ਪੜਚੋਲ ਕਰੋ

Punjab News: ਪੰਜਾਬ ਦਾ ਅਜਿਹਾ ਪਿੰਡ, ਜਿੱਥੇ ਮਿਲਦਾ ਮੁਫਤ ਇੰਟਰਨੈੱਟ, ਪਾਸਵਰਡ ਦੀਵਾਰਾਂ 'ਤੇ ਲਿਖੇ; ਸਰਪੰਚ ਨੇ ਇੰਝ ਬਦਲੀ ਕਿਸਮਤ

ਕਦੇ ਫੋਨ ਦੇ ਸਿਗਨਲ ਲਈ ਵੀ ਤਰਸਦਾ ਸੀ ਪੰਜਾਬ ਦਾ ਇਹ ਪਿੰਡ, ਲੋਕਾਂ ਨੂੰ ਉੱਚੀਆਂ ਥਾਵਾਂ 'ਤੇ ਜਾ ਕੇ ਗੱਲ ਕਰਨੀ ਪੈਂਦੀ ਸੀ...ਪਰ ਹੁਣ ਇਸ ਪਿੰਡ 'ਚ ਲੋਕਾਂ ਨੂੰ ਮੁਫਤ ਇੰਟਰਨੈਟ ਸੇਵਾ ਮਿਲ ਰਹੀ ਹੈ। ਆਓ ਜਾਣਦੇ ਹਾਂ ਕਿਵੇਂ ਬਦਲੀ ਪਿੰਡ..

ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਪੰਜਾਬ ਦੇ ਪਠਾਨਕੋਟ ਦਾ ਪਿੰਡ ਰਾਮਕਲਵਾਂ ਪਹਿਲਾਂ ਮੋਬਾਈਲ ਨੈੱਟਵਰਕ ਲਈ ਤਰਸਦਾ ਸੀ। ਲੋਕਾਂ ਨੂੰ ਫ਼ੋਨ ‘ਤੇ ਗੱਲ ਕਰਨ ਲਈ ਖੇਤਾਂ ਜਾਂ ਉੱਚੀਆਂ ਜਗ੍ਹਾਂ ‘ਤੇ ਜਾਣਾ ਪੈਂਦਾ ਸੀ। ਪਰ ਹੁਣ ਉਹੀ ਪਿੰਡ ਮੁਫ਼ਤ ਵਾਈ-ਫਾਈ ਵਾਲਾ ਪਿੰਡ ਬਣ ਗਿਆ ਹੈ। ਇੱਥੇ ਪਾਸਵਰਡ ਵੀ ਦੀਵਾਰਾਂ ‘ਤੇ ਲਿਖੇ ਹਨ।

ਇਹ ਤਬਦੀਲੀ ਪਿੰਡ ਦੀ ਮਹਿਲਾ ਸਰਪੰਚ ਸਰੋਜ ਕੁਮਾਰੀ ਦੀ ਸੋਚ ਅਤੇ ਮਿਹਨਤ ਦਾ ਨਤੀਜਾ ਹੈ। ਪਿੰਡ ਵਿੱਚ ਲਗਭਗ 150 ਘਰ ਹਨ, ਜੋ ਮੁਫ਼ਤ ਇੰਟਰਨੈੱਟ ਦੀ ਵਰਤੋਂ ਕਰਦੇ ਹਨ।

ਪੰਜਾਬ ਦਾ ਪਹਿਲਾਂ ਪਿੰਡ ਜਿੱਥੇ ਮੁਫਤ ਵਾਈ-ਫਾਈ ਮਿਲਦਾ

ਹੁਣ ਇਹ ਪਿੰਡ ਪੰਜਾਬ ਦਾ ਪਹਿਲਾ ਪਿੰਡ ਬਣ ਗਿਆ ਹੈ ਜੋ ਪੂਰੀ ਤਰ੍ਹਾਂ ਮੁਫ਼ਤ ਵਾਈ-ਫਾਈ ਨਾਲ ਜੁੜਿਆ ਹੈ। ਕਈ ਹੋਰ ਸਰਪੰਚ ਹੁਣ ਸਰੋਜ ਕੁਮਾਰੀ ਨਾਲ ਸੰਪਰਕ ਕਰਕੇ ਇਸ ਮਾਡਲ ਨੂੰ ਆਪਣੇ ਪਿੰਡ ਵਿੱਚ ਅਪਣਾਉਣ ਦੀ ਤਿਆਰੀ ਕਰ ਰਹੇ ਹਨ।

ਰਿਟਾਇਰ ਹੋਈ ਮਹਿਲਾ ਕਲਰਕ ਨੇ ਸੰਭਾਲੀ ਜਿੰਮੇਵਾਰੀ

ਸਰਪੰਚ ਸਰੋਜ ਕੁਮਾਰੀ ਪਹਿਲਾਂ ਸਿੱਖਿਆ ਵਿਭਾਗ ਵਿੱਚ ਕਲਰਕ ਸਨ ਅਤੇ ਰਿਟਾਇਰਮੈਂਟ ਦੇ ਬਾਅਦ ਪਿੰਡ ਦੇ ਵਿਕਾਸ ਦੀ ਜਿੰਮੇਵਾਰੀ ਸੰਭਾਲ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ, "ਸਾਡੇ ਪਿੰਡ ਵਿੱਚ ਨੈੱਟਵਰਕ ਦੀ ਬਹੁਤ ਵੱਡੀ ਸਮੱਸਿਆ ਸੀ। ਬੱਚਿਆਂ ਦੀਆਂ ਆਨਲਾਈਨ ਕਲਾਸਾਂ ਹੁੰਦੀਆਂ ਸਨ, ਪਰ ਇੰਟਰਨੈੱਟ ਨਹੀਂ ਚਲਦਾ ਸੀ। ਕੋਰੋਨਾ ਕਾਲ ਵਿੱਚ ਇਹ ਸਮੱਸਿਆ ਹੋਰ ਵੱਧ ਗਈ। ਤਦ ਹੀ ਮਨ ਵਿੱਚ ਵਿਚਾਰ ਆਇਆ ਕਿ ਇਸਦਾ ਸਥਾਈ ਹੱਲ ਲੱਭਣਾ ਚਾਹੀਦਾ ਹੈ।"

ਸਰਪੰਚ ਬਣਨ ਤੋਂ ਬਾਅਦ, ਸਰੋਜ ਕੁਮਾਰੀ ਨੇ ਬੀਐਸਐਨਐਲ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ‘Vidya Mitram' ਸਕੀਮ ਦੇ ਤਹਿਤ ਪਿੰਡ ਵਿੱਚ ਵਾਈ-ਫਾਈ ਲਗਵਾਉਣ ਦੀ ਪਹਿਲ ਕੀਤੀ।

ਪਿੰਡ ਵਿੱਚ ਲਗਭਗ 150 ਘਰ ਹਨ। ਹਰ ਘਰ ਤੱਕ ਇੰਟਰਨੈੱਟ ਪਹੁੰਚਾਉਣ ਲਈ ਬੀਐਸਐਨਐਲ (BSNL) ਨੇ ਤਿੰਨ ਕਨੈਕਸ਼ਨ ਲਗਾਏ ਹਨ। ਸਰਪੰਚ ਮੈਡਮ ਨੇ ਦੱਸਿਆ ਕਿ ਵਾਈ-ਫਾਈ ਦੀ ਪੂਰੀ ਲਾਗਤ ਪੰਚਾਇਤ ਦੀ ਜ਼ਮੀਨ ਦੇ ਠੇਕੇ ਤੋਂ ਮਿਲੀ ਆਮਦਨੀ ਤੋਂ ਦਿੱਤੀ ਜਾ ਰਹੀ ਹੈ। ਪੰਚਾਇਤ ਦਾ ਪੈਸਾ ਪਿੰਡ ਵਾਲਿਆਂ ਦਾ ਹੈ, ਇਸ ਲਈ ਉਸੀ ਤੋਂ ਪਿੰਡ ਵਾਲਿਆਂ ਨੂੰ ਇਹ ਸਹੂਲਤ ਦਿੱਤੀ ਗਈ।

ਰਾਮਕਲਵਾਂ ਦੇ ਵਿਦਿਆਰਥੀ ਹੁਣ ਬਿਨਾਂ ਕਿਸੇ ਪਰੇਸ਼ਾਨੀ ਦੇ ਆਨਲਾਈਨ ਪੜ੍ਹਾਈ ਕਰ ਸਕਦੇ ਹਨ। ਬੱਚਿਆਂ ਨੇ ਦੱਸਿਆ ਕਿ ਪਹਿਲਾਂ ਪੜ੍ਹਾਈ ਕਰਨੀ ਮੁਸ਼ਕਲ ਸੀ। ਹੁਣ ਵਾਈ-ਫਾਈ ਆਉਣ ਤੋਂ ਬਾਅਦ ਸਭ ਕੁਝ ਆਸਾਨ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਪਿੰਡ ਦੀ ਸਰਪੰਚ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਹਨ, ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਅੱਜਕੱਲ ਦੇ ਸਮੇਂ ਵਿੱਚ ਪੜ੍ਹਾਈ ਲਈ ਇੰਟਰਨੈੱਟ ਵਿਦਿਆਰਥੀਆਂ ਲਈ ਕਿੰਨਾ ਜਰੂਰੀ ਹੈ। ਵਿਦਿਆਰਥੀਆਂ ਨੇ ਕਿਹਾ ਸਾਨੂੰ ਆਪਣੇ ਪਿੰਡ 'ਤੇ ਮਾਣ ਹੈ। ਅੱਜ ਪੰਜਾਬ ਵਿੱਚ ਸਾਡੇ ਪਿੰਡ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ, ਜਿੱਥੇ ਮੁਫ਼ਤ ਵਾਈ-ਫਾਈ ਹੈ। ਪਾਸਵਰਡ ਵੀ ਦੀਵਾਰਾਂ 'ਤੇ ਲਿਖੇ ਹਨ, ਤਾਂ ਜੋ ਕੋਈ ਵੀ ਆਸਾਨੀ ਨਾਲ ਕਨੈਕਟ ਹੋ ਸਕੇ। ਉਹਨਾਂ ਨੇ ਕਿਹਾ ਕਿ ਅੱਜਕੱਲ ਇੰਟਰਨੈੱਟ ਕੋਈ ਵੱਡੀ ਗੱਲ ਨਹੀਂ ਹੈ, ਪਰ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੋਣ ਕਾਰਨ ਇਹ ਆਪਣੇ ਆਪ ਵਿੱਚ ਇੱਕ ਵੱਡਾ ਮੁਸ਼ਕਲ ਕੰਮ ਸੀ।

ਬਾਰਡਰ ‘ਤੇ ਨੈੱਟਵਰਕ ਦੇਣਾ ਵੱਡੀ ਚੁਣੌਤੀ ਸੀ

ਬੀਐਸਐਨਐਲ ਦੇ ਡਿਪਟੀ ਜਨਰਲ ਮੈਨੇਜਰ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਪਿੰਡ ਸੀਮਾ ਖੇਤਰ ਵਿੱਚ ਹੈ। ਸਾਨੂੰ ਸਿਗਨਲ ਦੀ ਵੋਲਿਊਮ ਸੀਮਤ ਰੱਖਣੀ ਪਈ ਤਾਂ ਕਿ ਨੈੱਟਵਰਕ ਬਾਰਡਰ ਪਾਰ ਨਾ ਜਾਵੇ। ਇਸ ਦੇ ਬਾਵਜੂਦ, ਅਸੀਂ ਪੂਰਾ ਸਹਿਯੋਗ ਦਿੱਤਾ। ਇਹ ਪ੍ਰੋਜੈਕਟ ਸਿਰਫ ਪਠਾਨਕੋਟ ਨਹੀਂ, ਸਗੋਂ ਪੂਰੇ ਪੰਜਾਬ ਦਾ ਪਹਿਲਾ ਸਫਲ ਉਦਾਹਰਣ ਹੈ। ਉਹਨਾਂ ਨੇ ਕਿਹਾ ਕਿ ਬਾਰਡਰ ਵਾਲੇ ਇਲਾਕੇ ਹੋਣ ਕਾਰਨ ਸਾਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਰਪੰਚ ਸਰੋਜ ਕੁਮਾਰੀ ਦੇ ਇਰਾਦੇ ਪੱਕੇ ਸਨ। ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਫਲ ਬਣਾਉਣਾ ਹੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
Advertisement

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
Embed widget