Punjab Weather Today: ਪੰਜਾਬ 'ਚ ਠੰਡ ਦੀ ਸ਼ੁਰੂਆਤ! ਪਰਾਲੀ ਸਾੜਨ ਨਾਲ ਹਵਾ 'ਚ ਵੱਧਿਆ ਪ੍ਰਦੂਸ਼ਣ, ਚੰਡੀਗੜ੍ਹ 'ਚ ਪਾਣੀ ਸਪਲਾਈ ਬੰਦ
ਪੰਜਾਬ ਅਤੇ ਚੰਡੀਗੜ੍ਹ ‘ਚ ਸਵੇਰ ਤੇ ਸ਼ਾਮ ਦੀ ਠੰਡ ਸ਼ੁਰੂ ਹੋ ਗਈ ਹੈ, ਲੋਕ ਪੂਰੀ ਬਾਹਾਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਦੇ ਲਈ ਦੱਸਿਆ ਹੈ ਕਿ ਤਾਪਮਾਨ ‘ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।

ਪੰਜਾਬ ਅਤੇ ਚੰਡੀਗੜ੍ਹ ‘ਚ ਸਵੇਰ ਤੇ ਸ਼ਾਮ ਦੀ ਠੰਡ ਸ਼ੁਰੂ ਹੋ ਗਈ ਹੈ, ਲੋਕ ਪੂਰੀ ਬਾਹਾਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਦੇ ਲਈ ਦੱਸਿਆ ਹੈ ਕਿ ਤਾਪਮਾਨ ‘ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਮੌਸਮ ਸੁੱਕਾ ਰਹੇਗਾ। ਪਿਛਲੇ 24 ਘੰਟਿਆਂ ‘ਚ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.9 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਹੁਣ ਆਮ ਪੱਧਰ ‘ਤੇ ਪਹੁੰਚ ਗਿਆ ਹੈ। ਸਭ ਤੋਂ ਵੱਧ ਤਾਪਮਾਨ ਸਮਰਾਲਾ ‘ਚ 35.9 ਡਿਗਰੀ ਤੇ ਚੰਡੀਗੜ੍ਹ ‘ਚ 31.4 ਡਿਗਰੀ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਦੇਸ਼ 'ਚ ਮੋਂਥਾ ਤੂਫਾਨ ਨੇ ਕਹਿਰ ਮੱਚਿਆ ਹੋਇਆ ਹੈ।
ਜਲੰਧਰ ਦੀ ਹਵਾ ਸਭ ਤੋਂ ਪ੍ਰਦੂਸ਼ਿਤ
ਮੌਸਮ ਵਿਭਾਗ ਦੇ ਅਨੁਸਾਰ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਹੀ ਹੈ, ਜਿਸ ਕਾਰਨ ਥੋੜਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। 6 ਨਵੰਬਰ ਤੋਂ ਬਾਅਦ ਬੱਦਲ ਛਾਉਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਪਰਾਲੀ ਸਾੜਨ ਕਾਰਨ ਹਵਾ ਦੀ ਗੁਣਵੱਤਾ (AQI) ‘ਤੇ ਅਸਰ ਪੈ ਰਿਹਾ ਹੈ। ਸਵੇਰੇ 6 ਵਜੇ ਅੰਮ੍ਰਿਤਸਰ ਦਾ AQI 102 ਦਰਜ ਕੀਤਾ ਗਿਆ।
ਇਸੇ ਤਰ੍ਹਾਂ ਬਠਿੰਡਾ 99, ਜਲੰਧਰ 209, ਖੰਨਾ 190, ਲੁਧਿਆਣਾ 125, ਮੰਡੀ ਗੋਬਿੰਦਗੜ੍ਹ 186, ਪਟਿਆਲਾ 142 ਅਤੇ ਰੂਪਨਗਰ 136 AQI ਦਰਜ ਕੀਤਾ ਗਿਆ ਹੈ।
ਪਿਛਲੇ 48 ਘੰਟਿਆਂ ‘ਚ ਪਰਾਲੀ ਸਾੜਨ ਦੇ 190 ਮਾਮਲੇ ਦਰਜ ਕੀਤੇ ਗਏ ਹਨ
ਰਾਜ ‘ਚ ਹੁਣ ਤੱਕ ਕੁੱਲ 933 ਪਰਾਲੀ ਸਾੜਨ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 190 ਕੇਸ ਸੋਮਵਾਰ ਤੇ ਮੰਗਲਵਾਰ ਨੂੰ ਦਰਜ ਕੀਤੇ ਗਏ। ਸਭ ਤੋਂ ਵੱਧ ਨੋਟਿਸ ਤਰਨਤਾਰਨ ‘ਚ 79 ਅਤੇ ਫਿਰੋਜ਼ਪੁਰ ‘ਚ 73 ਜਾਰੀ ਕੀਤੇ ਗਏ ਹਨ।
ਕੁੱਲ 302 ਲੋਕਾਂ ‘ਤੇ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ 337 ਕਿਸਾਨਾਂ ਦੀ ਜ਼ਮੀਨ ਦੇ ਰਿਕਾਰਡ ‘ਚ ਰੈੱਡ ਐਂਟਰੀ ਕੀਤੀ ਗਈ ਹੈ। ਇਸ ਤੋਂ ਇਲਾਵਾ 25 ਜ਼ਿਲ੍ਹਿਆਂ ‘ਚ ਨੋਡਲ ਅਧਿਕਾਰੀ ਤੈਨਾਤ ਕੀਤੇ ਗਏ ਹਨ।
ਚੰਡੀਗੜ੍ਹ ‘ਚ ਅੱਜ ਟਰੱਸ਼ਰੀ ਪਾਣੀ ਦੀ ਸਪਲਾਈ ਬੰਦ ਰਹੇਗੀ
ਸੈਕਟਰ 31 ਦੀ ਟਰੱਸ਼ਰੀ ਵਾਟਰ ਲਾਈਨ ‘ਚ ਖਰਾਬੀ ਆ ਗਈ ਹੈ, ਜਿਸ ਦੀ ਮੁਰੰਮਤ ਦਾ ਕੰਮ ਅੱਜ ਤੋਂ ਸ਼ੁਰੂ ਹੋ ਕੇ 15 ਨਵੰਬਰ ਤੱਕ ਚਲੇਗਾ।
ਇਸ ਕਾਰਨ ਹੇਠਾਂ ਦਿੱਤੇ ਸੈਕਟਰਾਂ ਵਿੱਚ ਟਰਸ਼ਰੀ ਪਾਣੀ ਦੀ ਸਪਲਾਈ ਬੰਦ ਰਹੇਗੀ — ਸੈਕਟਰ 20 (C ਅਤੇ D), 21 (C ਅਤੇ D), 22 (C ਅਤੇ D), 23 (C ਅਤੇ D), 24 (C ਅਤੇ D), 25, 29 (C ਅਤੇ D), 30 (C ਅਤੇ D), 31, 32 (A ਅਤੇ B), 33 (A ਅਤੇ B), 35 (A ਅਤੇ B), 36 (A ਅਤੇ B), 37 (A ਅਤੇ B), 38 (A ਅਤੇ B), 39 (A ਅਤੇ B), 40 (A ਅਤੇ B), 41 (A ਅਤੇ B), 38 (W) ਅਤੇ ਗਾਂਵ ਮਲੋਇਆ, ਡੱਡੂਮਾਜਰਾ ਤੇ ਧਨਾਸ ‘ਚ ਟਰੱਸ਼ਰੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।






















