Punjab weather report: ਅਜੇ ਕੁਝ ਦਿਨ ਹੋਰ ਰਹੇਗੀ ਮੌਸਮ 'ਚ ਹਲਚਲ, ਛਾਏ ਰਹਿਣਗੇ ਬੱਦਲ
Punjab weather report: ਪੰਜਾਬ 'ਚ ਭਾਵੇਂ ਕਿ ਧੁੱਪ ਨਾਲ ਪਾਰਾ ਚੜ੍ਹ ਗਿਆ ਹੈ ਪਰ ਹਾਲੇ ਕੁਝ ਦਿਨ ਹੋਰ ਠੰਢ ਸਹਿਣੀ ਪੈ ਸਕਦੀ ਹੈ। ਕੁਝ ਦਿਨ ਹੋਰ ਮੌਸਮ 'ਚ ਹਲਚਲ ਦੇਖਣ ਨੂੰ ਮਿਲ ਸਕਦੇ ਹੈ।
Punjab weather report: ਪੰਜਾਬ 'ਚ ਭਾਵੇਂ ਕਿ ਧੁੱਪ ਨਾਲ ਪਾਰਾ ਚੜ੍ਹ ਗਿਆ ਹੈ ਪਰ ਹਾਲੇ ਕੁਝ ਦਿਨ ਹੋਰ ਠੰਢ ਸਹਿਣੀ ਪੈ ਸਕਦੀ ਹੈ। ਕੁਝ ਦਿਨ ਹੋਰ ਮੌਸਮ 'ਚ ਹਲਚਲ ਦੇਖਣ ਨੂੰ ਮਿਲ ਸਕਦੇ ਹੈ। ਮਾਰਚ 'ਚ ਦਿਨ ਦਾ ਔਸਤ ਤਾਪਮਾਨ 28 ਤੋਂ 30 ਡਿਗਰੀ ਤੱਕ ਪਹੁੰਚ ਜਾਂਦਾ ਹੈ ਪਰ ਵੀਰਵਾਰ ਨੂੰ ਇਹ ਸਿਰਫ 20 ਤੱਕ ਹੀ ਸੀਮਤ ਰਿਹਾ। ਜਦੋਂ ਕਿ ਠੰਢੀਆਂ ਹਵਾਵਾਂ ਵਿਚਾਲੇ ਸਵੇਰੇ 6 ਵਜੇ ਪਾਰਾ 13 ਡਿਗਰੀ ਤੱਕ ਪਹੁੰਚ ਗਿਆ ਹੈ। ਵੀਰਵਾਰ ਨੂੰ ਸ਼ਾਮ 4 ਵਜੇ ਤੱਕ ਤਾਪਮਾਨ 7 ਡਿਗਰੀ ਦੇ ਵਾਧੇ ਨਾਲ ਸਿਰਫ 20 ਡਿਗਰੀ ਤੱਕ ਪਹੁੰਚ ਗਿਆ।
ਆਖਰ ਇਸ ਵਾਰ ਸਰਦੀਆਂ ਨੇ ਕਿਉਂ ਮਚਾਇਆ ਕਹਿਰ! ਵਿਗਿਆਨੀਆਂ ਨੇ ਲੱਭ ਲਿਆ ਕਾਰਨ
ਇਸ ਦੇ ਨਾਲ ਹੀ ਦਿਨ ਭਰ ਰੁਕ-ਰੁਕ ਕੇ ਬਾਰਿਸ਼ ਹੋਈ ਤੇ ਦੇਰ ਰਾਤ ਤੱਕ ਲਗਾਤਾਰ ਠੰਡੀਆਂ ਹਵਾਵਾਂ ਚੱਲਣ ਕਾਰਨ ਠੰਡ ਬਣੀ ਰਹੀ। ਫਿਲਹਾਲ ਤਿੰਨ ਦਿਨਾਂ ਤੱਕ ਮੌਸਮ ਬਦਲ ਸਕਦਾ ਹੈ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮਾਰਚ ਵਿੱਚ ਜਲੰਧਰ ਵਿੱਚ 40 ਤੋਂ 80 ਮਿਲੀਮੀਟਰ ਮੀਂਹ ਪਿਆ ਹੈ।
ਇਸ ਵਾਰ ਫਰਵਰੀ ਵਿੱਚ ਘੱਟ ਮੀਂਹ ਪਿਆ ਪਰ ਮਾਰਚ ਵਿੱਚ ਕੁਦਰਤ ਇਸ ਸਮੇਂ ਹਾਂ-ਪੱਖੀ ਸੰਕੇਤ ਦੇ ਰਹੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਕਾਰਨ 3 ਦਿਨਾਂ ਤੱਕ ਮੌਸਮੀ ਹਲਚਲ ਰਹੇਗੀ।
ਵੀਰਵਾਰ ਸਵੇਰੇ ਤੇਜ਼ ਹਵਾਵਾਂ ਕਾਰਨ ਠੰਡ ਦਾ ਅਸਰ ਦੇਖਣ ਨੂੰ ਮਿਲਿਆ। ਦਿਨ ਧੁੱਪ ਨਿਕਲਣ ਕਾਰਨ ਜਿਹੜੇ ਦੁਕਾਨਦਾਰਾਂ ਨੇ ਗਰਮ ਕੱਪੜੇ ਪੈਕ ਕੀਤੇ ਹੋਏ ਸਨ, ਉਨ੍ਹਾਂ ਨੂੰ ਮੁੜ ਸਟਾਕ ਖੋਲ੍ਹਣਾ ਪਿਆ। ਜ਼ਿਆਦਾਤਰ ਲੋਕਾਂ ਨੇ ਬੱਚਿਆਂ ਲਈ ਗਰਮ ਕੱਪੜਿਆਂ ਦੀ ਖਰੀਦਦਾਰੀ ਕੀਤੀ।