ਸਿੱਧੂ-ਚੰਨੀ ਦੀ ਬੈਠਕ 'ਤੇ ਅੱਜ ਕਾਂਗਰਸ ਦੀ ਪ੍ਰੈੱਸ ਕਾਨਫਰੰਸ, ਸਰਕਾਰ ਨੇ ਮੰਨੀ ਸਿੱਧੂ ਦੀ ਮੰਗ?
ਅੱਜ ਕਾਂਗਰਸ ਪ੍ਰੈੱਸ ਕਾਨਫਰੰਸ ਕਰਕੇ ਚੰਨੀ ਤੇ ਸਿੱਧੂ ਦੀ ਮੀਟਿੰਗ 'ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦੇਵੇਗੀ।
Punjab Politics: ਪੰਜਾਬ ਕਾਂਗਰਸ 'ਚ ਜਾਰੀ ਹਲਚਲ ਸੁਲਝਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਕਾਂਗਰਸ ਦੀ ਪ੍ਰੈੱਸ ਕਾਨਫਰੰਸ ਹੈ। ਸੂਤਰਾਂ ਮੁਤਾਬਕ ਚੰਨੀ ਸਰਕਾਰ ਨਵਜੋਤ ਸਿੱਧੂ ਦੇ ਅੱਗੇ ਝੁਕ ਗਈ ਹੈ। ਚੰਡੀਗੜ੍ਹ ਵਿੱਚ ਕੱਲ੍ਹ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵਿਚਾਲੇ ਕਰੀਬ ਦੋ ਘੰਟੇ ਤਕ ਬੈਠਕ ਹੋਈ।
ਪੰਜਾਬ ਦੇ ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਬਦਲਣ ਦਾ ਰਾਹ ਸਾਫ਼
ਸੂਤਰਾਂ ਮੁਤਾਬਕ ਸਿੱਧੂ ਦੀ ਮੰਗ ਤੇ ਪੰਜਾਬ ਦੇ ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਬਦਲਣ ਦਾ ਰਾਹ ਸਾਫ਼ ਹੋ ਗਿਆ ਹੈ। ਇਸ ਲਈ ਸਿੱਧੂ ਦਾ ਅਸਤੀਫ਼ਾ ਨਾਮਨਜੂਰ ਕੀਤਾ ਜਾ ਸਕਦਾ ਹੈ। 3 ਮੈਂਬਰੀ ਕਮੇਟੀ ਵੱਡੇ ਮਸਲਿਆਂ 'ਤੇ ਹਫ਼ਤੇ 'ਚ ਦੋ ਵਾਰ ਮਿਲੇਗੀ। ਸੀਐਮ ਚੰਨੀ, ਸਿੱਧੂ ਤੇ ਹਰੀਸ਼ ਚੌਧਰੀ ਕਮੇਟੀ 'ਚ ਸ਼ਾਮਲ ਹੋਣਗੇ। ਉੱਥੇ ਹੀ ਹੁਣ ਹਰੀਸ਼ ਰਾਵਤ ਦੀ ਥਾਂ ਹਰੀਸ਼ ਚੌਧਰੀ ਨੂੰ ਪੰਜਾਬ ਦਾ ਪ੍ਰਭਾਰੀ ਬਣਾਇਆ ਜਾਵੇਗਾ।
ਫਿਲਹਾਲ ਸਿੱਧੂ ਹਾਈਕਮਾਨ 'ਤੇ ਭਰੋਸਾ ਜਿਤਾਉਂਦੇ ਦਿਖਾਈ ਦੇ ਰਹੇ ਹਨ
ਅੱਜ ਕਾਂਗਰਸ ਪ੍ਰੈੱਸ ਕਾਨਫਰੰਸ ਕਰਕੇ ਚੰਨੀ ਤੇ ਸਿੱਧੂ ਦੀ ਮੀਟਿੰਗ 'ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦੇਵੇਗੀ। ਪੰਜਾਬ 'ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ 'ਚ ਫਿਲਹਾਲ ਸਿੱਧੂ ਹਾਈਕਮਾਨ ਦਾ ਭਰੋਸਾ ਜਿੱਤਦੇ ਦਿਖਾਈ ਦੇ ਰਹੇ ਹਨ।
ਦੂਜੇ ਪਾਸੇ ਕੈਪਟਨ ਦਾ ਅਗਲਾ ਰੁਖ ਕਾਂਗਰਸ ਅਗਵਾਈ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਕੈਪਟਨ ਨੇ ਹਾਈਕਮਾਨ ਖਿਲਾਫ ਮੋਰਚਾ ਖੋਲ੍ਹਣ ਤੋਂ ਬਾਅਦ ਕਾਂਗਰਸ ਛੱਡਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਸਿੱਧੂ ਨੂੰ ਅਗਲੀਆਂ ਚੋਣਾਂ 'ਚ ਹਰਾਉਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ: Amazon Backpack Offers: ਦੁਬਾਰਾ ਨਹੀਂ ਮਿਲੇਗੀ ਅਜਿਹੀ ਡੀਲ, ਟ੍ਰੈਵਲਿੰਗ ਤੋਂ ਪਹਿਲਾਂ 80% ਦੀ ਛੋਟ 'ਤੇ ਖਰੀਦੋ ਬੈਕਪੈਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/