Punjab News: ਕਣਕ ਦਾ ਝਾੜ ਤੋੜ ਰਿਹਾ ਰਿਕਾਰਡ, ਜ਼ਮੀਨਾਂ ਦੇ ਠੇਕੇ ਮੁੜ ਚੜ੍ਹੇ
Wheat Production in Punjab: ਕਣਕ ਇਸ ਵਾਰ ਕਿਸਾਨਾਂ ਨੂੰ ਮਾਲੋਮਾਲ ਕਰ ਰਹੀ ਹੈ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਕਣਕ ਦਾ ਰਿਕਾਰਡ ਝਾੜ ਨਿਕਲ ਰਿਹਾ ਹੈ। ਇਸ ਵਾਰ 25-26 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ

Wheat Production in Punjab: ਕਣਕ ਇਸ ਵਾਰ ਕਿਸਾਨਾਂ ਨੂੰ ਮਾਲੋਮਾਲ ਕਰ ਰਹੀ ਹੈ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਕਣਕ ਦਾ ਰਿਕਾਰਡ ਝਾੜ ਨਿਕਲ ਰਿਹਾ ਹੈ। ਇਸ ਵਾਰ 25-26 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ ਜੋ ਪਿਛਲੇ ਸੀਜ਼ਨ ਨਾਲੋਂ 5-6 ਕੁਇੰਟਲ ਵੱਧ ਹੈ। ਇਸ ਵਾਰ ਕਣਕ ਦਾ ਰੇਟ ਵੀ ਚੰਗਾ ਹੈ। ਇਸ ਲਈ ਕਿਸਾਨਾਂ ਦੇ ਚਿਹਰਿਆਂ ਉਪਰ ਰੌਣਕਾਂ ਨਜ਼ਰ ਆ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਵਿੱਚ ਰਗੜਾ ਲੱਗ ਸੀ ਪਰ ਕਣਕ ਸਾਰੇ ਘਾਟੇ ਪੂਰੇ ਕਰ ਰਹੀ ਹੈ।
ਉਧਰ, ਕਣਕ ਦਾ ਚੰਗਾ ਝਾੜ ਨਿਕਲਣ ਕਰਕੇ ਜ਼ਮੀਨਾਂ ਦੇ ਠੇਕੇ ਵੀ ਚੜ੍ਹਨ ਲੱਗੇ ਹਨ। ਝੋਨੇ ਦਾ ਸੀਜ਼ਨ ਚੰਗਾ ਨਾ ਰਹਿਣ ਕਰਕੇ ਕਿਸਾਨ ਜ਼ਮੀਨਾਂ ਠੇਕੇ ਉਪਰ ਲੈਣ ਤੋਂ ਕਤਰਾ ਰਹੇ ਸੀ ਪਰ ਹੁਣ ਇਕਦਮ ਠੇਕੇ ਚੜ੍ਹਨ ਲੱਗੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮਾਰਚ ਤੱਕ ਪੁਰਾਣੇ ਰੇਟਾਂ ਉਪਰ ਹੀ ਜ਼ਮੀਨਾਂ ਠੇਕੇ ਉਪਰ ਚੜ੍ਹ ਰਹੀਆਂ ਸੀ ਪਰ ਹੁਣ ਪੰਜ ਤੋਂ ਸੱਤ ਹਜ਼ਾਰ ਰੁਪਏ ਵੱਧ ਠੇਕਾ ਚੱਲ ਰਿਹਾ ਹੈ।
ਸਰਕਾਰੀ ਰਿਪੋਰਟਾਂ ਮੁਤਾਬਕ ਹੁਣ ਤੱਕ 4.59 ਲੱਖ ਟਨ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਅਚਾਨਕ ਪਾਰਾ ਚੜ੍ਹਨ ਕਰਕੇ ਕਣਕ ਇਕਦਮ ਪੱਕ ਗਈ ਹੈ। ਇਸ ਲਈ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ ਹੋ ਗਈ ਹੈ। ਆਮ ਤੌਰ ’ਤੇ ਪੰਜਾਬ ਵਿੱਚ ਕਣਕ ਦੀ ਖ਼ਰੀਦ ਦਾ ਕੰਮ 15 ਮਈ ਤੱਕ ਮੁਕੰਮਲ ਹੁੰਦਾ ਹੈ, ਜਦਕਿ ਇਸ ਵਾਰ 5 ਮਈ ਤੋਂ ਪਹਿਲਾਂ ਹੀ ਸੀਜ਼ਨ ਖ਼ਤਮ ਹੋ ਸਕਦਾ ਹੈ। ਕੇਂਦਰ ਨੇ ਵੀ ਕਣਕ ਦਾ ਸੀਜ਼ਨ 31 ਮਈ ਤੋਂ ਘਟਾ ਕੇ 15 ਮਈ ਤੱਕ ਦਾ ਕਰ ਦਿੱਤਾ ਹੈ।
ਉਧਰ, ਮੰਡੀਆਂ ’ਚ ਪੁੱਜ ਰਹੀ ਫ਼ਸਲ ਦੇ ਮੁੱਢਲੇ ਰੁਝਾਨ ਸਾਹਮਣੇ ਆਏ ਹਨ ਕਿ ਐਤਕੀਂ ਫ਼ਸਲ ਦਾ ਝਾੜ ਚਾਰ ਕੁਇੰਟਲ ਪ੍ਰਤੀ ਏਕੜ ਤੱਕ ਵਧ ਆ ਰਿਹਾ ਹੈ। ਆੜ੍ਹਤੀਆਂ ਨੇ ਦੱਸਿਆ ਹੈ ਕਿ ਪਿਛਲੇ ਸਾਲ ਦੇ 21-22 ਕੁਇੰਟਲ ਪ੍ਰਤੀ ਏਕੜ ਦੇ ਝਾੜ ਦੇ ਮੁਕਾਬਲੇ ਇਸ ਵਾਰ 25-26 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ। ਇਸ ਝਾੜ ਨੂੰ ਲੈ ਕੇ ਕਿਸਾਨਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਹੈ। ਕਣਕ ਦਾ ਝਾੜ ਵਧਣ ਦਾ ਨਾਲ ਹੀ ਜ਼ਮੀਨਾਂ ਦੇ ਠੇਕੇ ਵੀ ਚੜ੍ਹਨ ਲੱਗੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















