਟਨ ਤੇ ਵਿੰਨੀਪੈਗ `ਚ ਸ਼ੋਅ ਕਰਨਗੇ।
ਇਸ ਦਾ ਖੁਲਾਸਾ ਖੁਦ ਪੰਜਾਬੀ ਸਿੰਗਰ ਨਿੱਕੂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਇਸ ਬਾਬਤ ਪੋਸਟ ਪਾਈ ਹੈ। ਪੋਸਟ ਨਾਲ ਉਨ੍ਹਾਂ ਨੇ ਕਾਫ਼ੀ ਲੰਬੀ ਚੌੜੀ ਕੈਪਸ਼ਨ ਵੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਕਿਹਾ, "ਤੁਹਾਡੇ ਸਭ ਦੇ ਪਿਆਰ ਦਾ ਹਮੇਸ਼ਾ ਕਰਜ਼ਦਾਰ ਰਹੂ ਤੁਹਾਡਾ ਨਿੱਕੂ। ਇਹ ਸ਼ੋਅਜ਼ ਤੁਸੀਂ ਹੀ ਸਕਸੈਸਫੁੱਲ ਕਰਨੇ ਆ। ਐਂਡ ਪਲੀਜ਼ ਹੁਣ ਤੋਂ ਤੁਸੀਂ ਮੈਨੂੰ ਆਪਣੀਆਂ ਖੁਸ਼ੀਆਂ `ਚ ਹਮੇਸ਼ਾ ਲਈ ਸ਼ਾਮਲ ਕਰ ਲਵੋ। ਮੈਨੂੰ ਪੈਸੇ ਨਹੀਂ, ਇੱਜ਼ਤ ਚਾਹੀਦੀ ਆ, ਤੁਹਾਡਾ ਪਿਆਰ ਚਾਹੀਦਾ ਹੈ। ਸ਼ੋਅਜ਼ ਸਕਸੈਸਫੁਲ ਕਰਨ `ਚ ਮਦਦ ਕਰਿਓ। ਵਾਹਿਗੁਰੂ ਦੀ ਕਿਰਪਾ, ਤੁਹਾਡੇ ਸਾਥ ਤੇ ਆਪਣੀ ਮੇਹਨਤ ਨਾਲ ਇਹ ਸਭ ਠੀਕ ਕਰਨਾ ਚਾਹੁੰਦਾ ਮੈਂ। ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਰਤ ਕਰਨ ਨੂੰ ਸਭ ਤੋਂ ਉੱਤਮ ਦੱਸਿਆ। ਮੈਂ ਤੇ ਮੇਰਾ ਪਰਿਵਾਰ ਸਭ ਧਰਮਾਂ ਦਾ ਆਦਰ ਸਤਿਕਾਰ ਕਰਦਾ ਐ, ਪਰ ਸਾਡੇ ਲਈ ਹਮੇਸ਼ਾ ਸਰਬ ਉੱਤਮ ਗੁਰੂ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਨੇ।"