ਪੜਚੋਲ ਕਰੋ

Bikram Majithia Underground: ਪੁਲਿਸ ਨੂੰ ਝਕਾਨੀ ਦੇ ਅੰਡਰਗਰਾਊਂਡ ਹੋਇਆ ਬਿਕਰਮ ਮਜੀਠੀਆ, ਹੁਣ ਕਿਸੇ ਵੇਲੇ ਵੀ ਹੋ ਸਕਦੀ ਗ੍ਰਿਫਤਾਰੀ

Punjab Drug Case: ਸੂਤਰਾਂ ਮੁਤਾਬਕ ਪੰਜਾਬ ਸਰਕਾਰ ਕੇਸ ਦਰਜ ਕਰਨ ਵਾਲੀ ਹੈ, ਇਸ ਬਾਰੇ ਮਜੀਠੀਆ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸੇ ਕਾਰਨ ਉਸ ਨੇ ਮੋਬਾਈਲ ਲੋਕੇਸ਼ਨ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਦਿੱਤਾ।

ਚੰਡੀਗੜ੍ਹ: ਡਰੱਗ ਰੈਕੇਟ (Drug Racket) ਵਿੱਚ ਕੇਸ ਦਰਜ ਹੋਣ ਮਗਰੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ (Bikram Majithia) ਅੰਡਰਗਰਾਊਂਡ ਹੋ ਗਿਆ ਹੈ। ਉਸ ਦੀ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ। ਪੰਜਾਬ ਪੁਲਿਸ ਦੀ ਤਿੰਨ ਮੈਂਬਰੀ SIT ਮਜੀਠੀਆ ਦੀ ਭਾਲ ਕਰ ਰਹੀ ਹੈ। ਇਸ ਐਸਆਈਟੀ ਦੀ ਅਗਵਾਈ ਏਆਈਜੀ ਬਲਰਾਜ ਸਿੰਘ ਕਰ ਰਹੇ ਹਨ, ਜਦਕਿ ਉਨ੍ਹਾਂ ਨਾਲ ਡੀਐਸਪੀ ਰਾਜੇਸ਼ ਕੁਮਾਰ ਤੇ ਕੁਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਟੀਮ ਨੇ ਮਜੀਠੀਆ ਦੇ ਹੋਰ ਟਿਕਾਣਿਆਂ 'ਤੇ ਵੀ ਨਾਲੋਂ-ਨਾਲ ਛਾਪੇਮਾਰੀ (Raid on Majithia Places) ਕੀਤੀ, ਪਰ ਉਹ ਨਹੀਂ ਮਿਲਿਆ।

ਸੂਤਰਾਂ ਮੁਤਾਬਕ ਪੰਜਾਬ ਸਰਕਾਰ ਕੇਸ ਦਰਜ ਕਰਨ ਵਾਲੀ ਹੈ, ਇਸ ਬਾਰੇ ਮਜੀਠੀਆ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸੇ ਕਾਰਨ ਉਸ ਨੇ ਮੋਬਾਈਲ ਲੋਕੇਸ਼ਨ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਦਿੱਤਾ। ਟੀਮ ਨੇ ਜਦੋਂ ਉਸ ਦੀ ਗ੍ਰਿਫ਼ਤਾਰੀ ਲਈ ਛਾਪਾ ਮਾਰਿਆ ਤਾਂ ਮੋਬਾਈਲ ਤਾਂ ਮਿਲਿਆ ਪਰ ਮਜੀਠੀਆ ਉੱਥੇ ਨਹੀਂ ਸੀ।

ਚੋਣਾਂ ਦੇ ਐਲਾਨ 'ਚ ਕੁਝ ਦਿਨ ਰਹਿ ਜਾਣ ਕਰਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਲਗਾਤਾਰ ਮਜੀਠੀਆ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ। ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਕੇ ਨਸ਼ਿਆਂ ਦੇ ਮੁੱਦੇ 'ਤੇ ਆਪਣੀ ਸਰਕਾਰ ਦਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਵੀ ਕਾਨੂੰਨੀ ਰਸਤੇ ਰਾਹੀਂ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਸਰਕਾਰ ਦੀ ਯੋਜਨਾ ਸੀ ਕਿ ਮਾਮਲਾ ਦਰਜ ਹੁੰਦੇ ਹੀ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਲਈ ਉਨ੍ਹਾਂ ਨੇ ਮਜੀਠੀਆ ਦੇ ਮੋਬਾਈਲ ਦੀ ਲੋਕੇਸ਼ਨ ਟ੍ਰੈਕ ਕੀਤੀ ਸੀ, ਜੋ ਲਗਾਤਾਰ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਫਲੈਟ ਦੀ ਲੋਕੇਸ਼ਨ ਦੱਸ ਰਿਹਾ ਸੀ। ਇਸੇ ਕਾਰਨ ਸਰਕਾਰ ਨੂੰ ਲੱਗਾ ਕਿ ਮਜੀਠੀਆ ਇਸ ਕੇਸ ਤੋਂ ਅਣਜਾਣ ਹੈ ਤੇ ਚੰਡੀਗੜ੍ਹ 'ਚ ਹੀ ਹੈ। ਹਾਲਾਂਕਿ ਸੋਮਵਾਰ ਅੱਧੀ ਰਾਤ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਟੀਮ ਨੇ ਉੱਥੇ ਛਾਪੇਮਾਰੀ ਕੀਤੀ, ਪਰ ਮਜੀਠੀਆ ਦੀ ਬਜਾਏ ਉਸ ਦਾ ਹੀ ਮੋਬਾਈਲ ਮਿਲਿਆ।

ਸੂਤਰਾਂ ਦੀ ਮੰਨੀਏ ਤਾਂ ਮਜੀਠੀਆ ਪਹਿਲਾਂ ਹੀ ਪੰਜਾਬ ਪੁਲਿਸ ਦੀ ਸੁਰੱਖਿਆ ਛੱਡ ਚੁੱਕੇ ਸੀ। ਅਕਾਲੀ ਦਲ ਲਗਾਤਾਰ ਸਰਕਾਰ ਦੇ ਅੰਦਰ ਉਨ੍ਹਾਂ ਖ਼ਿਲਾਫ਼ ਨਸ਼ਿਆਂ ਦੇ ਮਾਮਲੇ 'ਚ ਕਾਰਵਾਈ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ। ਜਦੋਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏਡੀਜੀਪੀ ਐਸਕੇ ਅਸਥਾਨਾ ਵੱਲੋਂ ਡੀਜੀਪੀ ਨੂੰ ਲਿਖੀ ਚਿੱਠੀ ਲੀਕ ਹੋਈ ਤਾਂ ਮਜੀਠੀਆ ਸਮਝ ਗਏ ਸਨ ਕਿ ਉਹ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਤਿਆਰ ਹਨ।

ਇਸ ਚਿੱਠੀ 'ਚ ਅਸਥਾਨਾ ਨੇ ਕੇਸ ਦਰਜ ਕਰਨ 'ਚ ਕਾਨੂੰਨੀ ਅੜਿੱਕੇ ਗਿਣਾਏ ਸਨ, ਜਿਸ ਤੋਂ ਬਾਅਦ ਹੀ ਮਜੀਠੀਆ ਕੇਂਦਰੀ ਸੁਰੱਖਿਆ ਬਲਾਂ ਦੀ ਸੁਰੱਖਿਆ ਸਮੇਤ ਕਿਤੇ ਚਲੇ ਗਏ। ਫਿਲਹਾਲ ਪੁਲਿਸ ਲਗਾਤਾਰ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਜੀਠੀਆ ਕਿੱਥੇ ਹੈ।

ਪੰਜਾਬ 'ਚ ਕਿਸੇ ਵੀ ਸਮੇਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ। ਅਜਿਹੇ 'ਚ ਕਾਂਗਰਸ ਸਰਕਾਰ ਨੇ ਚੋਣ ਪ੍ਰਚਾਰ ਕਰਨ ਦੀ ਬਜਾਏ ਉਨ੍ਹਾਂ ਲਈ ਨਵੀਂ ਚਿੰਤਾ ਖੜ੍ਹੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮਜੀਠੀਆ ਦੇ ਪ੍ਰਚਾਰ ਤੋਂ ਦੂਰ ਰਹਿਣ ਕਾਰਨ ਅਕਾਲੀ ਦਲ ਨੂੰ ਵੀ ਨੁਕਸਾਨ ਹੋਣਾ ਯਕੀਨੀ ਹੈ। ਉਂਝ, ਅਕਾਲੀ ਦਲ ਇਸ ਮਾਮਲੇ 'ਚ ਵੀ ਅਗਾਊਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਮਜੀਠੀਆ ਮੁੜ ਖੁੱਲ੍ਹ ਕੇ ਚੋਣ ਸਿਆਸਤ ਕਰ ਸਕਣ।

ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਅੱਜ ਕਿਸਾਨਾਂ ਲਈ ਕਰੇਗੀ ਵੱਡੇ ਐਲਾਨ? ਜਥੇਬੰਦੀਆਂ ਨਾਲ ਅਹਿਮ ਮੀਟਿੰਗ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
Punjab News: ਪੰਜਾਬ 'ਚ ਵੱਡੀ ਵਾਰਦਾਤ! ਬੱਸ ਅੱਡੇ 'ਤੇ ਖੜ੍ਹੀ ਕੁੜੀ ਦੇ ਸਿਰ 'ਚ ਮਾਰੀ ਗੋਲੀ; ਸੈਲੂਨ ਤੋਂ ਛੁੱਟੀ ਕਰਕੇ ਪਰਤ ਰਹੀ ਸੀ ਘਰ...
ਪੰਜਾਬ 'ਚ ਵੱਡੀ ਵਾਰਦਾਤ! ਬੱਸ ਅੱਡੇ 'ਤੇ ਖੜ੍ਹੀ ਕੁੜੀ ਦੇ ਸਿਰ 'ਚ ਮਾਰੀ ਗੋਲੀ; ਸੈਲੂਨ ਤੋਂ ਛੁੱਟੀ ਕਰਕੇ ਪਰਤ ਰਹੀ ਸੀ ਘਰ...
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
Punjab News: ਪੰਜਾਬ 'ਚ ਵੱਡੀ ਵਾਰਦਾਤ! ਬੱਸ ਅੱਡੇ 'ਤੇ ਖੜ੍ਹੀ ਕੁੜੀ ਦੇ ਸਿਰ 'ਚ ਮਾਰੀ ਗੋਲੀ; ਸੈਲੂਨ ਤੋਂ ਛੁੱਟੀ ਕਰਕੇ ਪਰਤ ਰਹੀ ਸੀ ਘਰ...
ਪੰਜਾਬ 'ਚ ਵੱਡੀ ਵਾਰਦਾਤ! ਬੱਸ ਅੱਡੇ 'ਤੇ ਖੜ੍ਹੀ ਕੁੜੀ ਦੇ ਸਿਰ 'ਚ ਮਾਰੀ ਗੋਲੀ; ਸੈਲੂਨ ਤੋਂ ਛੁੱਟੀ ਕਰਕੇ ਪਰਤ ਰਹੀ ਸੀ ਘਰ...
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਫਿਰ ਝੱਲਣੀ ਪਏਗੀ ਪਰੇਸ਼ਾਨੀ..
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ-
ਨਿਊਜ਼ੀਲੈਂਡ 'ਚ ਸਿੱਖ ਸਮੁਦਾਇ ਦੇ ਨਗਰ ਕੀਰਤਨ ਦਾ ਵਿਰੋਧ, ਸਥਾਨਕ ਲੋਕਾਂ ਦੇ ਗਰੁੱਪ ਨੇ ਰੋਕਿਆ ਰਸਤਾ; ਬੈਨਰ 'ਤੇ ਲਿਖਿਆ- "ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ"
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਸੋਮਵਾਰ ਨੂੰ ਬਿਜਲੀ ਰਹੇਗੀ ਬੰਦ, ਵੇਖੋ ਕਿਤੇ ਤੁਹਾਡਾ ਇਲਾਕਾ ਤਾਂ ਸ਼ਾਮਲ ਨਹੀਂ...
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Punjab News: ਪੰਜਾਬ ਸਰਕਾਰ ਨੇ ਪੰਜਾਬੀ ਅਦਾਕਾਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਇਕਨਾਮਿਕ ਬੋਰਡ ਦਾ ਬਣਾਇਆ ਚੇਅਰਮੈਨ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (21-12-2025)
Embed widget