ਪੜਚੋਲ ਕਰੋ

Punjab News: ਪੰਜਾਬ ਵੱਲੋਂ ਜੁਲਾਈ ਮਹੀਨੇ ਦੌਰਾਨ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਵਿੱਚ ਸ਼ਾਨਦਾਰ ਵਾਧਾ ਦਰਜ: ਜੌੜਾਮਾਜਰਾ

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੀਮ ਸਬੰਧੀ ਵਿਭਾਗ ਵੱਲੋਂ ਸੂਬੇ ਵਿੱਚ ਖ਼ਾਸਕਰ ਸਰਹੱਦੀ ਜ਼ਿਲ੍ਹਿਆਂ ਵਿਚ ਵਿਸ਼ੇਸ਼ ਪ੍ਰਚਾਰ ਮੁਹਿੰਮ ਅਰੰਭੀ ਗਈ ਹੈ। ਇਸ ਸਕੀਮ ਤਹਿਤ ਕਿਸਾਨ ਸਮੂਹਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਸਮੂਹਾਂ ਨੂੰ ਜੋੜਿਆ ਜਾ ਰਿਹਾ ਹੈ ਅਤੇ ਸਾਂਝੀ ਖੇਤੀ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।

Punjab News: ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਦੱਸਿਆ ਕਿ ਸੂਬੇ ਵੱਲੋਂ ਜੁਲਾਈ ਮਹੀਨੇ ਦੌਰਾਨ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ (ਏ.ਆਈ.ਐਫ) ਵਿੱਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏ.ਆਈ.ਐਫ ਸਕੀਮ ਪੰਜਾਬ ਦੀ ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਈ ਸਿੱਧ ਹੋਈ ਹੈ ਜਿਸ ਨਾਲ ਸੂਬੇ ਦੇ ਖੇਤੀਬਾੜੀ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ।

ਕੈਬਨਿਟ ਮੰਤਰੀ ਜੌੜਾਮਾਜਰਾ ਨੇ ਦੱਸਿਆ ਕਿ ਜੁਲਾਈ ਮਹੀਨੇ ਤੱਕ ਸੂਬੇ ਭਰ ਵਿੱਚੋਂ ਇਸ ਸਕੀਮ ਤਹਿਤ ਕੁੱਲ 8411 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜੋ ਖੇਤੀ ਆਧਾਰਤ ਵੱਖ-ਵੱਖ ਪ੍ਰਾਜੈਕਟ ਸਥਾਪਤ ਕਰਨ ਵਿੱਚ ਨਿਵੇਸ਼ ਲਈ ਖੇਤੀਬਾੜੀ ਨਾਲ ਸਬੰਧਤ ਲੋਕਾਂ ਅਤੇ ਕਿਸਾਨਾਂ ਦੀ ਡੂੰਘੀ ਦਿਲਚਸਪੀ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 4579 ਕਰੋੜ ਰੁਪਏ ਬਣਦੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਬਾਗ਼ਬਾਨੀ ਵਿਭਾਗ ਏ.ਆਈ.ਐਫ ਸਕੀਮ ਲਈ ਸੂਬੇ ਦੀ ਨੋਡਲ ਏਜੰਸੀ ਹੈ, ਜੋ ਬਿਨੈਕਾਰਾਂ ਨੂੰ ਸਹਾਇਤਾ ਅਤੇ ਸੇਧ ਪ੍ਰਦਾਨ ਕਰਕੇ ਇਸ ਪ੍ਰਗਤੀ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

ਬਾਗ਼ਬਾਨੀ ਮੰਤਰੀ ਨੇ ਦੱਸਿਆ ਕਿ ਲਾਭਪਾਤਰੀਆਂ ਨੇ 2481 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਲਈ ਅਪਲਾਈ ਕੀਤਾ ਹੈ ਜਿਸ ਵਿੱਚੋਂ ਹੁਣ ਤੱਕ 4745 ਯੋਗ ਪ੍ਰਾਜੈਕਟਾਂ ਲਈ 1395 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ ਅਤੇ 980 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਵਿੱਤੀ ਸਹਾਇਤਾ ਯਕੀਨਨ ਕਿਸਾਨਾਂ ਅਤੇ ਉੱਦਮੀਆਂ ਨੂੰ ਆਪਣੀਆਂ ਖੇਤੀਬਾੜੀ ਸਬੰਧੀ ਪਹਿਲਕਦਮੀਆਂ ਨੂੰ ਹੋਰ ਪ੍ਰਭਾਵੀ ਢੰਗ ਨਾਲ ਲਾਗੂਕਰਨ ਅਤੇ ਸਮੁੱਚੀ ਉਤਪਾਦਕਤਾ ਨੂੰ ਵਧਾਉਣ ਲਈ ਵਧੇਰੇ ਸਹਾਈ ਸਿੱਧ ਹੋਵੇਗੀ।

ਚੇਤਨ ਸਿੰਘ ਜੌੜਾਮਾਜਰਾ ਨੇ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਇਸ ਸਕੀਮ ਦਾ ਪਸਾਰ ਟਿਕਾਊ ਖੇਤੀਬਾੜੀ ਵਿਕਾਸ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ।

ਮੰਤਰੀ ਨੇ ਦੱਸਿਆ ਕਿ ਏ.ਆਈ.ਐਫ ਸਕੀਮ ਤਹਿਤ ਪੰਜਾਬ ਨੇ ਇਸ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ ਵੀ ਵਧੀਆ ਪ੍ਰਦਰਸ਼ਨ ਕਰਦਿਆਂ 117 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਬੀਤੇ ਵਿੱਤੀ ਸਾਲ ਦੀਆਂ 3480 ਅਰਜ਼ੀਆਂ ਦੇ ਮੁਕਾਬਲੇ ਇਸ ਪਹਿਲੀ ਤਿਮਾਹੀ ਤੱਕ 7547 ਅਰਜ਼ੀਆਂ ਪ੍ਰਾਪਤ ਹੋਈਆਂ। ਇਨ੍ਹਾਂ ਅਰਜ਼ੀਆਂ ਦੀ ਨਿਵੇਸ਼ ਰਾਸ਼ੀ 4038.08 ਕਰੋੜ ਬਣਦੀ ਸੀ, ਜੋ ਬੀਤੇ ਵਿੱਤੀ ਸਾਲ ਦੀ 2876.98 ਕਰੋੜ ਰਾਸ਼ੀ ਦੇ ਮੁਕਾਬਲੇ 40.36 ਫ਼ੀਸਦੀ ਵਾਧਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਤਿਮਾਹੀ ਦੌਰਾਨ 3837 ਯੋਗ ਪ੍ਰਾਜੈਕਟਾਂ ਲਈ 1113.46 ਕਰੋੜ ਦੀ ਰਾਸ਼ੀ 30 ਜੂਨ ਤੱਕ ਮਨਜ਼ੂਰ ਕੀਤੀ ਗਈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸਕੀਮ ਸਬੰਧੀ ਵਿਭਾਗ ਵੱਲੋਂ ਸੂਬੇ ਵਿੱਚ ਖ਼ਾਸਕਰ ਸਰਹੱਦੀ ਜ਼ਿਲ੍ਹਿਆਂ ਵਿਚ ਵਿਸ਼ੇਸ਼ ਪ੍ਰਚਾਰ ਮੁਹਿੰਮ ਅਰੰਭੀ ਗਈ ਹੈ। ਇਸ ਸਕੀਮ ਤਹਿਤ ਕਿਸਾਨ ਸਮੂਹਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਸਮੂਹਾਂ ਨੂੰ ਜੋੜਿਆ ਜਾ ਰਿਹਾ ਹੈ ਅਤੇ ਸਾਂਝੀ ਖੇਤੀ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।

ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਲਾਭਪਾਤਰੀ ਵੱਖ-ਵੱਖ ਪ੍ਰਾਜੈਕਟਾਂ ਲਈ ਇਸ ਸਕੀਮ ਦਾ ਲਾਭ ਲੈ ਸਕਦੇ ਹਨ, ਜਿਨ੍ਹਾਂ ਵਿੱਚ ਸਟੋਰੇਜ ਸਟ੍ਰਕਚਰ, ਛਟਾਈ, ਗਰੇਡਿੰਗ, ਵੈਕਸਿੰਗ ਯੂਨਿਟ, ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ (ਆਟਾ ਚੱਕੀ, ਤੇਲ ਦੇ ਕੋਲਹੂ, ਦਾਲ ਮਿੱਲ), ਰਾਈਪਨਿੰਗ ਚੈਂਬਰ, ਪੈਕਹਾਊਸ, ਫ਼ਸਲ ਰਹਿੰਦ-ਖੂੰਹਦ ਪ੍ਰਬੰਧਨ ਯੂਨਿਟ/ਮਸ਼ੀਨਾਂ, ਸੋਲਰ ਪੰਪ, ਬਾਇਉਗੈਸ ਪਲਾਂਟ, ਸਮਾਰਟ ਅਤੇ ਪ੍ਰੀਸੀਸ਼ਨ ਐਗਰੀਕਲਚਰ, ਫਾਰਮ ਅਤੇ ਵਾਢੀ ਆਟੋਮੇਸ਼ਨ, ਇਨਪੁਟ ਉਤਪਾਦਨ (ਬੀਜ/ਟਿਸ਼ੂ ਕਲਚਰ/ਨਰਸਰੀ/ ਖਾਦ), ਸਪਲਾਈ ਚੇਨ ਬੁਨਿਆਦੀ ਢਾਂਚਾ, ਸ਼ਹਿਦ  ਪ੍ਰੋਸੈਸਿੰਗ, ਰੇਸ਼ਮ ਦੀ ਖੇਤੀ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਪ੍ਰਾਜੈਕਟ ਕਿਸਾਨ ਸਮੂਹਾਂ ਤੱਕ ਸੀਮਿਤ ਹਨ ਜਿਵੇਂ ਕਿ ਪੌਲੀਹਾਊਸ/ਗ੍ਰੀਨਹਾਊਸ, ਵਰਟੀਕਲ ਫਾਰਮਿੰਗ, ਹਾਈਡ੍ਰੋਪੋਨਿਕਸ/ਐਰੋਪੋਨਿਕਸ, ਮਸ਼ਰੂਮ ਦੀ ਖੇਤੀ, ਲੌਜਿਸਟਿਕ ਸੁਵਿਧਾਵਾਂ ਅਤੇ ਟਰੈਕਟਰ ਆਦਿ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਯੋਗ ਪ੍ਰਾਜੈਕਟਾਂ 'ਤੇ ਸੋਲਰ ਪੈਨਲ ਵੀ ਲੁਆ ਸਕਦੇ ਹਨ। ਇਸ ਸਕੀਮ ਅਧੀਨ ਕਰਜ਼ਾ ਲੈਣ ਲਈ ਘੱਟੋ-ਘੱਟ 10 ਫ਼ੀਸਦੀ ਰਕਮ ਲਾਭਪਾਤਰੀ ਦਾ ਯੋਗਦਾਨ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 2 ਕਰੋੜ ਦੇ ਕਰਜ਼ੇ ਤੱਕ 3 ਫ਼ੀਸਦੀ ਵਿਆਜ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਹਾਇਤਾ ਦਾ ਲਾਭ 7 ਸਾਲਾਂ ਤੱਕ ਮਿਲ ਸਕਦਾ ਹੈ ਅਤੇ ਵਿਆਜ ਦਰ 'ਤੇ 9 ਫੀਸਦੀ ਦੀ ਲਿਮਿਟ ਰੱਖੀ ਗਈ ਹੈ। ਕਰੈਡਿਟ ਗਾਰੰਟੀ ਫੀਸ ਵੀ ਸਰਕਾਰ ਵਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਰ ਲਾਭਪਾਤਰੀ 25 ਪ੍ਰਾਜੈਕਟ ਸਥਾਪਿਤ ਕਰ ਸਕਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
Sports Breaking: ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਸ਼ੰਭੂ ਬਾਰਡਰ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਮੌਤ, 7 ਲੱਖ ਰੁਪਏ ਦਾ ਚੜ੍ਹਿਆ ਸੀ ਕਰਜ਼ਾ, ਜਾਣੋ ਪੂਰਾ ਮਾਮਲਾ
ਸ਼ੰਭੂ ਬਾਰਡਰ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਮੌਤ, 7 ਲੱਖ ਰੁਪਏ ਦਾ ਚੜ੍ਹਿਆ ਸੀ ਕਰਜ਼ਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
Advertisement
ABP Premium

ਵੀਡੀਓਜ਼

Farmers Protest |ਕਿਸਾਨਾਂ ਨੂੰ ਮਿਲੇਗਾ MSP ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਭਰੋਸਾ! | jagjit Singh DallewalMc Election | ਨਗਰ ਨਿਗਮ ਚੋਣਾਂ 'ਤੇ ਸਖ਼ਤ ਹੋਈ ਹਾਈਕੋਰਟ! |Abp Sanjha |HighcourtFarmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwalਸ਼ੋਅ ਤੋਂ ਬਾਅਦ ਕਿੱਥੇ ਗਏ ਦਿਲਜੀਤ ਦੋਸਾਂਝ , ਸੁਕੂਨ ਆਏਗਾ ਵੀਡੀਓ ਵੇਖ ਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
Sports Breaking: ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਸ਼ੰਭੂ ਬਾਰਡਰ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਮੌਤ, 7 ਲੱਖ ਰੁਪਏ ਦਾ ਚੜ੍ਹਿਆ ਸੀ ਕਰਜ਼ਾ, ਜਾਣੋ ਪੂਰਾ ਮਾਮਲਾ
ਸ਼ੰਭੂ ਬਾਰਡਰ 'ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਮੌਤ, 7 ਲੱਖ ਰੁਪਏ ਦਾ ਚੜ੍ਹਿਆ ਸੀ ਕਰਜ਼ਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
Punjab News: ਪੰਜਾਬ ਦੇ ਇਸ ਹਸਪਤਾਲ 'ਚ Raid, ਡਾਕਟਰਾਂ 'ਚ ਮੱਚ ਗਈ ਭਾਜੜ, ਵੱਡੀ ਮਾਤਰਾ 'ਚ ਨਕਦੀ ਬਰਾਮਦ
ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕਤਲ, 8 ਹਮਲਾਵਰਾਂ ਨੇ ਬਹਿਸ ਤੋਂ ਬਾਅਦ ਕੀਤੀ ਕੁੱਟਮਾਰ, 2 ਸਾਥੀ ਵੀ ਜ਼ਖ਼ਮੀ
ਕਾਂਗਰਸੀ ਵਿਧਾਇਕ ਦੇ ਭਾਣਜੇ ਦਾ ਕਤਲ, 8 ਹਮਲਾਵਰਾਂ ਨੇ ਬਹਿਸ ਤੋਂ ਬਾਅਦ ਕੀਤੀ ਕੁੱਟਮਾਰ, 2 ਸਾਥੀ ਵੀ ਜ਼ਖ਼ਮੀ
NEET UG 2025: ਪੈੱਨ ਅਤੇ ਪੇਪਰ ਮੋਡ 'ਚ ਨਹੀਂ ਸਗੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ? ਸਿੱਖਿਆ ਮੰਤਰੀ ਨੇ ਆਖੀ ਆਹ ਗੱਲ
NEET UG 2025: ਪੈੱਨ ਅਤੇ ਪੇਪਰ ਮੋਡ 'ਚ ਨਹੀਂ ਸਗੋਂ ਆਨਲਾਈਨ ਹੋਵੇਗੀ NEET ਦੀ ਪ੍ਰੀਖਿਆ? ਸਿੱਖਿਆ ਮੰਤਰੀ ਨੇ ਆਖੀ ਆਹ ਗੱਲ
Weird News: ਇੱਥੇ ਕਿਰਾਏ 'ਤੇ ਮਿਲ ਰਹੀਆਂ ਪਤਨੀਆਂ! ਇੰਝ ਤੈਅ ਕੀਤਾ ਜਾਂਦਾ ਰੇਟ, ਵਿਆਹ ਕਰਵਾਉਣ ਲਈ ਲੋਕਾਂ ਦੀ ਲੱਗੀ ਭੀੜ
ਇੱਥੇ ਕਿਰਾਏ 'ਤੇ ਮਿਲ ਰਹੀਆਂ ਪਤਨੀਆਂ! ਇੰਝ ਤੈਅ ਕੀਤਾ ਜਾਂਦਾ ਰੇਟ, ਵਿਆਹ ਕਰਵਾਉਣ ਲਈ ਲੋਕਾਂ ਦੀ ਲੱਗੀ ਭੀੜ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਾਰੇ ਸਕੂਲ ਰਹਿਣਗੇ ਬੰਦ
ਪੰਜਾਬ 'ਚ 2 ਦਿਨ ਰਹੇਗੀ ਛੁੱਟੀ, ਸਾਰੇ ਸਕੂਲ ਰਹਿਣਗੇ ਬੰਦ
Embed widget