Agriculture Tips: ਕਣਕ ਕਦੇ ਵੀ ਨਹੀਂ ਹੋਏਗੀ ਖਰਾਬ, ਬੱਸ ਇੰਝ ਕਰੋ ਸਟੋਰ ਤੇ ਪਾਓ ਚੰਗਾ ਭਾਅ
How to Store Wheat: ਕਣਕ ਦੀ ਵਾਢੀ ਦਾ ਸਮਾਂ ਆ ਗਿਆ ਹੈ। ਸਰਕਾਰ ਨੇ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਕਣਕ ਦੀ ਖਰੀਦ ਕੱਲ੍ਹ ਇੱਕ ਅਪਰੈਲ ਤੋਂ ਸ਼ੁਰੂ ਹੋ ਜਾਏਗੀ। ਇਸ ਵਾਰ ਸਰਕਾਰ ਨੇ ਘੱਟੋ-ਘੱਟ ਸਮਰਥਨ

How to Store Wheat: ਕਣਕ ਦੀ ਵਾਢੀ ਦਾ ਸਮਾਂ ਆ ਗਿਆ ਹੈ। ਸਰਕਾਰ ਨੇ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਕਣਕ ਦੀ ਖਰੀਦ ਕੱਲ੍ਹ ਇੱਕ ਅਪਰੈਲ ਤੋਂ ਸ਼ੁਰੂ ਹੋ ਜਾਏਗੀ। ਇਸ ਵਾਰ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ 2425 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਪਰ ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਕਣਕ 2600 ਤੋਂ 2800 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਜਾਨੀ ਕੱਲ੍ਹ ਇੱਕ ਅਪਰੈਲ ਤੋਂ ਕਣਕ ਦਾ ਰੇਟ 2425 ਰੁਪਏ ਪ੍ਰਤੀ ਕੁਇੰਟਲ ਹੋ ਜਾਏਗਾ।
ਦਰਅਸਲ ਇਸ ਸਾਲ ਕਣਕ ਦਾ ਰੇਟ 3000 ਤੋਂ 3500 ਰੁਪਏ ਕੁਇੰਟਲ ਤੱਕ ਪਹੁੰਚ ਗਿਆ ਸੀ। ਦੋ ਮਹੀਨੇ ਪਹਿਲਾਂ ਪੰਜਾਬ ਵਿੱਚ ਵੀ ਕਣਕ 3000 ਰੁਪਏ ਨੂੰ ਕੁਇੰਟਲ ਵਿਕ ਰਹੀ ਸੀ। ਇਸ ਲਈ ਜੇਕਰ ਕਿਸਾਨ ਕਣਕ ਨੂੰ ਸਟੋਰ ਕਰ ਲੈਣ ਤਾਂ ਚੰਗਾ ਰੇਟ ਲਿਆ ਸਕਦਾ ਹੈ ਪਰ ਇਹ ਹਰ ਕਿਸੇ ਕਿਸਾਨ ਦੇ ਵੱਸ ਦੀ ਗੱਲ਼ ਨਹੀਂ। ਫਿਰ ਵੀ ਜੇਕਰ ਕੋਈ ਕਿਸਾਨ ਕਣਕ ਦੀ ਸਹੀ ਕੀਮਤ ਪ੍ਰਾਪਤ ਕਰਨ ਜਾਂ ਖਾਣ ਲਈ ਸਟੋਰ ਕਰਨਾ ਚਹੁੰਦਾ ਹੈ ਤਾਂ ਅੱਜ ਅਸੀ ਕੁਝ ਅਜਿਹੇ ਢੰਗ ਦੱਸਾਂਗੇ ਜਿਸ ਨਾਲ ਕਣਕ ਕਦੇ ਖਰਾਬ ਨਹੀਂ ਹੋਏਗੀ।
ਦੱਸ ਦਈਏ ਕਿ ਜੇਕਰ ਕਣਕ ਨੂੰ ਸਹੀ ਢੰਗ ਨਾਲ ਸਟੋਰ ਨਹੀਂ ਕੀਤਾ ਜਾਂਦਾ, ਤਾਂ ਇਹ ਕੀੜਿਆਂ ਨਾਲ ਪ੍ਰਭਾਵਿਤ ਹੋ ਜਾਂਦੀ ਹੈ। ਫਿਰ ਨਾ ਤਾਂ ਵਪਾਰੀ ਅਜਿਹੀ ਕਣਕ ਨੂੰ ਖਰੀਦਦੇ ਹਨ ਤੇ ਨਾ ਹੀ ਇਹ ਖਾਣ ਯੋਗ ਰਹਿੰਦੀ ਹੈ। ਕੁਝ ਲੋਕ ਰਸਾਇਣਾਂ ਨਾਲ ਕਣਕ ਨੂੰ ਸੰਭਾਲਦੇ ਹਨ ਪਰ ਇਹ ਸਿਹਤ ਲਈ ਬੇਹੱਦ ਖਤਰਨਾਕ ਹੈ। ਇਸ ਤੋਂ ਇਲਾਵਾ ਅਜਿਹੀ ਕਣਕ ਨੂੰ ਬੀਜ ਦੇ ਰੂਪ ਵਿੱਚ ਵੀ ਵਰਤਣਾ ਭਾਰੀ ਪੈ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਕੋਈ ਰਸਾਇਣ ਨਹੀਂ ਹੁੰਦੇ ਸਨ, ਤਾਂ ਪ੍ਰਾਚੀਨ ਲੋਕ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਕਿਹੜੇ ਕੁਦਰਤੀ ਤਰੀਕੇ ਵਰਤਦੇ ਸਨ। ਆਓ ਜਾਣਦੇ ਹਾਂ ...
1. ਨਿੰਮ ਦੇ ਪੱਤੇ: ਨਿੰਮ ਦੇ ਪੱਤੇ ਕੁਦਰਤੀ ਕੀਟਨਾਸ਼ਕਾਂ ਦਾ ਕੰਮ ਕਰਦੇ ਹਨ। ਕਣਕ ਨੂੰ ਸਟੋਰ ਕਰਦੇ ਸਮੇਂ ਜੇਕਰ ਤੁਸੀਂ ਨਿੰਮ ਦੇ ਪੱਤਿਆਂ ਨੂੰ ਸੁਕਾ ਕੇ ਕਣਕ ਦੀ ਬੋਰੀ, ਡਰੰਮ ਜਾਂ ਸਟੋਰ ਵਿੱਚ ਪਾ ਦਿੰਦੇ ਹੋ ਤਾਂ ਇਹ ਕੀੜਿਆਂ ਨੂੰ ਅਨਾਜ ਤੋਂ ਦੂਰ ਰੱਖਦਾ ਹੈ। ਨਿੰਮ ਦੇ ਪੱਤੇ ਕੀੜਿਆਂ ਨੂੰ ਦੂਰ ਰੱਖਦੇ ਹਨ ਜਿਸ ਕਾਰਨ ਕਣਕ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦੀ ਹੈ।
2. ਲੌਂਗ ਤੇ ਕਪੂਰ: ਲੌਂਗ ਤੇ ਕਪੂਰ ਦੀ ਤੇਜ਼ ਖੁਸ਼ਬੂ ਕੀੜਿਆਂ ਨੂੰ ਦੂਰ ਰੱਖਣ ਵਿੱਚ ਮਦਦ ਕਰਦੀ ਹੈ। ਸਟੋਰੇਜ ਲਈ ਵਰਤੇ ਜਾਣ ਵਾਲੇ ਡਰੰਮ ਜਾਂ ਬੋਰੀ ਵਿੱਚ ਲੌਂਗ ਤੇ ਕਪੂਰ ਦੇ ਨਾਲ ਨਿੰਮ ਦੇ ਪੱਤੇ ਰੱਖਣ ਨਾਲ ਕਣਕ ਤਾਜ਼ਾ ਰਹੇਗੀ ਤੇ ਇਸ ਨੂੰ ਕੀੜਿਆਂ ਤੋਂ ਵੀ ਬਚਾਇਆ ਜਾ ਸਕੇਗਾ।
3. ਮਾਚਿਸ ਦੀ ਤੀਲੀ: ਮਾਚਿਸ ਦੀ ਤੀਲੀ ਵਿੱਚ ਸਲਫਰ ਹੁੰਦਾ ਹੈ ਜੋ ਕੀੜਿਆਂ ਨੂੰ ਦੂਰ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨੂੰ ਕਣਕ ਦੀਆਂ ਬੋਰੀਆਂ ਵਿੱਚ ਪਾਉਣ ਨਾਲ ਕੀੜੇ ਦਾਣਿਆਂ ਦੇ ਨੇੜੇ ਨਹੀਂ ਆਉਂਦੇ।
4. ਲਸਣ ਦੀਆਂ ਕਲੀਆਂ: ਲਸਣ ਦੀ ਤੇਜ਼ ਗੰਧ ਕਣਕ ਤੋਂ ਸੁੰਡੀਆਂ ਤੇ ਕੀੜਿਆਂ ਨੂੰ ਦੂਰ ਰੱਖਣ ਵਿੱਚ ਮਦਦ ਕਰਦੀ ਹੈ। ਕਣਕ ਵਿੱਚ ਲਸਣ ਦੀਆਂ ਕੁਝ ਕਲੀਆਂ ਰੱਖਣ ਨਾਲ, ਇਸ ਦੀ ਖੁਸ਼ਬੂ ਕੀੜਿਆਂ ਨੂੰ ਦੂਰ ਰੱਖੇਗੀ।
5. ਹਿੰਗ: ਰਸੋਈ ਵਿੱਚ ਪਿਆ ਹਿੰਗ ਵੀ ਕਣਕ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਇਸ ਦੀ ਤੇਜ਼ ਗੰਧ ਕੀੜਿਆਂ ਨੂੰ ਦੂਰ ਰੱਖਦੀ ਹੈ। ਕਣਕ ਦੀਆਂ ਬੋਰੀਆਂ ਵਿੱਚ ਥੋੜ੍ਹੀ ਜਿਹੀ ਹਿੰਗ ਪਾਉਣ ਨਾਲ ਸੁੰਡੀਆਂ ਤੇ ਕੀੜਿਆਂ ਤੋਂ ਬਚਾਅ ਹੁੰਦਾ ਹੈ।
ਦੱਸ ਦਈਏ ਕਿ ਅਨਾਜ ਨੂੰ ਹਮੇਸ਼ਾ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਹੀ ਸਟੋਰ ਕਰੋ ਕਿਉਂਕਿ ਗਿੱਲੇ ਅਨਾਜ ਜਲਦੀ ਖਰਾਬ ਹੋ ਸਕਦੇ ਹਨ। ਸਟੋਰੇਜ ਦੀ ਜਗ੍ਹਾ ਸੁੱਕੀ ਤੇ ਹਵਾਦਾਰ ਹੋਣੀ ਚਾਹੀਦੀ ਹੈ। ਸਮੇਂ-ਸਮੇਂ 'ਤੇ ਦਾਣਿਆਂ ਦੀ ਜਾਂਚ ਕਰਦੇ ਰਹੋ ਤੇ ਲੋੜ ਪੈਣ 'ਤੇ ਉਨ੍ਹਾਂ ਨੂੰ ਧੁੱਪ ਵਿੱਚ ਸੁਕਾਓ।






















