ਚੰਨੀ ਦੇ ਹੱਕ 'ਚ ਨਿੱਤਰੇ ਵੜਿੰਗ, ਸੀਐਮ ਭਗਵੰਤ ਮਾਨ 'ਤੇ ਪਲਟਵਾਰ, ਬੋਲੇ, ਸੀਐੱਮ ਸਾਹਬ ਪਹਿਲਾਂ ਤੱਥਾਂ ਦੀ ਕਰੋ ਜਾਂਚ...
Punjab News: ਸੀਐੱਮ ਭਗਵੰਤ ਮਾਨ ਵੱਲੋਂ ਬੀਤੇ ਦਿਨ ਨੀਤੀ ਆਯੋਗ ਦੀਆਂ ਮੀਟਿੰਗਾਂ 'ਚ ਸ਼ਾਮਲ ਹੋਣ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੰਜ ਕਸਿਆ
Punjab News: ਸੀਐੱਮ ਭਗਵੰਤ ਮਾਨ ਵੱਲੋਂ ਬੀਤੇ ਦਿਨ ਨੀਤੀ ਆਯੋਗ ਦੀਆਂ ਮੀਟਿੰਗਾਂ 'ਚ ਸ਼ਾਮਲ ਹੋਣ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੰਜ ਕਸਿਆ। ਵੜਿੰਗ ਨੇ ਕਿਹਾ ਕਿ ਸੀਐੱਮ ਸਾਹਬ ਪਹਿਲਾਂ ਆਪਣੇ ਤੱਥਾਂ ਦੀ ਜਾਂਚ ਕਰ ਲਓ। ਉਹਨਾਂ ਕਿਹਾ ਕਿ ਚੰਨੀ ਸਾਹਬ ਦੇ ਸਮੇਂ ਨੀਤੀ ਆਯੋਗ ਦੀ ਕੋਈ ਮੀਟਿੰਗ ਹੋਈ ਹੀ ਨਹੀਂ ਸੀ। ਤੁਹਾਡੇ ਅਫਸਰ ਤੁਹਾਨੂੰ ਗਲਤ ਜਾਣਕਾਰੀ ਦੇ ਰਹੇ ਹਨ ਜਿਹਨਾਂ ਲਈ ਉਹਨਾਂ ਦੀ ਖਿਚਾਈ ਹੋਣੀ ਚਾਹੀਦੀ ਹੈ। ਵੜਿੰਗ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤੁਹਾਨੂੰ ਵਿਧਾਨ ਸਭਾ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਸੀ।
.@BhagwantMann Sahab, please check your facts. @INCPunjab CMs did attend @NITIAayog meetings. There was no meeting during Channi Sahab's time.
— Amarinder Singh Raja Warring (@RajaBrar_INC) August 7, 2022
Your officers must be pulled up for feeding you wrong information. Earlier, they made you make an incorrect statement in Vidhan Sabha pic.twitter.com/x1zT3jUfN1
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੌਰੇ 'ਤੇ ਦਿੱਲੀ ਗਏ ਹੋਏ ਹਨ। ਦਿੱਲੀ ਵਿੱਚ, ਉਹ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਹਿੱਸਾ ਲੈ ਰਿਹਾ ਹੈ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ। ਸ਼ਨੀਵਾਰ ਨੂੰ ਚੰਡੀਗੜ੍ਹ ਰਵਾਨਾ ਹੋਣ ਤੋਂ ਪਹਿਲਾਂ ਮਾਨ ਨੇ ਕਿਹਾ ਸੀ ਕਿ ਨੀਤੀ ਆਯੋਗ ਨੇ ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਕਿਹਾ ਸੀ। ਉਹਨਾਂ ਨੂੰ ਪੰਜਾਬ ਦੀਆਂ ਲੋੜਾਂ ਬਾਰੇ ਦੱਸਣ ਲਈ ਕਿਹਾ, ਪਰ ਉਹ ਕਦੇ ਨਹੀਂ ਗਏ। ਮੈਂ ਆਪਣਾ ਸਾਰਾ ਹੋਮਵਰਕ ਕਰਕੇ ਜਾ ਰਿਹਾ ਹਾਂ।