ਪੜਚੋਲ ਕਰੋ

ਪਟਿਆਲਾ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਦੇ ਰਹੇ ਲਾਈਨਮੈਨਾਂ ਨੂੰ ਪੁਲੀਸ ਨੇ ਲਾਠੀਆਂ ਨਾਲ ਖਦੇੜਿਆ , ਪੰਜ ਲਾਈਨਮੈਨ ਜ਼ਖ਼ਮੀ

ਪਟਿਆਲਾ 'ਚ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਅੰਦਰ ਧਰਨਾ ਦੇ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਮੰਗਲਵਾਰ ਸ਼ਾਮ ਨੂੰ ਪੁਲੀਸ ਨੇ ਲਾਠੀਆਂ ਨਾਲ ਖਦੇੜਿਆ ਹੈ। ਇਸ ਦੌਰਾਨ ਪੰਜ ਲਾਈਨਮੈਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।

ਪਟਿਆਲਾ :  ਪਟਿਆਲਾ 'ਚ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਅੰਦਰ ਧਰਨਾ ਦੇ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਮੰਗਲਵਾਰ ਸ਼ਾਮ ਨੂੰ ਪੁਲੀਸ ਨੇ ਲਾਠੀਆਂ ਨਾਲ ਖਦੇੜਿਆ ਹੈ। ਇਸ ਦੌਰਾਨ ਪੰਜ ਲਾਈਨਮੈਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਭਗਦੜ ਵਿੱਚ ਕਈ ਲਾਈਨਮੈਨਾਂ ਦੀਆਂ ਪੱਗਾਂ ਉਤਰ ਗਈਆਂ। ਲਾਈਨਮੈਨਾਂ ਨੇ ਪੁਲੀਸ ’ਤੇ ਉਨ੍ਹਾਂ ਦੇ ਵਾਲ ਖਿੱਚਣ ਦੇ ਦੋਸ਼ ਵੀ ਲਾਏ ਹਨ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਸਾਰੀ ਘਟਨਾ ਦੌਰਾਨ ਉਸਦੇ ਤਿੰਨ ਕਰਮਚਾਰੀ ਵੀ ਜ਼ਖਮੀ ਹੋਏ ਹਨ।

ਦਰਅਸਲ 'ਚ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਨੁਮਾਇੰਦੇ 27 ਜੁਲਾਈ 2022 ਤੋਂ ਮਾਲ ਰੋਡ ’ਤੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸ਼ਾਂਤਮਈ ਧਰਨੇ ’ਤੇ ਬੈਠੇ ਸਨ। ਮੰਗਲਵਾਰ ਸਵੇਰੇ ਕਰੀਬ 11 ਵਜੇ ਯੂਨੀਅਨ ਦੇ ਨੁਮਾਇੰਦੇ ਚਕਮਾ ਦੇ ਕੇ ਪਾਵਰਕੌਮ ਦੇ ਮੁੱਖ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਗੇਟ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਲਾਈਨਮੈਨ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ’ਤੇ ਅੜੇ ਰਹੇ।
 
ਜਦੋਂ ਲਾਈਨਮੈਨ ਨਾ ਮੰਨੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਲਾਠੀਆਂ ਨਾਲ ਖਦੇੜਿਆ। ਜਿਸ ਕਾਰਨ ਮੌਕੇ 'ਤੇ ਇਕਦਮ ਭਗਦੜ ਮੱਚ ਗਈ। ਦੋਵਾਂ ਪਾਸਿਆਂ ਤੋਂ ਹੋਈ ਤਕਰਾਰ ਦੌਰਾਨ ਕਈ ਲਾਈਨਮੈਨਾਂ ਦੀਆਂ ਪੱਗਾਂ ਉਤਰ ਗਈਆਂ। ਲਾਠੀਚਾਰਜ ਦੌਰਾਨ ਪੰਜ ਲਾਈਨਮੈਨ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ , ਜਦਕਿ 15 ਲਾਈਨਮੈਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 
 
ਇਸ ਦੌਰਾਨ ਉਨ੍ਹਾਂ ਦੀ ਮੰਗ ਹੈ ਕਿ ਪਾਵਰਕੌਮ ਵੱਲੋਂ ਇਸ਼ਤਿਹਾਰ ਦਿੱਤੇ ਗਏ 1690 ਸਹਾਇਕ ਲਾਈਨਮੈਨਾਂ ਦੀਆਂ ਅਸਾਮੀਆਂ ਦੀ ਭਰਤੀ ਟੈਸਟ ਰਾਹੀਂ ਨਹੀਂ ਸਗੋਂ ਯੋਗਤਾ ਦੇ ਆਧਾਰ ’ਤੇ ਕੀਤੀ ਜਾਵੇ। ਇਸ ਦੇ ਲਈ ਉਨ੍ਹਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਭ ਬੇਕਾਰ ਰਿਹਾ।
 
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Advertisement
for smartphones
and tablets

ਵੀਡੀਓਜ਼

Mukatsar Road Accident| ਜੰਮੂ ਦੇ ਰਾਮਬਨ ਜ਼ਿਲ੍ਹੇ 'ਚ ਗੱਡੀ ਡਿੱਗੀ ਖਾਈ 'ਚ,10 ਦੀ ਮੌ+ਤMukatsar Road Accident| ਤਿੰਨ ਕਾਰਾਂ ਦੀ ਆਪਸੀ ਟੱਕਰ, ਮਹਿਲਾ ਦੀ ਦਰਦਨਾਕ ਮੌ+ਤFarmer protest| ਕਿਸਾਨਾਂ ਤੇ ਪੁਲਿਸ ਵਿਚਾਲੇ ਮੁੜ ਹੋ ਸਕਦਾ ਟਕਰਾਅ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸMukhtar Ansari de+ath | ਕੌਣ ਸੀ ਮੁਖਤਾਰ ਅੰਸਾਰੀ ਤੇ ਜਾਣੋ ਉਸਦੀ ਕ੍ਰਾਈਮ ਹਿਸਟਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Congress Income Tax Notice: ਕਾਂਗਰਸ ਨੂੰ ਮੁੜ ਇਨਕਮ ਟੈਕਸ ਦਾ ਨੋਟਿਸ, ਲਾਇਆ 1700 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
Congress Income Tax Notice: ਕਾਂਗਰਸ ਨੂੰ ਮੁੜ ਇਨਕਮ ਟੈਕਸ ਦਾ ਨੋਟਿਸ, ਲਾਇਆ 1700 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
Road Accident in Jammu-Kashmir: ਜੰਮੂ-ਸ਼੍ਰੀਨਗਰ  ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Road Accident in Jammu-Kashmir: ਜੰਮੂ-ਸ਼੍ਰੀਨਗਰ ਹਾਈਵੇ 'ਤੇ ਭਿਆਨਕ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਕੈਬ, 10 ਦੀ ਮੌਤ
Viral News: ਮਸ਼ੂਕ ਦੇ ਪਿੰਡ ਹੋਲੀ ਖੇਡਣ ਗਏ ਪ੍ਰੇਮੀ ਨੂੰ ਲੋਕਾਂ 'ਰੰਗੇ ਹੱਥੀਂ' ਫੜਿਆ, ਫੇਰ ਜੋ ਹੋਇਆ...
Viral News: ਮਸ਼ੂਕ ਦੇ ਪਿੰਡ ਹੋਲੀ ਖੇਡਣ ਗਏ ਪ੍ਰੇਮੀ ਨੂੰ ਲੋਕਾਂ 'ਰੰਗੇ ਹੱਥੀਂ' ਫੜਿਆ, ਫੇਰ ਜੋ ਹੋਇਆ...
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Watch: ਆਊਟ ਹੋਣ ਤੋਂ ਬਾਅਦ ਗੁੱਸੇ 'ਚ ਭੜਕ ਉੱਠੇ ਰਿਸ਼ਭ ਪੰਤ, ਕ੍ਰਿਕਟਰ ਨੇ ਕੰਧ 'ਤੇ ਮਾਰਿਆ ਬੱਲਾ, ਵੀਡੀਓ ਵਾਇਰਲ
Embed widget