ਪੰਜਾਬ 'ਚ ਮਾਸਟਰ ਕੇਡਰ ਦੀਆਂ 4902 ਭਰਤੀ ਪ੍ਰੀਖਿਆ ਦੀ ਮਿਤੀ ਵੀ ਜਾਰੀ, ਜਲਦ ਹੋਣਗੀਆਂ ਹੋਰ ਭਰਤੀਆਂ- ਸਿੱਖਿਆ ਮੰਤਰੀ
Punjab Master Cadre Recruitment: ਪੰਜਾਬ ਵਿੱਚ ਮਾਸਟਰ ਕਾਡਰ ’ਤੇ 4902 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਵਿਭਾਗ ਵੱਲੋਂ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ।
Punjab Master Cadre Recruitment: ਪੰਜਾਬ ਵਿੱਚ ਮਾਸਟਰ ਕਾਡਰ ’ਤੇ 4902 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਵਿਭਾਗ ਵੱਲੋਂ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। 21 ਅਗਸਤ ਤੋਂ ਇਹ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਅਤੇ 11 ਸਤੰਬਰ ਤੱਕ ਹੋਣਗੀਆਂ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦੀ ਹੀ ਹੋਰ ਭਰਤੀਆਂ ਕੀਤੀਆਂ ਜਾਣਗੀਆਂ ਅਤੇ ਇੱਕ ਸਾਲ ਦੇ ਅੰਦਰ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰ ਦਿੱਤੀ ਜਾਵੇਗੀ।
ਜਾਰੀ ਇਸ਼ਤਿਹਾਰ ਦੀਆਂ ਸ਼ਰਤਾਂ ਮੁਤਾਬਕ ਭਰਤੀ ਲਈ 150 ਅੰਕਾਂ ਦਾ ਲਿਖਤੀ ਟੈਸਟ ਜਿਸ ਦਾ ਸਮਾਂ 2.30 ਘੰਟੇ ਦਾ ਹੋਵੇਗਾ ਤੇ ਜਿਸ ਵਿਚ 150 ਪ੍ਰਸ਼ਨ ਪੁੱਛੇ ਜਾਣਗੇ, ਲਿਆ ਜਾਵੇਗਾ। ਸਮਾਜਿਕ ਸਿੱਖਿਆ ਵਿਸ਼ੇ ਵਿਚ 4 ਆਪਸ਼ਨਲ ਵਿਸ਼ਿਆਂ ਵਿਚੋਂ ਉਮੀਦਵਾਰ ਨੇ ਕੋਈ 2 ਆਸ਼ਨਲ ਵਿਸ਼ੇ ਅਤੇ ਸਾਇੰਸ ਵਿਸ਼ੇ ਨਾਲ ਸਬੰਧਤ 5 ਆਪਸ਼ਨਲ ਵਿਸ਼ਿਆਂ ਵਿਚੋਂ ਉਮੀਦਵਾਰ ਨੇ ਕੋਈ 2 ਆਪਸ਼ਨਲ ਵਿਸ਼ੇ ਲੈਂਦੇ ਹੋਏ ਸਬੰਧਤ ਵਿਸ਼ਿਆਂ ਦਾ ਹੋਣ ਵਾਲਾ ਲਿਖਤੀ ਟੈਸਟ ਦੇਣਾ ਹੈ। ਸੋ ਇਨ੍ਹਾਂ ਵਿਸ਼ਿਆਂ ਦੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਬੰਧਤ ਵਿਸ਼ੇ ਦਾ ਪੇਪਰ ਦਿੰਦੇ ਸਮੇਂ ਇਹ ਆਪਸ਼ਨਾਂ ਧਿਆਨ ਨਾਲ ਚੁਣਨ ਤੇ ਪੇਪਰ ਕਰਨ। ਲਿਖਤੀ ਟੈਸਚ ਲਈ ਸਥਾਨ ਰੋਲ ਨੰਬਰ ਸਲਿੱਪ ਜਾਰੀ ਕਰਨ ਸਮੇਂ ਦਰਸਾਇਆ ਜਾਵੇਗਾ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Education Loan Information:
Calculate Education Loan EMI