ਪੰਜਾਬ ਦੇ ਅੰਗ-ਸੰਗ (12) : ਤੰਦਰੁਸਤੀ ਦਾ ਅਨਮੋਲ ਖਜ਼ਾਨਾ ਲੋਕ-ਖੇਡਾਂ
ਪਹਿਲੇ ਸਮਿਆਂ 'ਚ ਬੱਚੇ ਅਕਸਰ 'ਚ ਘਰਾਂ ਦੇ ਵਿਹੜਿਆਂ ਜਾਂ ਗਲੀ 'ਚ ਖੇਡਦੇ ਦਿਖਾਈ ਦਿੰਦੇ ਪਰ ਅਜੋਕੇ ਦੌਰ 'ਚ ਘਰਾਂ ਦੇ ਵਿਹੜੇ ਤੰਗ ਹੋ ਚੁੱਕੇ ਤੇ ਗਲੀਆਂ ਸੁੰਨੀਆਂ। ਵੱਡਾ ਕਾਰਨ ਖੁੱਲ੍ਹੇ ਵਿਹੜੇ ਰਹੇ ਨਹੀਂ ਲੋਕਾਂ ਨੇ ਸਾਦੇ ਮਕਾਨ ਢਾਹ ਕੇ ਕੋਠੀਆਂ ਉਸਾਰ ਲਈਆਂ ਤੇ ਬਚਪਨ ਮੋਬਾਈਲ ਨੇ ਕਲਾਵੇ 'ਚ ਲੈ ਲਿਆ।
ਰਮਨਦੀਪ ਕੌਰ ਦੀ ਪੇਸ਼ਕਸ਼
ਪੰਜਾਬ ਦੀਆਂ ਲੋਕ ਖੇਡਾਂ: ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਖੇਡੀਆਂ ਜਾਣ ਵਾਲੀਆਂ ਖੇਡਾਂ ਜਿਨ੍ਹਾਂ ਦੇ ਕੋਈ ਪੱਕੇ ਨਿਯਮ ਨਹੀਂ ਹੁੰਦੇ, ਇਨ੍ਹਾਂ ਨੂੰ ਵਿਰਾਸਤੀ ਖੇਡਾਂ ਵੀ ਕਿਹਾ ਜਾਂਦਾ ਹੈ। ਬੱਚਾ ਜਨਮ ਤੋਂ ਬਾਅਦ ਜਿਸ ਤਰ੍ਹਾਂ ਹੱਥ ਪੈਰ ਹਿਲਾਉਂਦਾ ਸਰੀਰਕ ਕਿਰਿਆਵਾਂ ਕਰਦਾ ਹੈ, ਉਦੋਂ ਤੋਂ ਹੀ ਉਸ ਦੀਆਂ ਖੇਡਾਂ ਸ਼ੁਰੂ ਹੋ ਜਾਂਦੀਆਂ ਹਨ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ ਤਾਂ ਉਹ ਇੱਕ ਸਮੂਹ ਵਿੱਚ ਆਪਣੇ ਆਂਢ-ਗੁਆਂਢ ਦੇ ਬੱਚਿਆਂ ਨਾਲ ਖੇਡਾਂ ਦੀ ਰੁਚੀ 'ਚ ਹਿੱਸਾ ਲੈਣ ਲੱਗਦਾ ਹੈ।
ਸਰੀਰ ਨੂੰ ਤੰਦਰੁਸਤ ਰੱਖਣ ਤੇ ਮਾਨਸਿਕ ਤਣਾਅ ਦੂਰ ਕਰਨ ਲਈ ਵੀ ਖੇਡਾਂ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਹਨ। ਪਹਿਲੇ ਸਮਿਆਂ 'ਚ ਬੱਚੇ ਅਕਸਰ 'ਚ ਘਰਾਂ ਦੇ ਵਿਹੜਿਆਂ ਜਾਂ ਗਲੀ 'ਚ ਖੇਡਦੇ ਦਿਖਾਈ ਦਿੰਦੇ ਪਰ ਅਜੋਕੇ ਦੌਰ 'ਚ ਘਰਾਂ ਦੇ ਵਿਹੜੇ ਤੰਗ ਹੋ ਚੁੱਕੇ ਤੇ ਗਲੀਆਂ ਸੁੰਨੀਆਂ। ਵੱਡਾ ਕਾਰਨ ਖੁੱਲ੍ਹੇ ਵਿਹੜੇ ਰਹੇ ਨਹੀਂ ਲੋਕਾਂ ਨੇ ਸਾਦੇ ਮਕਾਨ ਢਾਹ ਕੇ ਕੋਠੀਆਂ ਉਸਾਰ ਲਈਆਂ ਤੇ ਬਚਪਨ ਮੋਬਾਈਲ ਨੇ ਕਲਾਵੇ 'ਚ ਲੈ ਲਿਆ।
ਅੱਜ ਦੇ ਦੌਰ 'ਚ ਖੇਡਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ ਜਦੋਂ ਸਾਡੇ ਕੰਮ ਸਰੀਰਕ ਨਾ ਹੋ ਕੇ ਬੈਠਣ ਤਕ ਸੀਮਿਤ ਰਹਿ ਗਏ ਹਨ। ਬਿਮਾਰੀਆਂ ਜਕੜ ਰਹੀਆਂ ਹਨ। ਖੇਡਾਂ ਜਿੱਥੇ ਸਰੀਰ ਲਈ ਅਹਿਮ ਹਨ, ਉੱਥੇ ਹੀ ਬੱਚਿਆਂ ਨੂੰ ਛੋਟੀ ਉਮਰੇ ਦੀ ਜਿੱਤ-ਹਾਰ ਦੀ ਅਹਿਮੀਅਤ ਸਿਖਾਉਂਦੀਆਂ ਤੇ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਕਰਦੀਆਂ ਹਨ ਪਰ ਅਜੋਕੇ ਦੌਰ 'ਚ ਇਨਸਾਨ ਨੂੰ ਇਕੱਲਤਾ ਨੇ ਮਾਰ ਲਿਆ ਹੈ।
ਹੁਣ ਖੇਡਾਂ ਕੰਪਿਊਟਰ ਤੇ ਮੋਬਾਈਲ ਤਕ ਸੀਮਤ ਹੋ ਕੇ ਰਹਿ ਗਈਆਂ ਪਰ ਸਾਡੇ ਕੋਲ ਲੋਕ ਖੇਡਾਂ ਦਾ ਵਡਮੁੱਲਾ ਖਜ਼ਾਨਾ ਹੈ। ਵਿਰਾਸਤੀ ਖੇਡਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ:
ਕਬੱਡੀ ਕੁਸ਼ਤੀ ਮੂੰਗਲੀਆ ਫੇਰਨਾ ਬੋਰੀ ਜਾਂ ਮੁਗਦਰ ਚੁੱਕਣੇ ਛਾਲਾਂ ਰੱਸਾਕਸ਼ੀ ਗੁੱਲੀ ਡੰਡਾ ਖਿੱਦੋ ਖੂੰਡੀ ਖੋ-ਖੋ ਪਿੱਠੂ ਕੌਡੀਆ ਬਾਂਟੇ ਜਾਂ ਗੋਲ਼ੀਆਂ ਬਾਂਦਰ ਕਿੱਲਾ ਰੁਮਾਲ ਚੁੱਕਣਾ ਪੋਸ਼ਣ ਪਾ ਬਈ ਪੋਸ਼ਣ ਪਾ ਕੋਟਲਾ ਛਪਾਕੀ ਪੀਚੋ/ਸਟਾਪੂ ਬਾਰ੍ਹਾਂ ਟਾਹਣੀ ਗੀਟੇ ਲੁਕਣ ਮੀਚੀ ਛੂਹਣ ਛੁਹਾਈ ਊਚ ਨੀਚ ਕਲੀ ਜੋਟਾ ਭੰਡਾ-ਭੰਡਾਰੀਆ
ਇਹ ਵਿਰਾਸਤੀ ਖੇਡਾਂ ਸੁਹਜ ਤੇ ਆਨੰਦ ਦਾ ਪ੍ਰਗਟਾਵਾ ਕਰਦੀਆਂ ਹਨ। ਇਨ੍ਹਾਂ ਵਿਰਾਸਤੀ ਖੇਡਾਂ ਦੀ ਖਾਸ ਗੱਲ ਇਹ ਕਿ ਇਨ੍ਹਾਂ ਲਈ ਕਿਸੇ ਖਾਸ ਸਥਾਨ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਖੇਡਣ ਲਈ ਕਿਸੇ ਖਾਸ ਸਮਾਨ ਦੀ ਜ਼ਰੂਰਤ ਪੈਂਦੀ ਹੈ। ਘਰ 'ਚੋਂ ਹੀ ਉਹ ਸਾਮਾਨ ਮਿਲ ਜਾਂਦਾ ਹੈ ਜਿਸ ਨਾਲ ਇਹ ਖੇਡਾਂ ਸੰਭਵ ਹੋ ਸਕਣ।
ਅਗਲੇ ਲੇਖ 'ਚ ਉਪਰੋਕਤ ਲੋਕ ਖੇਡਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਾਂਗੇ।
ਪੰਜਾਬ ਦਾ ਫਿਰ ਦੁਨੀਆ ਨੂੰ ਪੈਗਾਮ! ਜੇ ਲੋਕ ਜਾਗ ਪੈਣ ਤਾਂ ਸਮੇਂ ਦੀਆਂ ਸਰਕਾਰਾਂ ਵੀ ਗੋਢੇ ਟੇਕਣ ਲਈ ਮਜਬੂਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ