(Source: ECI/ABP News/ABP Majha)
ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ AK-47 ਚਲਾਉਣੀ ਸਿਖਾਈ?
ਇਹ ਗੱਲ ਉਦੋਂ ਸਾਹਮਣੇ ਆਈ ਜਦ ਪੁਲਿਸ ਮੁਲਾਜ਼ਮਾਂ ਨਾਲ ਕਥਿਤ ਤੌਰ ‘ਤੇ ਸਿੱਧੂ ਮੂਸੇਵਾਲਾ AK-47 ਰਾਈਫਲ ਚਲਾ ਰਿਹਾ ਹੈ। ਉਸ ਦੇ ਨਾਲ ਖੜ੍ਹੇ ਪੁਲਿਸ ਅਧਿਕਾਰੀ ਉਸ ਨੂੰ ਨਿਰਦੇਸ਼ ਵੀ ਦੇ ਰਹੇ ਹਨ।
ਚੰਡੀਗੜ੍ਹ: ਪੰਜਾਬ ਪੁਲਿਸ ਆਟੋਮੈਟਿਕ ਹਥਿਆਰਾਂ ਵਿੱਚ ਸਭ ਤੋਂ ਮਾਰੂ ਗਿਣੀ ਜਾਣ ਵਾਲੀ ਬੰਦੂਕ AK-47 ਨਾਲ ਗਾਇਕ ਸਿੱਧੂ ਮੂਸੇਵਾਲਾ ਦੀ ਸਿਖਲਾਈ ਕਰ ਰਹੀ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦ ਪੁਲਿਸ ਮੁਲਾਜ਼ਮਾਂ ਨਾਲ ਕਥਿਤ ਤੌਰ ‘ਤੇ ਸਿੱਧੂ ਮੂਸੇਵਾਲਾ AK-47 ਰਾਈਫਲ ਚਲਾ ਰਿਹਾ ਹੈ। ਉਸ ਦੇ ਨਾਲ ਖੜ੍ਹੇ ਪੁਲਿਸ ਅਧਿਕਾਰੀ ਉਸ ਨੂੰ ਨਿਰਦੇਸ਼ ਵੀ ਦੇ ਰਹੇ ਹਨ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪੁਲਿਸ ਨੇ ਹੀ ਸਿੱਧੂ ਮੂਸੇਵਾਲਾ ਖ਼ਿਲਾਫ਼ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਹੇਠ ਕੇਸ ਵੀ ਦਰਜ ਕੀਤਾ ਹੋਇਆ ਹੈ। ਅਜਿਹੇ ਵਿੱਚ ਵੱਡਾ ਸਵਾਲ ਪੰਜਾਬ ਪੁਲਿਸ ‘ਤੇ ਉੱਠਦਾ ਹੈ ਕਿ ਕਿਸ ਦੀ ਇਜਾਜ਼ਤ ਨਾਲ ਅਧਿਕਾਰੀ ਕਿਸੇ ਸਿਵਲ ਵਿਅਕਤੀ ਨੂੰ ਅਜਿਹੇ ਮਾਰੂ ਹਥਿਆਰ ਦੀ ਸਿਖਲਾਈ ਦੇ ਰਹੇ ਹਨ।
This vedio is viral on Social media. @DGPPunjabPolice Please confirm its authenticity ? @CMOPb @capt_amarinder @AmitShah @PMOIndia pic.twitter.com/LqBiAXOfyO
— Jagwinder Patial (@JagwinderPatia2) May 4, 2020
ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲੇ ਤਕ ਪੁਲਿਸ ਨੇ ਵੀਡੀਓ ਬਣਾਉਣ ਵਾਲੇ ਖ਼ਿਲਾਫ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਇਸ ਵੀਡੀਓ ਦੇ ਸੱਚੇ-ਝੂਠੇ ਹੋਣ ਬਾਰੇ ਕੋਈ ਬਿਆਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤੀ ਕਿੰਝ ਲੜਨਗੇ ਕੋਰੋਨਾ ਨਾਲ ਜੰਗ? ਜੰਗਲ ਪਾਣੀ ਜਾਣ ਮਗਰੋਂ 40 ਫੀਸਦ ਲੋਕ ਨਹੀਂ ਧੋਂਦੇ ਹੱਥ