ਘੱਟੋ-ਘੱਟ ਸਮਰਥਨ ਮੁੱਲ 'ਤੇ ਬਣਾਈ ਕਮੇਟੀ ਦਰਸਾਉਂਦੀ ਹੈ ਖੇਤੀਬਾੜੀ 'ਤੇ ਭਾਜਪਾ ਦੀ ਛੋਟੀ ਮਾਨਸਿਕਤਾ - ਰਾਘਵ ਚੱਢਾ
Punjab News: ਕੇਂਦਰ ਵੱਲੋਂ ਐੱਮਐੱਸਪੀ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਕਮੇਟੀ ਬਣਾਈ ਗਈ ਹੈ। ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਇਸ ਬਹੁ-ਚਰਚਿਤ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।

Punjab News: ਕੇਂਦਰ ਵੱਲੋਂ ਐੱਮਐੱਸਪੀ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਕਮੇਟੀ ਬਣਾਈ ਗਈ ਹੈ। ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੂੰ ਇਸ ਬਹੁ-ਚਰਚਿਤ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਰਮੇਸ਼ ਚੰਦ ਨੀਤੀ ਆਯੋਗ ਦੀ ਤਰਫੋਂ ਇਸ ਦੇ ਮੈਂਬਰ ਹੋਣਗੇ ਉੱਥੇ ਹੀ ਪੰਜਾਬ ਨੂੰ ਕਮੇਟੀ 'ਚੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ ਕਮੇਟੀ ਵਿੱਚ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਤਿੰਨ ਮੈਂਬਰ ਵੀ ਸ਼ਾਮਲ ਹੋਣਗੇ। SKM ਵੱਲੋਂ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਨਾਂ ਜੋੜ ਦਿੱਤੇ ਜਾਣਗੇ। ਜਦਕਿ ਕਿਸਾਨਾਂ ਨੇ ਇਸ ਕਮੇਟੀ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਕਮੇਟੀ ਸਿਰਫ ਸੁਝਾਅ ਦੇਣ ਤੱਕ ਹੀ ਸੀਮਤ ਹੋਵੇਗੀ। ਉੱਥੇ ਹੀ ਹੁਣ ਇਸ ਨੂੰ ਲੈ ਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਸਵਾਲ ਚੁੱਕੇ ਉਹਨਾਂ ਕਿਹਾ ਕਿ ਇਹ ਕਮੇਟੀ ਭਾਜਪਾ ਦੀ ਖੇਤੀਬਾੜੀ ਲਈ ਛੋਟੀ ਮਾਨਸਿਕਤਾ ਦੀ ਤਾਜ਼ਾ ਉਦਾਹਰਣ ਹੈ।
ਰਾਘਵ ਚੱਢਾ ਨੇ ਟਵੀਟ ਕਰਦੇ ਲਿਖਿਆ - ਘੱਟੋ-ਘੱਟ ਸਮਰਥਨ ਮੁੱਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੇਂਦਰ ਸਰਕਾਰ ਦੀ ਕਮੇਟੀ ਖੇਤੀਬਾੜੀ 'ਤੇ ਬੀਜੇਪੀ ਦੀ ਬੇਤੁਕੀ ਅਤੇ ਛੋਟੀ ਮਾਨਸਿਕਤਾ ਦੀ ਤਾਜ਼ਾ ਉਦਾਹਰਣ ਹੈ, ਕਿਉਂਕਿ ਵਿਨਾਸ਼ਕਾਰੀ ਵਿਵਸਥਾ ਕੋਈ ਸਬਕ ਨਹੀਂ ਸਿੱਖਦੀ। ਪੰਜਾਬ ਨੂੰ ਜਾਣ ਬੁੱਝ ਕੇ ਬਾਹਰ ਰੱਖ ਕੇ ਕੇਂਦਰ ਸਰਕਾਰ ਨੇ ਸਾਡੇ ਲੋਕਾਂ ਦਾ ਅਪਮਾਨ ਕੀਤਾ ਹੈ।
The Central Government's Committee to make MSP more effective is the latest example of BJP's cynical and shortsighted bungling on agriculture, as the disastrous dispensation learns no lessons. By deliberately excluding Punjab, the Central Government has insulted our people. (1/5) pic.twitter.com/7ZcjUi05Yb
— Raghav Chadha (@raghav_chadha) July 19, 2022
ਮਹਿੰਗਾਈ ਦੀ ਮਾਰ! ਹੁਣ ਹਸਪਤਾਲ 'ਚ ਇਲਾਜ ਕਰਵਾਉਣਾ ਵੀ ਹੋਇਆ ਮਹਿੰਗਾ, ਮਰੀਜ਼ ਵੀ GST ਦੀ ਮਾਰ ਹੇਠ






















