ਕ੍ਰਾਂਤੀਕਾਰੀ ਯੋਧੇ ਊਧਮ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ, ਸਿਆਸੀ ਦਿੱਗਜਾਂ ਨੇ ਕੀਤਾ ਨਮਨ
Punjab News: 31 ਜੁਲਾਈ, 1940 ਨੂੰ ਕ੍ਰਾਂਤੀਕਾਰੀ ਯੋਧੇ ਸ਼ਹੀਦ ਉਧਮ ਸਿੰਘ ਨੂੰ ਫਾਂਸੀ ਦੇ ਤਖਤੇ 'ਤੇ ਲਟਕਾ ਦਿੱਤਾ ਗਿਆ ਸੀ। ਉਧਮ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਗਵਰਨਰ ਜਨਰਲ ਮਾਈਕਲ ਓ ’ਡਵਾਇਰ ਦਾ ਕਤਲ ਕਰ ਦਿੱਤਾ ਸੀ
Punjab News: 31 ਜੁਲਾਈ, 1940 ਨੂੰ ਕ੍ਰਾਂਤੀਕਾਰੀ ਯੋਧੇ ਸ਼ਹੀਦ ਉਧਮ ਸਿੰਘ ਨੂੰ ਫਾਂਸੀ ਦੇ ਤਖਤੇ 'ਤੇ ਲਟਕਾ ਦਿੱਤਾ ਗਿਆ ਸੀ। ਉਧਮ ਸਿੰਘ ਨੇ ਪੰਜਾਬ ਦੇ ਸਾਬਕਾ ਉਪ ਗਵਰਨਰ ਜਨਰਲ ਮਾਈਕਲ ਓ ’ਡਵਾਇਰ ਦਾ ਕਤਲ ਕਰ ਦਿੱਤਾ ਸੀ। ਜਨਰਲ ਡਵਾਇਰ ਉਹ ਵਿਅਕਤੀ ਸੀ ਜਿਸ ਨੇ ਪੰਜਾਬ 'ਚ ਜ਼ਾਲਿਆਂ ਵਾਲਾ ਬਾਗ ਕਤਲੇਆਮ ਲਈ ਆਦੇਸ਼ ਦਿੱਤੇ ਸਨ। ਜਿਸ ਦਾ ਊਧਮ ਸਿੰਘ ਨੇ ਬਦਲਾ ਲਿਆ।
ਸੂਰਬੀਰ ਯੋਧੇ ਦੀ ਸ਼ਹਾਦਤ ਨੂੰ ਸਿਆਸੀ ਦਿੱਗਜਾਂ ਨੇ ਵੀ ਨਮਨ ਕੀਤਾ ਹੈ। ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ ਵੀ ਟਵੀਟ ਕਰ ਸ਼ਹੀਦ ਊਧਮ ਨੂੰ ਸ਼ਰਧਾਂਜਲੀ ਦਿੱਤੀ ਗਈ।
ਪੰਜਾਬ ਦੇ ਬੇਕਸੂਰ ਲੋਕਾਂ ‘ਤੇ ਹੋਏ ਜ਼ੁਲਮ ਨੂੰ ਨਾ ਸਹਿਣ ਕਰਦੇ ਹੋਏ…ਅਣਖ-ਇਨਸਾਫ਼ ਲਈ ਚਿਣਗ ਸ਼ਹੀਦ ਊਧਮ ਸਿੰਘ ਜੀ ਨੂੰ ਵਿਦੇਸ਼ਾਂ ਤੱਕ ਲੈ ਗਈ…ਜਿੱਥੋਂ ਉਹ ਸਾਡੇ ਦੇਸ਼ ਦੇ ਨਾਇਕ ਬਣ ਗਏ…
— Bhagwant Mann (@BhagwantMann) July 31, 2022
ਮਹਾਨ ਸੂਰਬੀਰ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਸਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ… pic.twitter.com/Ivz0eKypvf
ਭਾਰਤ ਦੇ ਅਜ਼ਾਦੀ ਸੰਗਰਾਮ ਦੇ ਸੂਰਬੀਰ ਯੋਧੇ, ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ ਸਤਿਕਾਰ। ਇਹਨਾਂ ਸੂਰਬੀਰਾਂ ਦੀਆਂ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਸਾਰੇ ਭਾਰਤਵਾਸੀ ਅਜ਼ਾਦ ਫ਼ਿਜ਼ਾ 'ਚ ਆਪਣੇ ਲੋਕਤੰਤਰੀ ਹੱਕ ਮਾਣ ਰਹੇ ਹਾਂ। #ShaheedUdhamSingh #MartyrdomDay pic.twitter.com/PQes683pls
— Sukhbir Singh Badal (@officeofssbadal) July 31, 2022
ਸ਼ਹੀਦ ਊਧਮ ਸਿੰਘ ਦਾ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਇਤਿਹਾਸ ਵਿੱਚ ਹਮੇਸ਼ਾ ਬੇਮਿਸਾਲ ਰਹੇਗਾ। ਅੱਜ ਉਨ੍ਹਾ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੇ ਜਜ਼ਬੇ ਨੂੰ ਮੇਰਾ ਸਲਾਮ।#ShaheedUdhamSingh pic.twitter.com/0Jp5SXSTFM
— Amarinder Singh Raja Warring (@RajaBrar_INC) July 31, 2022
My heartfelt tribute to great freedom fighter & revolutionary Shaheed Udham Singh Ji on his death anniversary today.
— Capt.Amarinder Singh (@capt_amarinder) July 31, 2022
His bravery and valiant sacrifice for the nation will never be forgotten.#ShaheedUdhamSingh pic.twitter.com/T8rfDGfcsy
ਉਧਮ ਸਿੰਘ ਦਾ ਜਨਮ ਸੰਗਰੂਰ ਦੇ ਸ਼ੇਰ ਸਿੰਘ 'ਚ 26 ਦਸੰਬਰ 1899 ਨੂੰ ਹੋਇਆ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਧਮ ਸਿੰਘ ਤੇ ਉਨ੍ਹਾਂ ਦਾ ਭਰਾ ਪੁਤਲੀਘਰ ਵਿੱਚ ਸੈਂਟਰਲ ਖ਼ਾਲਸਾ ਅਨਾਥ ਆਸ਼ਰਮ ਚਲੇ ਗਏ। ਜਿਵੇਂ ਕਿ ਦੇਸ਼ ਉਧਮ ਸਿੰਘ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦਾ ਹੈ, ਅਸੀਂ ਫ੍ਰੀਡਮ ਫਾਇਟਰ ਬਾਰੇ ਕੁਝ ਤੱਥਾਂ' ਤੇ ਝਾਤ ਮਾਰਦੇ ਹਾਂ:
● ਉਨ੍ਹਾਂ 'ਤੇ 1 ਅਪ੍ਰੈਲ 1940 ਨੂੰ ਰਸਮੀ ਤੌਰ' ਤੇ ਮਾਈਕਲ ਓ ਡਵਾਇਰ ਦੇ ਕਤਲ ਦਾ ਦੋਸ਼ ਲਾਇਆ। ● ਉਹ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਮੰਨਦੇ ਸੀ। ● ਹਿਰਾਸਤ 'ਚ ਬਿਤਾਏ ਆਪਣੇ ਸਮੇਂ ਦੌਰਾਨ, ਉਹ ਆਪਣੇ ਆਪ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਹਿੰਦੇ ਸੀ। ● ਉਨ੍ਹਾਂ ਦੀਆਂ ਅਸਥੀਆਂ ਅੱਜ ਤੱਕ ਜਲਿਆਂਵਾਲਾ ਬਾਗ ਵਿਖੇ ਸੁਰੱਖਿਅਤ ਹਨ। ● ਜਨਰਲ ਡਵਾਇਰ ਦੀ ਹੱਤਿਆ ਲਈ ਉਨ੍ਹਾਂ ਜੋ ਹਥਿਆਰ ਵਰਤਿਆ ਸੀ, ਉਹ ਸਕਾਟਲੈਂਡ ਯਾਰਡ ਦੇ ਇੱਕ ਬਲੈਕ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ। ਇਤਿਹਾਸਕ ਹਥਿਆਰਾਂ ਵਿੱਚ ਇੱਕ ਚਾਕੂ, ਇੱਕ ਡਾਇਰੀ ਤੇ ਗੋਲੀਆਂ ਸ਼ਾਮਲ ਸਨ। ● ਉਨ੍ਹਾਂ ਸ਼ਹੀਦ-ਏ-ਆਜ਼ਮ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ● ਦਿਲਚਸਪ ਗੱਲ ਇਹ ਹੈ ਕਿ ਜਨਰਲ ਡਵਾਇਰ ਨੂੰ ਮਾਰਨ ਤੋਂ ਬਾਅਦ ਉਹ ਮੌਕੇ ਤੋਂ ਭੱਜੇ ਨਹੀਂ ਸੀ। ਬਜਾਏ ਇਸ ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਇੰਤਜ਼ਾਰ ਕਰਦੇ ਰਹੇ। ● ਜਦੋਂ ਉਧਮ ਸਿੰਘ ਆਪਣੇ ਮੁਕੱਦਮੇ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਉਨ੍ਹਾਂ 42 ਦਿਨਾਂ ਲਈ ਭੁੱਖ ਹੜਤਾਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਖਾਣਾ ਖਵਾਇਆ ਗਿਆ।