Punjab News: ਹੁਣ ਨਵੇਂ ਢੰਗ ਨਾਲ ਹੋਣ ਲੱਗੇ ਨੇ ਬੈਂਕ ਖਾਤੇ ਖਾਲੀ, ਬਿਨ੍ਹਾਂ OTP ਤੋਂ ਹਾਈਟੇਕ ਚੋਰ Paytm 'ਚੋਂ ਉੱਡਾ ਲੈ ਗਏ ਹਜ਼ਾਰਾਂ ਰੁਪਏ
Punjab News: ਆਨਲਾਈਨ ਯੁੱਗ ਵਿੱਚ ਚੋਰ ਵੀ ਹਾਈਟੇਕ ਹੋਈ ਫਿਰਦੇ ਨੇ। ਜਿਸ ਕਰਕੇ ਹਰ ਕਿਸੇ ਨੂੰ ਆਪਣੇ ਬੈਂਕ ਖਾਤਿਆਂ ਨੂੰ ਲੈ ਕੇ ਟੈਨਸ਼ਨ ਬਣੀ ਰਹਿੰਦੀ ਹੈ।
Sri Muktsar Sahib Crime News: ਜੇ ਆਨਲਾਈਨ ਪੇਮੈਂਟ ਨੇ ਸਾਡੇ ਕੰਮ ਆਸਾਨ ਕੀਤੇ ਨੇ ਉੱਥੇ ਹੀ ਬੈਂਕ ਖਾਤਿਆਂ ਵਿੱਚ ਪਏ ਪੈਸਿਆਂ ਨੂੰ ਲੈ ਕੇ ਚਿੰਤਾ ਵੀ ਵਧਾ ਦਿੱਤੀ ਹੈ। ਕਿਉਂਕਿ ਆਨਲਾਈਨ ਠੱਗੀ ਦੇ ਕਿਸੇ ਰੋਜ਼ਾਨਾ ਹੀ ਵੱਧ ਰਹੇ ਹਨ। ਆਨਲਾਈਨ ਯੁੱਗ ਵਿੱਚ ਚੋਰ ਵੀ ਹਾਈਟੇਕ ਹੋਈ ਫਿਰਦੇ ਨੇ। ਜਿਸ ਕਰਕੇ ਹਰ ਕਿਸੇ ਨੂੰ ਆਪਣੇ ਬੈਂਕ ਖਾਤਿਆਂ ਨੂੰ ਲੈ ਕੇ ਟੈਨਸ਼ਨ ਬਣੀ ਰਹਿੰਦੀ ਹੈ। ਹੁਣ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦੇ ਪੇਅਟੀਐੱਮ (Paytm) 'ਚੋਂ ਹਜ਼ਾਰਾਂ ਰੁਪਏ ਦੀ ਠੱਗੀ ਹੋ ਗਈ।
ਬਿਨ੍ਹਾਂ ਕਿਸੇ OTP ਤੋਂ, ਫਿਰ ਵੀ ਖਾਤੇ ਵਿੱਚ ਉੱਡ ਗਏ ਪੈਸੇ
ਸੰਨੀ ਖੇੜਾ ਨਾਂ ਦੇ ਵਿਅਕਤੀ ਨੇ ਦੱਸਿਆ ਉਸ ਨੂੰ ਕੋਈ ਓਟੀਪੀ (OTP )ਆਦਿ ਵੀ ਨਹੀਂ ਆਇਆ ਤੇ ਪਰ ਉਸ ਦੇ ਖਾਤੇ 'ਚੋਂ ਕਰੀਬ 76 ਹਜ਼ਾਰ ਰੁਪਏ ਉੱਡ ਗਏ। ਸੰਨੀ ਮੋਬਾਇਲ ਅਸੈਸਰੀਜ਼ ਦਾ ਕੰਮ ਕਰਦਾ ਹੈ। ਬੀਤੇ ਰਾਤ ਜਦ ਉਹ ਆਪਣੇ Paytm ਰਾਹੀ ਕਿਸੇ ਨੂੰ ਪੈਸੇ ਟਰਾਂਸਫਰ ਕਰਨ ਲੱਗਾ ਤਾਂ ਉਸ ਨੇ ਦੇਖਿਆ ਕਿ ਉਸ ਬੈਂਕ ਖਾਤੇ 'ਚ ਪੈਸੇ ਹੀ ਨਹੀਂ ਹਨ। ਜਦ ਉਸ ਨੇ ਖਾਤੇ ਦੀ ਹਿਸਟਰੀ ਕੱਢੀ ਤਾਂ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮਨੀ ਹੀ ਨਿਕਲ ਗਈ। ਉਸ ਨੇ ਦੇਖਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਦੇ ਪੇਅਟੀਐੱਮ ਖਾਤੇ 'ਚੋਂ ਵੱਖ-ਵੱਖ ਟਰਾਂਸਫਰਾਂ ਰਾਹੀਂ ਕਰੀਬ 76 ਹਜ਼ਾਰ ਰੁਪਏ ਕਿਸੇ ਨੂੰ ਭੇਜੇ ਜਾ ਚੁੱਕੇ ਹਨ।
ਨਾ ਹੀ ਉਸ ਨੇ ਕਿਸੇ ਲਿੰਕ 'ਤੇ ਕਲਿੱਕ ਕੀਤਾ
ਪੀੜਤ ਅਨੁਸਾਰ ਉਸ ਨੂੰ ਇਸ ਸਬੰਧੀ ਕੋਈ ਓਟੀਪੀ ਆਦਿ ਵੀ ਨਹੀਂ ਆਇਆ, ਨਾ ਹੀ ਉਸ ਨੇ ਕਿਸੇ ਲਿੰਕ 'ਤੇ ਕਲਿੱਕ ਕੀਤਾ ਤੇ ਨਾ ਹੀ ਕੋਈ ਫੋਨ ਕਾਲ ਆਈ। ਜਦੋਂ ਉਸ ਨੇ ਆਪਣੀ ਈਮੇਲ (Email ) ਖੋਲ੍ਹੀ ਤਾਂ ਵੇਖਿਆ ਕਿ ਇੱਕ ਮੈਸੇਜ ਸਕਿਓਰਟੀ ਅਲਰਟ ਲਈ ਆਇਆ ਹੋਇਆ ਸੀ ਪਰ ਉਦੋਂ ਤੱਕ ਸਾਰੇ ਪੈਸੇ ਖਾਤੇ 'ਚੋਂ ਉੱਡ ਚੁੱਕੇ ਸਨ। ਪੀੜਤ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੇਅਟੀਐੱਮ ਕਸਟਮਰ ਕੇਅਰ 'ਤੇ ਵੀ ਸ਼ਿਕਾਇਤ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।