ਪੜਚੋਲ ਕਰੋ

Punjab Weather Today: ਹੁੰਮਸ ਭਰੀ ਗਰਮੀ ਤੋਂ ਤੰਗ ਹੋਏ ਪੰਜਾਬੀ, ਜਾਣੋ ਅੱਜ ਕਿੱਥੇ-ਕਿੱਥੇ ਪੈ ਸਕਦਾ ਛਮ-ਛਮ ਮੀਂਹ; ਜੁਲਾਈ 'ਚ 14% ਘੱਟ ਹੋਈ ਬਾਰਿਸ਼; ਭਲਕੇ ਮੌਸਮ 'ਚ ਆਵੇਗਾ ਬਦਲਾਅ

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦਾ ਮੌਸਮ ਖੁਸ਼ਕ ਚੱਲ ਰਿਹਾ ਹੈ। ਪਰ ਅੱਜ ਹਿਮਾਚਲ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਭਲਕੇ ਮੌਸਮ ਚ ਬਦਲਾਅ ਆਏਗਾ, ਜਿਸ ਕਰਕੇ ਭਾਰੀ ਮੀਂਹ ਦੀ ਸੰਭਾਵਨਾ...

Punjab Weather Today: ਪੰਜਾਬ 'ਚ ਅੱਜ ਮੌਸਮ ਸਧਾਰਣ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਕਿਸੇ ਵੀ ਕਿਸਮ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਅਨੁਮਾਨ ਹੈ ਕਿ ਹਿਮਾਚਲ ਨਾਲ ਲੱਗਦੇ ਕੁਝ ਇਲਾਕਿਆਂ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਰਾਜ ਦੇ ਕੁਝ ਹਿੱਸਿਆਂ 'ਚ ਹਲਕੇ ਬਾਦਲ ਛਾਏ ਰਹੇ, ਜਿਸ ਨਾਲ ਤਾਪਮਾਨ 'ਚ ਥੋੜ੍ਹੀ ਕਮੀ ਆਈ। ਪਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਲੋਕ ਹੁੰਮਸ ਵਾਲੀ ਗਰਮੀ ਤੋਂ ਪ੍ਰੇਸ਼ਾਨ ਹਨ।

IMD ਦੇ ਅਨੁਸਾਰ, ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.3 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ, ਪਰ ਇਹ ਤਾਪਮਾਨ ਹਜੇ ਵੀ ਆਮ ਦਰਜੇ ਦੇ ਨੇੜੇ ਹੀ ਹੈ। ਰੂਪਨਗਰ ਵਿੱਚ ਸਭ ਤੋਂ ਵੱਧ 36.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 35 ਡਿਗਰੀ, ਲੁਧਿਆਣਾ ਵਿੱਚ 34.2 ਡਿਗਰੀ, ਪਟਿਆਲਾ ਵਿੱਚ 36 ਡਿਗਰੀ ਅਤੇ ਪਠਾਨਕੋਟ ਵਿੱਚ 33.8 ਡਿਗਰੀ ਤਾਪਮਾਨ ਰਿਹਾ। ਰਾਜ ਦੇ ਜ਼ਿਆਦਾਤਰ ਜ਼ਿਲਿਆਂ 'ਚ ਮੌਸਮ ਸੁੱਕਾ ਰਿਹਾ। ਕੇਵਲ ਫਿਰੋਜ਼ਪੁਰ ਵਿੱਚ 3 ਮਿਲੀਮੀਟਰ ਅਤੇ ਮੋਗਾ ਵਿੱਚ 5.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਅਗਲੇ 4 ਦਿਨਾਂ ਲਈ ਮੌਸਮ ਭਵਿੱਖਬਾਣੀ:

27 ਜੁਲਾਈ 2025: ਜ਼ਿਆਦਾਤਰ ਜ਼ਿਲਿਆਂ ਵਿੱਚ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਕੇਵਲ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਸਰਹੱਦੀ ਕੁਝ ਜ਼ਿਲਿਆਂ ਵਿੱਚ ਹਲਕੀ-ਫੁਲਕੀ ਬਾਰਿਸ਼ ਹੋ ਸਕਦੀ ਹੈ।

28 ਅਤੇ 29 ਜੁਲਾਈ: ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਅਤੇ ਜਲੰਧਰ ਜਿਹੇ ਜ਼ਿਲਿਆਂ ਵਿੱਚ 50-75% ਖੇਤਰਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ। ਰਾਜ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਉਮੀਦ।

30 ਜੁਲਾਈ: ਪੰਜਾਬ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ ਦੱਖਣੀ ਹਿੱਸਿਆਂ ਵਿੱਚ ਮੌਸਮ ਸੁੱਕਾ ਰਹਿ ਸਕਦਾ ਹੈ।

ਜੁਲਾਈ 'ਚ ਆਮ ਤੋਂ 14 ਫੀਸਦੀ ਘੱਟ ਹੋਈ ਬਾਰਿਸ਼

ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਚੰਗੀ ਬਾਰਿਸ਼ ਹੋਈ ਸੀ, ਪਰ ਉਸ ਤੋਂ ਬਾਅਦ ਮਾਨਸੂਨ ਕਾਫ਼ੀ ਕਮਜ਼ੋਰ ਹੋ ਗਿਆ ਹੈ। 7 ਜੁਲਾਈ ਤੋਂ ਬਾਅਦ ਲਗਾਤਾਰ ਆਮ ਤੋਂ ਘੱਟ ਬਾਰਿਸ਼ ਦਰਜ ਕੀਤੀ ਜਾ ਰਹੀ ਹੈ। 1 ਜੁਲਾਈ ਤੋਂ 26 ਜੁਲਾਈ ਤੱਕ ਦੇ ਅੰਕੜਿਆਂ ਅਨੁਸਾਰ, ਪੰਜਾਬ 'ਚ ਸਿਰਫ 115.6 ਮਿਲੀਮੀਟਰ ਬਾਰਿਸ਼ ਹੋਈ ਹੈ, ਜਦਕਿ ਆਮ ਤੌਰ 'ਤੇ ਇਹ 134.5 ਮਿਲੀਮੀਟਰ ਹੋਣੀ ਚਾਹੀਦੀ ਸੀ। ਇਹ ਆਮ ਤੋਂ 14% ਘੱਟ ਹੈ।

ਇਸ ਜੁਲਾਈ ਮਹੀਨੇ ਦੇ ਪ੍ਰਭਾਵ ਮੂਲ ਮਾਨਸੂਨ 'ਤੇ ਵੀ ਪਏ ਹਨ। 1 ਜੂਨ ਤੋਂ ਲੈ ਕੇ ਹੁਣ ਤੱਕ ਦੇ ਅੰਕੜਿਆਂ ਅਨੁਸਾਰ, ਰਾਜ 'ਚ ਮੋਟੇ ਤੌਰ 'ਤੇ 2% ਘੱਟ ਬਾਰਿਸ਼ ਹੋਈ ਹੈ।

ਪੰਜਾਬ ਦੇ ਸ਼ਹਿਰਾਂ 'ਚ ਅੱਜ ਦਾ ਮੌਸਮ:

ਅੰਮ੍ਰਿਤਸਰ: ਹਲਕੇ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਨਹੀਂ। ਤਾਪਮਾਨ 29 ਤੋਂ 33 ਡਿਗਰੀ ਵਿਚਕਾਰ ਰਹੇਗਾ।

ਜਲੰਧਰ: ਹਲਕੇ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਨਹੀਂ। ਤਾਪਮਾਨ 29 ਤੋਂ 33 ਡਿਗਰੀ ਵਿਚਕਾਰ ਰਹੇਗਾ।

ਲੁਧਿਆਣਾ: ਹਲਕੇ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਨਹੀਂ। ਤਾਪਮਾਨ 27 ਤੋਂ 35 ਡਿਗਰੀ ਵਿਚਕਾਰ ਰਹੇਗਾ।

ਪਟਿਆਲਾ: ਹਲਕੇ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਨਹੀਂ। ਤਾਪਮਾਨ 28 ਤੋਂ 34 ਡਿਗਰੀ ਵਿਚਕਾਰ ਰਹੇਗਾ।

ਮੋਹਾਲੀ: ਹਲਕੇ ਬੱਦਲ ਛਾਏ ਰਹਿਣਗੇ। ਮੀਂਹ ਦੀ ਸੰਭਾਵਨਾ ਹੈ। ਤਾਪਮਾਨ 28 ਤੋਂ 34 ਡਿਗਰੀ ਵਿਚਕਾਰ ਰਹੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਪੁਲਿਸ 'ਚ ਭਰਤੀ ਹੋਣਗੇ 10 ਹਜ਼ਾਰ ਜਵਾਨ, ਸਰਕਾਰ ਨੇ ਪ੍ਰਸਤਾਵ ਕੀਤਾ ਮਨਜ਼ੂਰ, ਡੀਜੀਪੀ ਗੌਰਵ ਯਾਦਵ ਨੇ ਦਿੱਤੀ ਅਹਿਮ ਜਾਣਕਾਰੀ
ਪੰਜਾਬ ਪੁਲਿਸ 'ਚ ਭਰਤੀ ਹੋਣਗੇ 10 ਹਜ਼ਾਰ ਜਵਾਨ, ਸਰਕਾਰ ਨੇ ਪ੍ਰਸਤਾਵ ਕੀਤਾ ਮਨਜ਼ੂਰ, ਡੀਜੀਪੀ ਗੌਰਵ ਯਾਦਵ ਨੇ ਦਿੱਤੀ ਅਹਿਮ ਜਾਣਕਾਰੀ
Gold Silver Rate Today: ਨਵੇਂ ਸਾਲ ਮੌਕੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੇ ਧੜੰਮ ਡਿੱਗੇ ਰੇਟ, ਚਾਂਦੀ ਵੀ ਟੁੱਟੀ; ਜਾਣੋ ਅੱਜ 10 ਗ੍ਰਾਮ ਕਿੰਨਾ ਸਸਤਾ?
ਨਵੇਂ ਸਾਲ ਮੌਕੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੇ ਧੜੰਮ ਡਿੱਗੇ ਰੇਟ, ਚਾਂਦੀ ਵੀ ਟੁੱਟੀ; ਜਾਣੋ ਅੱਜ 10 ਗ੍ਰਾਮ ਕਿੰਨਾ ਸਸਤਾ?
HAPPY NEW YEAR ਮੈਸੇਜ ਕਰ ਸਕਦਾ ਮੋਬਾਈਲ ਹੈਕ: ਪੰਜਾਬ ਪੁਲਿਸ ਦਾ ਅਲਰਟ, ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਨਹੀਂ ਤਾਂ ਡਾਟਾ, ਬੈਂਕ ਖਾਤਾ ਤੇ OTP ਹੈਕ ਹੋ ਸਕਦੇ
HAPPY NEW YEAR ਮੈਸੇਜ ਕਰ ਸਕਦਾ ਮੋਬਾਈਲ ਹੈਕ: ਪੰਜਾਬ ਪੁਲਿਸ ਦਾ ਅਲਰਟ, ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਨਹੀਂ ਤਾਂ ਡਾਟਾ, ਬੈਂਕ ਖਾਤਾ ਤੇ OTP ਹੈਕ ਹੋ ਸਕਦੇ
SOE 'ਚ ਅਧਿਆਪਕਾਂ ਲਈ ਡਿਊਟੀ ਸਬੰਧੀ ਤਾਜ਼ਾ ਅਪਡੇਟ, ਸੂਬਾ ਸਰਕਾਰ ਵੱਲੋਂ ਆਹ ਹੁਕਮ ਹੋਏ ਜਾਰੀ
SOE 'ਚ ਅਧਿਆਪਕਾਂ ਲਈ ਡਿਊਟੀ ਸਬੰਧੀ ਤਾਜ਼ਾ ਅਪਡੇਟ, ਸੂਬਾ ਸਰਕਾਰ ਵੱਲੋਂ ਆਹ ਹੁਕਮ ਹੋਏ ਜਾਰੀ

ਵੀਡੀਓਜ਼

ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਵਿਧਾਨ ਸਭਾ 'ਚ ਪਰਗਟ ਸਿੰਘ ਨੇ ਫਰੋਲ ਦਿੱਤੇ ਸਾਰੇ ਪੋਤੜੇ
ਮੌਸਮ ਦਾ ਜਾਣੋ ਹਾਲ , ਬਾਰਿਸ਼ ਲਈ ਹੋ ਜਾਓ ਤਿਆਰ
What did Pannu say to the Akali Dal after the session?
BJP ਦੀ ਗੋਦੀ 'ਚ ਬੈਠ ਗਿਆ ਅਕਾਲੀ ਦਲ: CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ 'ਚ ਭਰਤੀ ਹੋਣਗੇ 10 ਹਜ਼ਾਰ ਜਵਾਨ, ਸਰਕਾਰ ਨੇ ਪ੍ਰਸਤਾਵ ਕੀਤਾ ਮਨਜ਼ੂਰ, ਡੀਜੀਪੀ ਗੌਰਵ ਯਾਦਵ ਨੇ ਦਿੱਤੀ ਅਹਿਮ ਜਾਣਕਾਰੀ
ਪੰਜਾਬ ਪੁਲਿਸ 'ਚ ਭਰਤੀ ਹੋਣਗੇ 10 ਹਜ਼ਾਰ ਜਵਾਨ, ਸਰਕਾਰ ਨੇ ਪ੍ਰਸਤਾਵ ਕੀਤਾ ਮਨਜ਼ੂਰ, ਡੀਜੀਪੀ ਗੌਰਵ ਯਾਦਵ ਨੇ ਦਿੱਤੀ ਅਹਿਮ ਜਾਣਕਾਰੀ
Gold Silver Rate Today: ਨਵੇਂ ਸਾਲ ਮੌਕੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੇ ਧੜੰਮ ਡਿੱਗੇ ਰੇਟ, ਚਾਂਦੀ ਵੀ ਟੁੱਟੀ; ਜਾਣੋ ਅੱਜ 10 ਗ੍ਰਾਮ ਕਿੰਨਾ ਸਸਤਾ?
ਨਵੇਂ ਸਾਲ ਮੌਕੇ ਗਾਹਕਾਂ ਨੂੰ ਵੱਡੀ ਰਾਹਤ, ਸੋਨੇ ਦੇ ਧੜੰਮ ਡਿੱਗੇ ਰੇਟ, ਚਾਂਦੀ ਵੀ ਟੁੱਟੀ; ਜਾਣੋ ਅੱਜ 10 ਗ੍ਰਾਮ ਕਿੰਨਾ ਸਸਤਾ?
HAPPY NEW YEAR ਮੈਸੇਜ ਕਰ ਸਕਦਾ ਮੋਬਾਈਲ ਹੈਕ: ਪੰਜਾਬ ਪੁਲਿਸ ਦਾ ਅਲਰਟ, ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਨਹੀਂ ਤਾਂ ਡਾਟਾ, ਬੈਂਕ ਖਾਤਾ ਤੇ OTP ਹੈਕ ਹੋ ਸਕਦੇ
HAPPY NEW YEAR ਮੈਸੇਜ ਕਰ ਸਕਦਾ ਮੋਬਾਈਲ ਹੈਕ: ਪੰਜਾਬ ਪੁਲਿਸ ਦਾ ਅਲਰਟ, ਕਲਿੱਕ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਨਹੀਂ ਤਾਂ ਡਾਟਾ, ਬੈਂਕ ਖਾਤਾ ਤੇ OTP ਹੈਕ ਹੋ ਸਕਦੇ
SOE 'ਚ ਅਧਿਆਪਕਾਂ ਲਈ ਡਿਊਟੀ ਸਬੰਧੀ ਤਾਜ਼ਾ ਅਪਡੇਟ, ਸੂਬਾ ਸਰਕਾਰ ਵੱਲੋਂ ਆਹ ਹੁਕਮ ਹੋਏ ਜਾਰੀ
SOE 'ਚ ਅਧਿਆਪਕਾਂ ਲਈ ਡਿਊਟੀ ਸਬੰਧੀ ਤਾਜ਼ਾ ਅਪਡੇਟ, ਸੂਬਾ ਸਰਕਾਰ ਵੱਲੋਂ ਆਹ ਹੁਕਮ ਹੋਏ ਜਾਰੀ
1 ਜਨਵਰੀ ਨੂੰ ਬੈਂਕ ਖੁੱਲ੍ਹਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਵੇਖੋ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ
1 ਜਨਵਰੀ ਨੂੰ ਬੈਂਕ ਖੁੱਲ੍ਹਣਗੇ ਜਾਂ ਬੰਦ? ਘਰੋਂ ਨਿਕਲਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਵੇਖੋ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ
Punjab Weather Today: ਨਵੇਂ ਸਾਲ ਮੌਕੇ ਪੰਜਾਬ 'ਚ ਪੈ ਰਿਹਾ ਛਮ-ਛਮ ਮੀਂਹ, ਠੰਡੀ ਹਵਾਵਾਂ ਸਣੇ ਸ਼ੀਤ ਲਹਿਰ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Punjab Weather Today: ਨਵੇਂ ਸਾਲ ਮੌਕੇ ਪੰਜਾਬ 'ਚ ਪੈ ਰਿਹਾ ਛਮ-ਛਮ ਮੀਂਹ, ਠੰਡੀ ਹਵਾਵਾਂ ਸਣੇ ਸ਼ੀਤ ਲਹਿਰ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (01-01-2026)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (01-01-2026)
Punjab News: ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
ਪੰਜਾਬ 'ਚ 'ਆਪ' ਨੇ ਐਲਾਨੇ 3 ਨਵੇਂ ਜ਼ਿਲ੍ਹਾ ਪ੍ਰਧਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਜ਼ਿੰਮੇਵਾਰੀ; ਵੇਖੋ ਲਿਸਟ...
Embed widget