ਪੜਚੋਲ ਕਰੋ

ਪੰਜਾਬ ਪੁਲਿਸ ਨੇ 916 ਵੱਡੀਆਂ ਮੱਛੀਆਂ ਸਮੇਤ 5824 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ , 350.5 ਕਿਲੋ ਹੈਰੋਇਨ ਬਰਾਮਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵਿੱਢੀ ਗਈ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਨੂੰ ਤਿੰਨ ਮਹੀਨੇ ਪੂਰੇ ਹੋਣ ਦੇ ਨਾਲ-ਨਾਲ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 916 ਵੱਡੀਆਂ ਮੱਛੀਆਂ ਸਮੇਤ 5824 ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਹੈ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵਿੱਢੀ ਗਈ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਨੂੰ ਤਿੰਨ ਮਹੀਨੇ ਪੂਰੇ ਹੋਣ ਦੇ ਨਾਲ-ਨਾਲ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 916 ਵੱਡੀਆਂ ਮੱਛੀਆਂ ਸਮੇਤ 5824 ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਪੁਲਿਸ ਨੇ ਕੁੱਲ 4444 ਐਫਆਈਆਰ ਦਰਜ ਕੀਤੀਆਂ ਹਨ, ਜਿਨਾਂ ਵਿੱਚੋਂ 461 ਵਪਾਰਕ ਮਾਤਰਾ ਨਾਲ ਸਬੰਧਤ ਹਨ।

 ਇੱਥੇ ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ‘ਚ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਉਣ ਦੇ ਨਾਲ-ਨਾਲ ਰਾਜ ਭਰ ਵਿੱਚ ਸੰਵੇਦਨਸ਼ੀਲ ਰੂਟਾਂ ‘ਤੇ ਨਾਕੇ ਲਗਾਕੇ 203 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ, ਜਿਸ ਨਾਲ ਸਿਰਫ ਤਿੰਨ ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਪ੍ਰਭਾਵੀ ਰਿਕਵਰੀ 350.5 ਕਿਲੋਗ੍ਰਾਮ ਹੋ ਗਈ ਹੈ।

ਆਈ.ਜੀ.ਪੀ. ਨੇ ਦੱਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਨੇ ਸੂਬੇ ਭਰ ਵਿੱਚੋਂ 251 ਕਿਲੋ ਅਫੀਮ, 178 ਕਿਲੋ ਗਾਂਜਾ, 261 ਕੁਇੰਟਲ ਭੁੱਕੀ ਅਤੇ 21.76 ਲੱਖ ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਆਇਡ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਨਾਂ ਤਿੰਨ ਮਹੀਨਿਆਂ ਵਿੱਚ ਗਿ੍ਰਫਤਾਰ ਕੀਤੇ ਗਏ ਨਸ਼ਾ ਤਸਕਰਾਂ ਕੋਲੋਂ 4.15 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।  

ਹਫਤਾਵਾਰੀ ਅਪਡੇਟ ਦਿੰਦੇ ਹੋਏ ਆਈ.ਜੀ.ਪੀ. ਨੇ ਦੱਸਿਆ ਕਿ ਪਿਛਲੇ ਹਫਤੇ ਪੁਲਿਸ ਨੇ 293 ਐਫ.ਆਈ.ਆਰ., ਜਿਨਾਂ ਵਿਚੋਂ 30 ਮਾਮਲੇ ਵਪਾਰਕ ਮਾਤਰਾ ਨਾਲ ਸਬੰਧਤ ਸਨ, ਦਰਜ ਕਰਕੇ 392 ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਅਤੇ 8 ਕਿਲੋ ਹੈਰੋਇਨ, 30 ਕਿਲੋ ਅਫੀਮ, 10 ਕਿਲੋ ਗਾਂਜਾ, 6 ਕੁਇੰਟਲ ਭੁੱਕੀ ਅਤੇ 3878 ਗੋਲੀਆਂ/ਕੈਪਸੂਲ/ਟੀਕੇ /ਫਾਰਮਾ ਓਪੀਆਇਡ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ। ਉਨਾਂ ਕਿਹਾ ਕਿ ਇਸ ਹਫਤੇ ਐਨ.ਡੀ.ਪੀ.ਐਸ. ਕੇਸਾਂ ਵਿੱਚ 19 ਹੋਰ ਭਗੌੜੇ ਗਿ੍ਰਫਤਾਰ ਕੀਤੇ ਜਾਣ ਦੇ ਨਾਲ 5 ਜੁਲਾਈ, 2022 ਤੋਂ ਪੀ.ਓਜ/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਵਿਸ਼ੇਸ਼ ਮੁਹਿੰਮ ਸੁਰੂ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 342 ਤੱਕ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ। ਡੀਜੀਪੀ ਨੇ ਸਾਰੇ ਸੀ.ਪੀ.ਜ/ਐਸ.ਐਸ.ਪੀ.ਜ. ਨੂੰ ਸਖਤੀ ਨਾਲ ਹੁਕਮ ਦਿੱਤੇ ਹਨ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਉਨਾਂ ਸਾਰੇ ਹਾਟਸਪਾਟਸ ਦੀ ਸ਼ਨਾਖਤ ਕਰਨ ਜਿੱਥੇ ਨਸ਼ੇ ਦਾ ਰੁਝਾਨ ਹੈ ਅਤੇ ਸਾਰੇ ਵੱਡੇ ਨਸ਼ਾ ਤਸਕਰਾਂ ਦੀ ਵੀ ਪਛਾਣ ਕੀਤੀ ਜਾਵੇ। ਉਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਨਾਂ ਵੱਲੋਂ ਨਜਾਇਜ ਢੰਗ ਨਾਲ ਜੁਟਾਏ ਇਸ ਪੈਸੇ ਨੂੰ ਬਰਾਮਦ ਕੀਤਾ ਜਾ ਸਕੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Advertisement
ABP Premium

ਵੀਡੀਓਜ਼

Panchayat Election | Former Cabinet Minister ਨੇ ਫ਼ੋਲੇ 'ਆਪ' ਦੇ ਪੋਤੜੇ ! | Bhagwant Maan | AapBigg Boss 18 House ਦੀ ਵੀਡੀਓ Leak | ਐਥੇ ਹੋਏਗਾ ਕਲੇਸ਼ਬੱਬੂ ਮਾਨ, ਹਿਮਾਂਸ਼ੀ ਖੁਰਾਨਾ ਸਮੇਤ ਸਿਤਾਰੇ ਕੀ ਬੋਲ ਗਏ ਗੁਰੂ ਰੰਧਾਵਾ ਬਾਰੇਬੱਬੂ ਮਾਨ ਦੀਆਂ ਗੱਲਾਂ ਖੁਸ਼ ਕਰ ਦੇਣਗੀਆਂ ਦਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ
Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ
34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ
34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ
Police Constable Recruitment 2024: ਪੁਲਿਸ ਵਿੱਚ ਇੱਕ ਹਜ਼ਾਰ ਤੋਂ ਵੱਧ ਕਾਂਸਟੇਬਲਾਂ ਦੀ ਭਰਤੀ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
Police Constable Recruitment 2024: ਪੁਲਿਸ ਵਿੱਚ ਇੱਕ ਹਜ਼ਾਰ ਤੋਂ ਵੱਧ ਕਾਂਸਟੇਬਲਾਂ ਦੀ ਭਰਤੀ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
Ludhiana News: ਲੁਧਿਆਣਾ 'ਚ ਇੱਕ ਘਰ 'ਚ ਹੋਇਆ ਧਮਾਕਾ, ਬੱਚੇ ਸਮੇਤ ਤਿੰਨ ਜਣੇ ਗੰਭੀਰ ਜ਼ਖ਼ਮੀ
Ludhiana News: ਲੁਧਿਆਣਾ 'ਚ ਇੱਕ ਘਰ 'ਚ ਹੋਇਆ ਧਮਾਕਾ, ਬੱਚੇ ਸਮੇਤ ਤਿੰਨ ਜਣੇ ਗੰਭੀਰ ਜ਼ਖ਼ਮੀ
Embed widget