ਮਹਾਤਮਾ ਗਾਂਧੀ ਦੀ ਤਸਵੀਰ ਹਟਾਉਣ ਦਾ ਹੁਕਮ ਕਿਸਨੇ ਦਿੱਤਾ? NSUI ਨੇ ਮੁੱਖ ਮੰਤਰੀ ਤੋਂ ਕੀਤੀ ਜਾਂਚ ਦੀ ਮੰਗ
ਪੰਜਾਬ ਦੇ ਐਨਐਸਯੂਆਈ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਸੀਐਮ ਭਗਵੰਤ ਮਾਨ ਨੂੰ ਮਹਾਤਮਾ ਗਾਂਧੀ ਦੀ ਤਸਵੀਰ ਨਾਹ ਹਟਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ ਹੈ।
Punjab NSUI Chief Akshay Sharma Demand to Cm bhagwant mann on removing mahatma gandhi photo
Punjab News: NSUI ਪੰਜਾਬ ਦੇ ਪ੍ਰਧਾਨ ਅਕਸ਼ੇ ਸ਼ਰਮਾ (Akshay Sharma) ਨੇ CM ਭਗਵੰਤ ਮਾਨ ਤੋਂ (CM Bhagwant Mann) ਇੱਕ ਮੰਗ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪਹਿਲਾਂ ਵਾਂਗ ਮਹਾਤਮਾ ਗਾਂਧੀ (Mahatma Gandhi) ਦੀਆਂ ਤਸਵੀਰਾਂ ਲਗਾਈਆਂ ਜਾਣ। ਇਹ ਗੱਲਾਂ ਐਨਐਸਯੂਆਈ ਦੇ ਪ੍ਰਧਾਨ ਚੰਡੀਗੜ੍ਹ ਵੱਲੋਂ ਜਾਰੀ ਬਿਆਨ ਵਿੱਚ ਕਹੀਆਂ ਗਈਆਂ ਹਨ।
ਜਾਣੋ ਕੀ ਅਪੀਲ ਕੀਤੀ
ਪੰਜਾਬ ਐਨਐਸਯੂਆਈ ਦੇ ਪ੍ਰਧਾਨ ਅਕਸੇ ਸ਼ਰਮਾ ਨੇ ਹਰ ਸਰਕਾਰੀ ਦਫ਼ਤਰ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਲਗਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਰੀ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ, 'ਮਹਾਤਮਾ ਗਾਂਧੀ ਦੀ ਤਸਵੀਰ ਹਟਾਉਣ ਵਾਲਿਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।' ਪ੍ਰਧਾਨ ਨੇ ਇਸ ਸਬੰਧੀ ਜਾਂਚ ਦੀ ਮੰਗ ਕੀਤੀ।
The efforts of Father of Nation Mahatama Gandhi cannot be nullified. The Dream of a prosperous nation has to be fulfilled with all.
— Neeraj Kundan (@Neerajkundan) March 21, 2022
NSUI Punjab led by state president @akshaysharmaorg gave a memorandum to @BhagwantMann
to intervene and restore Gandhiji's picture in govt offices. pic.twitter.com/Fjs9vvgbNK
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਪਤਾ ਲਗਾਉਣ ਦੀ ਵੀ ਮੰਗ ਕੀਤੀ ਹੈ ਕਿ ਦਫਤਰਾਂ ਤੋਂ ਰਾਸ਼ਟਰ ਪਿਤਾ ਦੀਆਂ ਤਸਵੀਰਾਂ ਹਟਾਉਣ ਦੇ ਹੁਕਮ ਕਿਸ ਨੇ ਦਿੱਤੇ ਸੀ। ਉਨ੍ਹਾਂ ਕਿਹਾ, ''ਲੋਕਾਂ ਨੇ ਤੁਹਾਨੂੰ ਨਿਮਰਤਾ, ਸਨਮਾਨ ਨਾਲ ਸੂਬੇ ਦੀ ਅਗਵਾਈ ਕਰਨ ਦੀ ਨਿਰਣਾਇਕ ਜ਼ਿੰਮੇਵਾਰੀ ਸੌਂਪੀ ਹੈ।"
ਮੰਗ ਪੱਤਰ ਵਿੱਚ ਕੀ ਮੰਗ ਕੀਤੀ
ਅਕਸ਼ੈ ਸ਼ਰਮਾ ਨੇ ਇਸ ਮਾਮਲੇ 'ਚ ਮੁੱਖ ਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਸੂਬਾ ਪ੍ਰਧਾਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ, "ਰਾਸ਼ਟਰਪਿਤਾ ਸਾਡੀ ਸਭ ਤੋਂ ਸਤਿਕਾਰਤ ਰਾਸ਼ਟਰੀ ਹਸਤੀ ਹਨ। ਸਾਡੇ ਸਾਰੇ ਆਜ਼ਾਦੀ ਘੁਲਾਟੀਆਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਤਰ੍ਹਾਂ, ਉਨ੍ਹਾਂ ਨੇ ਵੀ ਸਾਡੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਸਭ ਕੁਝ ਦਿੱਤਾ ਹੈ।"
ਦੱਸ ਦੇਈਏ ਕਿ ਪਿਛਲੇ ਹਫ਼ਤੇ ਖਟਕੜ ਕਲਾਂ ਵਿੱਚ ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਦਿਆਂ ਕਿਹਾ ਸੀ ਕਿ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਸੀਐਮ ਦੀ ਤਸਵੀਰ ਨਹੀਂ ਲਗਾਈ ਜਾਵੇਗੀ। ਹੁਣ ਦਫ਼ਤਰਾਂ ਵਿੱਚ ਭਗਤ ਸਿੰਘ ਅਤੇ ਬੀ.ਆਰ.ਅੰਬੇਦਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਮੈਂਬਰੀ ਤੋਂ ਦਿੱਤਾ ਅਸਤੀਫਾ, ਇਹ ਹੈ ਕਾਰਨ