ਸੰਤੁਲਨ ਗਵਾ ਕੇ ਖੇਤਾਂ 'ਚ ਜਾ ਪਲਟੀ ਸਕੂਲ ਦੀ ਬੱਸ, ਇੱਕ ਬੱਚੀ ਦੀ ਮੌਤ, ਕਈ ਬੱਚੇ ਜ਼ਖਮੀ
ਹੁਸ਼ਿਆਰਪੁਰ : ਹਲਕਾ ਚੱਬੇਵਾਲ ਦੇ ਪਿੰਡ ਸਸੋਲੀ 'ਚ ਦਰਦਨਾਕ ਹਾਦਸਾ ਵਾਪਰਿਆ। ਜਿਸ 'ਚ ਇੱਕ ਬੱਚੀ ਦੀ ਜਾਨ ਚਲੀ ਗਈ। ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਬਸ ਦਾ ਸੰਤੁਲਨ ਵਿਗੜ ਗਿਆ
ਹੁਸ਼ਿਆਰਪੁਰ : ਹਲਕਾ ਚੱਬੇਵਾਲ ਦੇ ਪਿੰਡ ਸਸੋਲੀ 'ਚ ਦਰਦਨਾਕ ਹਾਦਸਾ ਵਾਪਰਿਆ। ਜਿਸ 'ਚ ਇੱਕ ਬੱਚੀ ਦੀ ਜਾਨ ਚਲੀ ਗਈ। ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਬਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਪਲਟ ਗਈ ਅਤੇ ਹਾਦਸੇ 'ਚ ਕਈ ਬੱਚੇ ਜ਼ਖਮੀ ਹੋ ਗਏ ਜਦਕਿ ਇੱਕ ਸਾਢੇ 6 ਸਾਲ ਦੀ ਬੱਚੀ ਜਸਨੂਰ ਕੌਰ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਦੁਪਹਿਰ ਕਰੀਬ 3.30 ਵਜੇ ਇਹ ਹਾਦਸਾ ਵਾਪਰਿਆ। ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨਾਲ ਭਰੀ ਬੱਸ ਜਦੋਂ ਪਿੰਡ ਸੀਣਾ ਨੇੜੇ ਪਹੁੰਚੀ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸੰਤੁਲਨ ਗਵਾ ਬੈਠੀ ਅਤੇ ਅਚਾਨਕ ਖੇਤ 'ਚ ਪਲਟ ਗਈ। ਜਿਸ ਕਾਰਨ ਇੱਕ ਬੱਚੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬੱਸ 'ਚ ਹਾਦਸੇ ਸਮੇਂ 14 ਤੋਂ 15 ਬੱਚੇ ਮੌਜੂਦ ਸਨ ਜਿਹਨਾਂ ਨੂੰ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਉਹਨਾਂ ਨੂੰ ਸੁਰੱਖਿਅਤ ਆਪਣੇ ਘਰ ਪਹੁੰਚਾਇਆ ਗਿਆ।
ਮ੍ਰਿਤਕ ਬੱਚੀ ਜਸਨੂਰ ਕੌਰ ਪਹਿਲੀ ਕਲਾਸ ਦੀ ਵਿਦਿਆਰਥਣ ਸੀ। ਉੱਥੇ ਹੀ ਬੱਚੀ ਦੇ ਪਿਤਾ ਨੇ ਬੱਸ ਡਰਾਈਵਰ 'ਤੇ ਓਵਰਸਪੀਡ ਗੱਡੀ ਹੋਣ ਦਾ ਇਲਜ਼ਾਮ ਲਗਾਇਆ ਉਹਨਾਂ ਕਿਹਾ ਡਰਾਈਵਰ ਤੋਂ ਬੱਸ ਸੰਭਾਲੀ ਨਹੀਂ ਗਈ। ਜਿਸ ਕਾਰਨ ਹਾਦਸਾ ਵਾਪਰ ਗਿਆ।
ਫਿਰੋਜ਼ਪੁਰ 'ਚ ਭਾਰੀ ਬਾਰਿਸ਼ ਕਾਰਨ ਪਾਣੀ 'ਚ ਡੁੱਬੀ ਕਾਰ, ਅਬੋਹਰ ਤੇ ਫਰੀਦਕੋਟ 'ਚ ਡੁੱਬੇ ਬਾਜ਼ਾਰ
1 ਲੱਖ ਕਿਸਾਨਾਂ ਨੇ ਵਧਾਇਆ ਟਿਊਬਵੈੱਲਾਂ ਦੀ ਮੋਟਰ ਦਾ ਲੋਡ, ਸੀਐੱਮ ਮਾਨ ਨੇ ਕੀਤਾ ਕਿਸਾਨਾਂ ਦੀ ਧੰਨਵਾਦ