ਪੜਚੋਲ ਕਰੋ

Punjab Patwari: ਜਿਸ ਪਟਵਾਰੀ ਨੂੰ ਬਚਾਉਣ ਲਈ ਪੰਜਾਬ ਭਰ 'ਚ ਕੰਮ ਠੱਪ, ਉਸ ਦੇ ਘਰੋਂ ਮਿਲੀਆਂ 33 ਰਜਿਸਟਰੀਆਂ, ਖਾਤਿਆਂ 'ਚ ਕਰੋੜਾਂ ਰੁਪਏ, ਵਿਜੀਲੈਂਸ ਵੱਲੋਂ ਵੱਡੇ ਖੁਲਾਸੇ

Punjab News: ਦੱਸ ਦਈਏ ਕਿ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਪਿੰਡ ਨਾਰੀਕੇ ਦੇ ਪਟਵਾਰੀ ਤੇ ਦ ਰੈਵੇਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਖ਼ਿਲਾਫ਼ ਦਰਜ ਕੇਸ ਦਰਜ ਕੀਤਾ ਹੈ।

ਚੰਡੀਗੜ੍ਹ: ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਨਗੋ ਜਿਸ ਪਟਵਾਰੀ ਨੂੰ ਬਚਾਉਣ ਲਈ ਪੰਜਾਬ ਭਰ 'ਚ ਕੰਮ ਠੱਪ ਕਰਕੇ ਹੜਤਾਲ ਕਰ ਰਹੇ ਹਨ, ਉਸ ਦੇ ਘਰੋਂ ਵਿਜੀਲੈਂਸ ਨੂੰ 33 ਰਜਿਸਟਰੀਆਂ ਮਿਲੀਆਂ ਹਨ। ਇਸ ਤੋਂ ਇਲਾਵਾ ਵਿਜੀਲੈਂਸ ਨੇ ਉਸ ਦੇ ਖਾਤਿਆਂ 'ਚ ਕਰੋੜਾਂ ਰੁਪਏ ਹੋਣ ਦਾ ਦਾਅਵਾ ਕੀਤਾ ਹੈ। ਹੁਣ ਪਟਵਾਰੀ ਤੇ ਕਾਨੂੰਨਗੋ ਦੀ ਹੜਤਾਲ ਉੱਪਰ ਸਵਾਲ ਉੱਠਣ ਲੱਗੇ ਹਨ।

ਦੱਸ ਦਈਏ ਕਿ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਪਿੰਡ ਨਾਰੀਕੇ ਦੇ ਪਟਵਾਰੀ ਤੇ ਦ ਰੈਵੇਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਖ਼ਿਲਾਫ਼ ਦਰਜ ਕੇਸ ਦਰਜ ਕੀਤਾ ਹੈ। 26 ਅਪਰੈਲ ਨੂੰ ਪਟਵਾਰੀ ਦੀਦਾਰ ਸਿੰਘ ਤੇ ਨੰਬਰਦਾਰ ਤਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਮਗਰੋਂ ਦੋਵੇਂ ਜੁਡੀਸ਼ਲ ਹਿਰਾਸਤ ਦੌਰਾਨ ਸੰਗਰੂਰ ਜੇਲ੍ਹ ’ਚ ਬੰਦ ਹਨ। ਇਸ ਕੇਸ ਨੂੰ ਕਰਾਉਣ ਲਈ ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਨਗੋ 15 ਮਈ ਤੱਕ ਸਮੁੱਚਾ ਕੰਮਕਾਜ ਠੱਪ ਕਰਕੇ ਸਮੂਹਕ ਛੁੱਟੀ ’ਤੇ ਚਲੇ ਗਏ ਹਨ।

ਦੂਜੇ ਪਾਸੇ ਵਿਜੀਲੈਂਸ ਵੱਲੋਂ ਉਕਤ ਪਟਵਾਰੀ ਖ਼ਿਲਾਫ਼ ਹੋਰ ਵੱਡੇ ਖੁਲਾਸੇ ਕੀਤੇ ਗਏ ਹਨ। ਵਿਜੀਲੈਂਸ ਵੱਲੋਂ ਪਟਵਾਰੀ ਦੇ ਘਰ ਦੀ ਤਲਾਸ਼ੀ ਦੌਰਾਨ ਕਰੋੜਾਂ ਰੁਪਏ ਦੀ ਜਾਇਦਾਦ, ਬੈਂਕ ਖਾਤਿਆਂ ’ਚ ਲੱਖਾਂ ਰੁਪਏ ਨਕਦੀ ਹੋਣ ਤੇ ਪਟਵਾਰੀ ਦੇ ਅਹੁਦੇ ’ਤੇ ਤਾਇਨਾਤ ਹੋਣ ਦੇ ਬਾਵਜੂਦ ਪਿੰਡ ਦੇ ਨੰਬਰਦਾਰ ਵਜੋਂ ਵੀ ਸਰਕਾਰ ਤੋਂ ਕਰੀਬ ਦੋ ਲੱਖ ਰੁਪਏ ਦਾ ਮਾਣ ਭੱਤਾ ਵਸੂਲਣ ਦਾ ਖੁਲਾਸਾ ਕੀਤਾ ਹੈ।

ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਦੇ ਉਪ-ਕਪਤਾਨ ਪੁਲਿਸ ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਪਟਵਾਰੀ ਦੀਦਾਰ ਸਿੰਘ ਪਿੰਡ ਛੋਕਰਾਂ ਦਾ ਮੌਜੂਦਾ ਨੰਬਰਦਾਰ ਵੀ ਹੈ। ਪ੍ਰੀਵੈਨਸ਼ਨ ਆਫ਼ ਕੁਰੱਪਸ਼ਨ ਐਕਟ ਦੀ ਧਾਰਾ ਅਨੁਸਾਰ ਨੰਬਰਦਾਰ ‘ਪਬਲਿਕ ਸਰਵੈਂਟ’ ਦੇ ਘੇਰੇ ਵਿੱਚ ਆਉਂਦਾ ਹੈ ਤੇ ਪਟਵਾਰੀ ਦੀਦਾਰ ਸਿੰਘ ਨੇ ਬਤੌਰ ਨੰਬਰਦਾਰ ਹੁਣ ਤੱਕ ਕੁੱਲ 2 ਲੱਖ, ਇੱਕ ਹਜ਼ਾਰ ਰੁਪਏ ਮਾਣ ਭੱਤਾ ਹਾਸਲ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ। ਮਾਲ ਵਿਭਾਗ ਦੇ ਨਿਯਮਾਂ ਅਤੇ ਕਾਨੂੰਨਾਂ ਤੋਂ ਭਲੀਭਾਂਤ ਜਾਣੂ ਹੋਣ ਦੇ ਬਾਵਜੂਦ ਪਟਵਾਰੀ ਨੇ ਇਹ ਕਾਰਜ ਬਦਨੀਤੀ ਨਾਲ ਕੀਤਾ ਹੈ, ਜਿਸ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਡੀਐਸਪੀ ਨੇ ਦਾਅਵਾ ਕੀਤਾ ਕਿ ਪਟਵਾਰੀ ਦੇ ਘਰ ਦੀ ਤਲਾਸ਼ੀ ਦੌਰਾਨ ਕਰੀਬ ਵੱਖ-ਵੱਖ ਨਾਵਾਂ ’ਤੇ 33 ਰਜਿਸਟਰੀਆਂ ਮਿਲੀਆਂ ਹਨ, ਜਿਨ੍ਹਾਂ ਰਾਹੀਂ ਖਰੀਦ ਕੀਤੀ ਜਾਇਦਾਦ ’ਤੇ ਕਰੀਬ 1 ਕਰੋੜ 77 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਂਕ ਵਿਚਲੇ ਵੱਖ-ਵੱਖ ਖਾਤਿਆਂ ਵਿੱਚ ਕਰੀਬ 25 ਲੱਖ ਰੁਪਏ ਜਮ੍ਹਾਂ ਹਨ।

ਉਨ੍ਹਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ ਤਹਿਤ ਪਟਵਾਰੀ ਦੇ ਮਾਲੇਰਕੋਟਲਾ ਸਥਿਤ ਇੱਕ ਨਿੱਜੀ ਬੈਂਕ ਦੇ ਲਾਕਰ ਦੀ ਤਲਾਸ਼ੀ ਲਈ ਜਾਣੀ ਸੀ, ਪਰ ਮੁਲਜ਼ਮ ਵੱਲੋਂ ਲਾਕਰ ਦੀ ਚਾਬੀ ਮੁਹੱਈਆ ਨਹੀਂ ਕਰਵਾਈ ਗਈ। ਅਦਾਲਤ ਦੇ ਹੁਕਮਾਂ ਅਨੁਸਾਰ ਹੁਣ ਇਹ ਲਾਕਰ ਸੀਲ ਕਰ ਦਿੱਤਾ ਗਿਆ ਹੈ ਤੇ ਮੁਕੱਮਦੇ ਦੀ ਤਫਤੀਸ਼ ਜਾਰੀ ਹੈ।

ਇਹ ਵੀ ਪੜ੍ਹੋ: Crime News in Punjab: ਲੁਧਿਆਣਾ 'ਚ ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, CPWD ਤੋਂ ਸੇਵਾਮੁਕਤ ਸੀ ਅਧਿਕਾਰੀ, ਬੇਟੇ ਵਿਦੇਸ਼ ਰਹਿੰਦੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ
Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ
Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ
Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ
Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Advertisement
ABP Premium

ਵੀਡੀਓਜ਼

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਕਾਰ ਪਹਿਨਣ ਤੋਂ ਰੋਕ ਕਿਉਂ?AAP ਸਰਕਾਰ ਨੂੰ ਸਲਾਹਾਂ ਨਾ ਦੇਵੇ Ravneet Bittu, ਕੇਂਦਰ ਸਰਕਾਰ ਕੋਲ ਜਾਵੇ..Gidharbaha| Aman Arora ਨੇ ਚੋਣ ਦੀ ਤਾਰੀਖ ਵਧਾਏ ਜਾਣ ਪਿੱਛੇ ਕੀਤਾ ਖੁਲਾਸਾ..ਕਿਹੜੀ ਤਾਕਤ ਨੇ Donald Trump ਨੂੰ ਦਿੱਤੀ ਜਿੱਤ, ਦੇਖੋ ਵੀਡੀਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ
Punjab News: ਪੰਜ ਸਿੰਘ ਸਾਹਿਬਾਨ, ਬੁੱਧੀਜੀਵੀ ਤੇ ਵਿਦਵਾਨਾਂ ਦੀ ਹੋਈ ਅਹਿਮ ਮੀਟਿੰਗ, ਲਏ ਗਏ ਆਹ ਫੈਸਲੇ
Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ
Punjab News: ਹਵਾਈ ਅੱਡਿਆਂ 'ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਐਡਵੋਕੇਟ ਧਾਮੀ ਨੇ ਲਿਆ ਨੋਟਿਸ, ਕੇਂਦਰੀ ਮੰਤਰੀ ਨੂੰ ਆਖੀ ਆਹ ਗੱਲ
Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Public Holiday: ਸਕੂਲ-ਕਾਲਜ ਸਣੇ ਬੈਂਕ ਇੰਨੇ ਦਿਨ ਰਹਿਣਗੇ ਬੰਦ, ਜਾਣੋ ਪੰਜਾਬ 'ਚ ਕਿੰਨੇ ਦਿਨਾਂ ਦੀਆਂ ਛੁੱਟੀਆਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Jammu Kashmir: ਸਰਕਾਰ ਬਣਦਿਆਂ ਹੀ ਕਸ਼ਮੀਰੀਆਂ ਨੇ ਚੁੱਕਿਆ ਵੱਡਾ ਕਦਮ! ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ, ਮੋਦੀ ਸਰਕਾਰ ਸਾਹਮਣੇ ਰੱਖ ਦਿੱਤੀਆਂ ਇਹ ਮੰਗਾਂ
Gold-Silver Rate Today: ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ, ਅੱਜ ਵੀ 10 ਗ੍ਰਾਮ ਦੇ ਡਿੱਗੇ ਭਾਅ, ਖਰੀਦਣ ਤੋਂ ਪਹਿਲਾਂ ਕਰੋ ਚੈੱਕ
ਸੋਨੇ ਦੀ ਕੀਮਤ 'ਚ ਗਿਰਾਵਟ ਜਾਰੀ, ਅੱਜ ਵੀ 10 ਗ੍ਰਾਮ ਦੇ ਡਿੱਗੇ ਭਾਅ, ਖਰੀਦਣ ਤੋਂ ਪਹਿਲਾਂ ਕਰੋ ਚੈੱਕ
Desi Ghee: ਬਿਨਾਂ ਦੁੱਧ ਤੇ ਮੱਖਣ ਤੋਂ ਹੀ ਬਣਾਓ 600 ਰੁਪਏ ਕਿੱਲੋ ਵਾਲਾ ਦੇਸੀ ਘਿਓ! ਸਿਹਤ ਲਈ ਵੀ ਬੇਹੱਦ ਲਾਹੇਵੰਦ
Desi Ghee: ਬਿਨਾਂ ਦੁੱਧ ਤੇ ਮੱਖਣ ਤੋਂ ਹੀ ਬਣਾਓ 600 ਰੁਪਏ ਕਿੱਲੋ ਵਾਲਾ ਦੇਸੀ ਘਿਓ! ਸਿਹਤ ਲਈ ਵੀ ਬੇਹੱਦ ਲਾਹੇਵੰਦ
Somy Ali on Salman: ਸਲਮਾਨ ਖਾਨ ਦੀ ਗੰ*ਦੀ ਹਰਕਤ ਦਾ ਸਾਬਕਾ ਪ੍ਰੇਮਿਕਾ ਸੋਮੀ ਅਲੀ ਵੱਲੋਂ ਵੱਡਾ ਖੁਲਾਸਾ, ਦੱਸਿਆ ਕਿਉਂ ਛੱਡਿਆ ਬਾਲੀਵੁੱਡ
ਸਲਮਾਨ ਖਾਨ ਦੀ ਗੰ*ਦੀ ਹਰਕਤ ਦਾ ਸਾਬਕਾ ਪ੍ਰੇਮਿਕਾ ਸੋਮੀ ਅਲੀ ਵੱਲੋਂ ਵੱਡਾ ਖੁਲਾਸਾ, ਦੱਸਿਆ ਕਿਉਂ ਛੱਡਿਆ ਬਾਲੀਵੁੱਡ
iphone Blast: ਆਈਫੋਨ ਦੀ ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ ! ਔਰਤ ਦੇ ਹੱਥ 'ਚ ਬੰਬ ਵਾਂਗ ਫਟਿਆ, ਹੁਣ ਕੰਪਨੀ ਨੇ ਦਿੱਤਾ ਇਹ ਜਵਾਬ
ਆਈਫੋਨ ਦੀ ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ ! ਔਰਤ ਦੇ ਹੱਥ 'ਚ ਬੰਬ ਵਾਂਗ ਫਟਿਆ, ਹੁਣ ਕੰਪਨੀ ਨੇ ਦਿੱਤਾ ਇਹ ਜਵਾਬ
Embed widget