ਪੜਚੋਲ ਕਰੋ
Advertisement
ਪੰਜਾਬ ਦੀਆਂ ਜੇਲ੍ਹਾਂ 'ਚ ਹੁਣ ਆਪਣੇ ਜੀਵਨਸਾਥੀ ਨਾਲ 2 ਘੰਟੇ ਇਕੱਲੇ ਸਮਾਂ ਬਿਤਾ ਸਕਣਗੇ ਕੈਦੀ , ਇਹ ਸੁਬਿਧਾ ਸ਼ੁਰੂ ਕਰਨ ਵਾਲਾ ਬਣਿਆ ਪਹਿਲਾ ਰਾਜ
ਪੰਜਾਬ ਵਿੱਚ ਕੈਦੀ ਹੁਣ ਆਪਣੇ ਜੀਵਨ ਸਾਥੀ ਨਾਲ ਜੇਲ੍ਹ ਵਿੱਚ 2 ਘੰਟੇ ਇਕੱਲੇ ਹੀ ਸਮਾਂ ਬਿਤਾ ਸਕਣਗੇ। ਜੇਲ੍ਹ ਵਿਭਾਗ ਨੇ ਮੰਗਲਵਾਰ ਤੋਂ ਕੈਦੀਆਂ ਲਈ ਵਿਆਹੁਤਾ ਮੁਲਾਕਾਤ ਸ਼ੁਰੂ ਕੀਤੀ ਹੈ। ਪੰਜਾਬ ਅਜਿਹੀ ਸਹੂਲਤ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਰਾਜ ।
ਚੰਡੀਗੜ੍ਹ : ਪੰਜਾਬ ਵਿੱਚ ਕੈਦੀ ਹੁਣ ਆਪਣੇ ਜੀਵਨ ਸਾਥੀ ਨਾਲ ਜੇਲ੍ਹ ਵਿੱਚ 2 ਘੰਟੇ ਇਕੱਲੇ ਹੀ ਸਮਾਂ ਬਿਤਾ ਸਕਣਗੇ। ਜੇਲ੍ਹ ਵਿਭਾਗ ਨੇ ਮੰਗਲਵਾਰ ਤੋਂ ਕੈਦੀਆਂ ਲਈ ਵਿਆਹੁਤਾ ਮੁਲਾਕਾਤ ਸ਼ੁਰੂ ਕੀਤੀ ਹੈ। ਵਿਭਾਗ ਨੇ ਦਾਅਵਾ ਕੀਤਾ ਕਿ ਪੰਜਾਬ ਅਜਿਹੀ ਸਹੂਲਤ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਰਾਜ ਹੈ। ਜੇਲ੍ਹ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ੁਰੂ ਵਿਚ ਗੋਇੰਦਵਾਲ ਸਾਹਿਬ ਦੀ ਨਵੀਂ ਜ਼ਿਲ੍ਹਾ ਜੇਲ੍ਹ ,ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅਤੇ ਬਠਿੰਡਾ ਦੀ ਮਹਿਲਾ ਜੇਲ੍ਹ 'ਚ ਪਰਿਵਾਰਿਕ ਮਿਲਣੀ ਦੀ ਇਜਾਜ਼ਤ ਹੋਵੇਗੀ।
ਹਾਲਾਂਕਿ, ਕੱਟੜ ਅਪਰਾਧੀਆਂ, ਗੈਂਗਸਟਰਾਂ , ਉੱਚ ਜੋਖਮ ਵਾਲੇ ਕੈਦੀਆਂ ਅਤੇ ਯੌਨ ਸਬੰਧੀ ਅਪਰਾਧਾਂ ਵਿੱਚ ਸ਼ਾਮਿਲ ਕੈਦੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਆਗਿਆ ਨਹੀਂ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਚੰਗੇ ਆਚਰਣ ਵਾਲੇ ਕੈਦੀਆਂ ਨੂੰ ਹੀ ਆਗਿਆ ਦਿੱਤੀ ਗਈ ਹੈ। ਇਸ ਸਮੇਂ ਦੇ ਦੌਰਾਨ ਦੋ ਘੰਟੇ ਦੀ ਮੁਲਾਕਾਤ ਦੀ ਆਗਿਆ ਦਿੱਤੀ ਜਾਏਗੀ। ਵਿਭਾਗ ਨੇ ਇਸ ਯੋਜਨਾ ਲਈ ਬਾਥਰੂਮ ਦੇ ਨਾਲ ਇੱਕ ਵੱਖਰਾ ਕਮਰਾ ਮਾਰਕ ਕੀਤਾ ਹੈ।
ਜੇਲ੍ਹ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੈਦੀਆਂ ਨੂੰ ਪਹਿਲ ਦਿੱਤੀ ਜਾਵੇਗੀ ,ਜੋ ਜੇਲ੍ਹਾਂ ਵਿੱਚ ਸਭ ਤੋਂ ਲੰਬੇ ਤੱਕ ਰਹੇ ਹਨ। ਇਸ ਦੇ ਨਾਲ ਹੀ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਸਾਡੇ ਕੋਲ ਜ਼ੋ ਜਾਣਕਾਰੀ ਹੈ ,ਉਸ ਦੇ ਅਨੁਸਾਰ ਪੰਜਾਬ ਜੇਲ੍ਹਾਂ ਵਿੱਚ ਕੈਦੀਆਂ ਦੇ ਲਈ ਦੇਸ਼ ਵਿੱਚ ਵਿਆਹੁਤਾ ਮੁਲਾਕਾਤ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਹੈ। ਵਿਭਾਗ ਨੂੰ ਉਮੀਦ ਹੈ ਕਿ ਇਸ ਪਹਿਲ ਨਾਲ ਕੈਦੀਆਂ ਦੇ ਵਿਆਹੁਤਾ ਬੰਧਨ ਮਜ਼ਬੂਤ ਹੋਣਗੇ ਅਤੇ ਕੈਦੀਆਂ ਦਾ ਚੰਗਾ ਆਚਰਣ ਵੀ ਯਕੀਨੀ ਹੋਵੇਗਾ।
ਜੇਲ੍ਹ ਅਧਿਕਾਰੀ ਨੇ ਕਿਹਾ ਕਿ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਆਗਿਆ ਦਿੱਤੀ ਜਾਏਗੀ। ਜੇਲ੍ਹ 'ਚ ਆਉਣ ਵਾਲੇ ਵਾਲੇ ਪਤੀ-ਪਤਨੀ ਨੂੰ ਵਿਆਹ ਦਾ ਸਰਟੀਫਿਕੇਟ ਅਤੇ ਮੈਡੀਕਲ ਸਰਟੀਫਿਕੇਟ ਦਿਖਾਉਣਾ ਪਏਗਾ ਕਿ ਉਹ ਐੱਚਆਈਵੀ ਜਾਂ ਕਿਸੇ ਹੋਰ ਜਿਨਸੀ ਸੰਚਾਰਿਤ ਬਿਮਾਰੀ, ਕੋਰੋਨਾ ਜਾਂ ਕਿਸੇ ਹੋਰ ਛੂਤ ਵਾਲੀ ਬਿਮਾਰੀ ਤੋਂ ਮੁਕਤ ਹਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜੇਲ੍ਹ ਵਿਭਾਗ ਨੇ ਕੈਦੀਆਂ ਲਈ ਇਕ ਪ੍ਰੋਗਰਾਮ ਸ਼ੁਰੂ ਕੀਤਾ ਸੀ ,ਜਿਸ ਨਾਲ ਉਨ੍ਹਾਂ ਜੇਲ੍ਹ ਕੈਂਪਸ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਮਿਲੀ ਹੈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਲੁਧਿਆਣਾ ਤੋਂ ਜੇਲ੍ਹ ਤੋਂ ਕੀਤੀ ਗਈ ਸੀ। ਕੈਦੀ ਅਤੇ ਵਿਚਾਰਅਧੀਨ ਕੈਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਿਅਕਤੀਗਤ ਰੂਪ ਨਾਲ ਹਰ ਤਿਮਾਹੀ ਵਿੱਚ ਇੱਕ ਘੰਟੇ ਲਈ ਜੇਲ੍ਹ ਕੰਪਲੈਕਸ ਦੇ ਅੰਦਰ ਵੱਖਰੇ ਤੌਰ 'ਤੇ ਨਿਰਧਾਰਤ ਕਮਰਿਆਂ ਵਿਚ ਮਿਲ ਸਕਦੇ ਹਨ ਅਤੇ ਪਰਿਵਾਰਕ ਮੈਂਬਰ ਵੀ ਕੈਦੀਆਂ ਨਾਲ ਭੋਜਨ ਦਾ ਅਨੰਦ ਲੈ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਪੰਜਾਬ
ਪੰਜਾਬ
Advertisement