Punjab News: ਅਸਲਾ ਲਾਇਸੈਂਸਧਾਰਕਾਂ ਲਈ ਵੱਡੀ ਖਬਰ! 31 ਜਨਵਰੀ ਤੱਕ ਨਾ ਕੀਤਾ ਇਹ ਕੰਮ ਤਾਂ ਰੱਦ ਹੋ ਸਕਦਾ ਅਸਲੇ ਦਾ ਲਾਇਸੈਂਸ
ਪੰਜਾਬ 'ਚ ਅਸਲਾ ਧਾਰਕਾਂ ਨੂੰ ਸਰਕਾਰ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਅਸਲਾ ਲਾਇਸੈਂਸ ਧਾਰਕ 31 ਜਨਵਰੀ ਤੱਕ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਅਸਲਾ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ਸਤੰਬਰ 2019 ਤੋਂ

Punjab News: ਪੰਜਾਬ 'ਚ ਅਸਲਾ ਧਾਰਕਾਂ ਨੂੰ ਸਰਕਾਰ ਵਲੋਂ ਵੱਡੀ ਰਾਹਤ ਦਿੱਤੀ ਗਈ ਹੈ। ਹੁਣ ਅਸਲਾ ਲਾਇਸੈਂਸ ਧਾਰਕ 31 ਜਨਵਰੀ ਤੱਕ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਸਲਾ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ਸਤੰਬਰ 2019 ਤੋਂ ਈ-ਸੇਵਾ ਪੋਰਟਲ ਰਾਹੀਂ ਸ਼ੁਰੂ ਕੀਤੀਆਂ ਗਈਆਂ ਸਨ। ਉਸ ਤੋਂ ਪਹਿਲਾਂ ਇਹ ਸੇਵਾਵਾਂ ਈ-ਡਿਸਟ੍ਰਿਕ ਪੋਰਟਲ ’ਤੇ ਮੌਜੂਦ ਸਨ, ਜੋ ਕਿ ਸਤੰਬਰ 2019 ਵਿੱਚ ਬੰਦ ਹੋ ਚੁੱਕਾ ਹੈ।
ਸਾਲ 2019 'ਚ ਈ-ਸੇਵਾ ਪੋਰਟਲ ਸ਼ੁਰੂ ਹੋਣ ਤੋਂ ਹੁਣ ਤੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਕਰੀਬ 3784 ਲਾਇਸੈਂਸੀਆਂ ਵੱਲੋਂ ਅਸਲਾ ਲਾਇਸੈਂਸ ਨਾਲ ਸਬੰਧਿਤ ਕੋਈ ਵੀ ਸੇਵਾ ਈ-ਸੇਵਾ ਪੋਰਟਲ ਰਾਹੀਂ ਅਪਲਾਈ ਨਹੀਂ ਕੀਤੀ ਗਈ ਹੈ। ਜਿਸ ਕਰਕੇ ਉਨ੍ਹਾਂ ਦਾ ਡਾਟਾ ਈ-ਸੇਵਾ ਪੋਰਟਲ ’ਤੇ ਅਪਡੇਟ ਨਹੀਂ ਹੋਇਆ ਹੈ।
ਉਕਤ ਲਾਇਸੈਂਸੀਆਂ, ਜਿਨ੍ਹਾਂ ਨੇ ਈ-ਸੇਵਾ ਪੋਰਟਲ ਸਤੰਬਰ 2019 ਤੋਂ ਹੁਣ ਤੱਕ ਕੋਈ ਵੀ ਸੇਵਾ ਅਪਲਾਈ ਨਹੀਂ ਕੀਤੀ ਹੈ, ਨੂੰ ਮਿਤੀ 17 ਦਸੰਬਰ 2024 ਨੂੰ ਸੂਚਿਤ ਕੀਤਾ ਗਿਆ ਸੀ ਕਿ ਮਿਤੀ 1 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਅਸਲਾ ਲਾਇਸੈਂਸ ਨਾਲ ਸਬੰਧਿਤ ਲੋੜੀਂਦੀ ਸਰਵਿਸ ਲਈ ਨਜ਼ਦੀਕੀ ਸੇਵਾ ਕੇਂਦਰ ਰਾਹੀਂ ਅਪਲਾਈ ਕੀਤਾ ਜਾਵੇ।
ਰਿਨਿਊ ਕਰਵਾਉਣ ਲਈ ਸਮਾਂ ਸੀਮਾਂ ਵਿੱਚ ਕੀਤਾ ਗਿਆ ਵਾਧਾ
ਉਨ੍ਹਾਂ ਦੱਸਿਆ ਕਿ ਉਕਤ ਸਮਾਂ ਸੀਮਾਂ ਵਿੱਚ ਪੰਜਾਬ ਸਰਕਾਰ ਵੱਲੋਂ ਮਿਤੀ 31 ਜਨਵਰੀ 2025 ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਸ ਲਈ ਹੁਣ ਉਕਤ ਲਾਇਸੈਂਸੀ ਈ-ਸੇਵਾ ਪੋਰਟਲ ਵਿੱਚ ਮਿਤੀ 31 ਜਨਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਕੀਤੀ ਇਹ ਗਲਤੀ ਤਾਂ ਹੋ ਸਕਦਾ ਲਾਇਸੈਂਸ ਰੱਦ
31 ਜਨਵਰੀ ਤੋਂ ਬਾਅਦ ਅਸਲਾ ਲਾਇਸੈਂਸ ਸਬੰਧੀ ਈ-ਸੇਵਾ 'ਚ ਕੋਈ ਸਰਵਿਸ ਨਹੀਂ ਦਿੱਤੀ ਜਾਵੇਗੀ। ਇਸ ਲਈ ਤੁਰੰਤ ਸੇਵਾ ਕੇਂਦਰ ਰਾਹੀਂ ਧਾਰਕ ਆਪਣਾ ਲਾਇਸੈਂਸ ਰਿਨਿਊ ਕਰਵਾ ਲੈਣ। ਸਬੰਧਿਤ ਦਸਤਾਵੇਜ਼ ਜਮ੍ਹਾਂ ਨਾ ਕਰਵਾਉਣ ਦੀ ਸੂਰਤ 'ਚ ਤੁਹਾਡਾ ਅਸਲਾ ਲਾਇਸੈਂਸ ਰੱਦ ਸਮਝਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















