2025 ਏਸ਼ੀਆ ਕੱਪ 'ਚ ਭਾਰਤ-ਪਾਕਿਸਤਾਨ ਦੀ ਦੋ ਵਾਰੀ ਟੱਕਰ – 3 ਵਾਰੀ ਵੀ ਫਸ ਸਕਦੇ ਸਿੰਙ, ਆ ਗਿਆ ਪੂਰਾ ਸ਼ਡਿਊਲ
2025 ਏਸ਼ੀਆ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਦੋ ਵਾਰੀ ਟੱਕਰ ਹੋਏਗੀ। ਜੇਕਰ ਦੋਹਾਂ ਟੀਮਾਂ ਫਾਈਨਲ ਵਿੱਚ ਪਹੁੰਚ ਜਾਂਦੀਆਂ ਹਨ ਤਾਂ ਭਾਰਤ-ਪਾਕਿਸਤਾਨ ਦੀ ਤੀਜੀ ਵਾਰੀ ਸਿੰਙ ਫਸ..

2025 ਏਸ਼ੀਆ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਦੋ ਵਾਰੀ ਟੱਕਰ ਹੋਏਗੀ। ਜੇਕਰ ਦੋਹਾਂ ਟੀਮਾਂ ਫਾਈਨਲ ਵਿੱਚ ਪਹੁੰਚ ਜਾਂਦੀਆਂ ਹਨ ਤਾਂ ਭਾਰਤ-ਪਾਕਿਸਤਾਨ ਦੀ ਤੀਜੀ ਵਾਰੀ ਸਿੰਙ ਫਸ ਸਕਦੇ ਹਨ। ਏਸ਼ੀਆਈ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਸ਼ਨੀਵਾਰ ਨੂੰ ਏਸ਼ੀਆ ਕੱਪ ਦਾ ਸ਼ਡਿਊਲ ਜਾਰੀ ਕੀਤਾ। 2025 ਏਸ਼ੀਆ ਕੱਪ ਦੀ ਸ਼ੁਰੂਆਤ 9 ਸਤੰਬਰ ਤੋਂ ਹੋਏਗੀ ਅਤੇ ਫਾਈਨਲ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ।
2025 ਏਸ਼ੀਆ ਕਪ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਪਹਿਲੀ ਟੱਕਰ 14 ਸਤੰਬਰ ਨੂੰ ਹੋਏਗੀ, ਜੋ ਕਿ ਲੀਗ ਰਾਊਂਡ ਦਾ ਮੈਚ ਹੋਵੇਗਾ। ਇਸ ਤੋਂ ਬਾਅਦ ਦੋਹਾਂ ਟੀਮਾਂ 21 ਸਤੰਬਰ ਨੂੰ ਸੁਪਰ-4 ਵਿੱਚ ਦੁਬਾਰਾ ਆਹਮਣੇ-ਸਾਹਮਣੇ ਹੋਣਗੀਆਂ। ACC ਅਤੇ ਉਸ ਦੇ ਪ੍ਰਸਾਰਕਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ, ਭਾਰਤ ਅਤੇ ਪਾਕਿਸਤਾਨ ਨੂੰ ਇੱਕੋ ਹੀ ਗਰੁੱਪ ਵਿੱਚ ਰੱਖਿਆ ਗਿਆ ਹੈ, ਜਿਸ ਕਾਰਨ ਸੁਪਰ ਸਿਕਸ ਚਰਨ ਵਿੱਚ ਵੀ ਦੋਹਾਂ ਨੂੰ ਇਕ-ਦੂਜੇ ਨਾਲ ਖੇਡਣ ਦਾ ਮੌਕਾ ਮਿਲੇਗਾ। ਜੇ ਦੋਹਾਂ ਟੀਮਾਂ ਫਾਈਨਲ ਤੱਕ ਪਹੁੰਚਦੀਆਂ ਹਨ ਤਾਂ ਟੂਰਨਾਮੈਂਟ ਵਿੱਚ ਤੀਜੀ ਵਾਰੀ ਵੀ ਭਿੜਤ ਹੋ ਸਕਦੀ ਹੈ।
ਏਸ਼ੀਆ ਕੱਪ ਦੀ ਮੇਜ਼ਬਾਨੀ ਸਬੰਧੀ ਫੈਸਲਾ 24 ਜੁਲਾਈ ਨੂੰ ਹੋਈ ACC ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਸਾਰੇ 25 ਮੈਂਬਰ ਦੇਸ਼ਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਆਯੋਜਕ ਭਾਵੇਂ BCCI ਹੈ, ਪਰ ਇਹ ਯੂਏਈ ਵਿੱਚ ਕਰਵਾਇਆ ਜਾ ਰਿਹਾ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੌਜੂਦਾ ਤਣਾਅ ਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਨੇ 2027 ਤੱਕ ਕੇਵਲ ਨਿਊਟ੍ਰਲ ਵੈਨੀਉਜ਼ 'ਤੇ ਹੀ ਖੇਡਣ ਦੀ ਪਰਸਪਰ ਸਹਿਮਤੀ ਦਿੱਤੀ ਹੈ।
ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਣ ਵਾਲੇ ਆਉਣ ਵਾਲੇ T20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ, ਇਸ ਵਾਰੀ ਦਾ ਏਸ਼ੀਆ ਕੱਪ ਵੀ T20 ਫਾਰਮੈਟ ਵਿੱਚ ਕਰਵਾਇਆ ਜਾਵੇਗਾ। ਆਮ ਤੌਰ 'ਤੇ ਏਸ਼ੀਆ ਕੱਪ ਦਾ ਫਾਰਮੈਟ ਆਈਸੀਸੀ ਦੇ ਅਗਲੇ ਗਲੋਬਲ ਟੂਰਨਾਮੈਂਟ ਦੇ ਅਨੁਸਾਰ ਹੀ ਹੁੰਦਾ ਹੈ।
2025 ਏਸ਼ੀਆ ਕਪ ਦਾ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 9 ਸਤੰਬਰ ਨੂੰ ਅਫਗਾਨਿਸਤਾਨ ਅਤੇ ਹੋਂਗਕੋਂਗ ਦੇ ਮੈਚ ਨਾਲ ਹੋਵੇਗੀ। 10 ਸਤੰਬਰ ਨੂੰ ਭਾਰਤ ਯੂਏਈ ਦੇ ਖ਼ਿਲਾਫ਼ ਮੈਦਾਨ 'ਚ ਉਤਰੇਗਾ। 11 ਸਤੰਬਰ ਨੂੰ ਬਾਂਗਲਾਦੇਸ਼ ਦਾ ਹੋਂਗਕੋਂਗ ਨਾਲ ਮੈਚ ਹੋਵੇਗਾ। 12 ਨੂੰ ਪਾਕਿਸਤਾਨ ਓਮਾਨ ਨਾਲ ਖੇਡੇਗਾ। 13 ਸਤੰਬਰ ਨੂੰ ਬੰਗਲਾਦੇਸ਼ ਅਤੇ ਸ੍ਰੀਲੰਕਾ ਆਹਮਣੇ-ਸਾਹਮਣੇ ਹੋਣਗੇ। 14 ਸਤੰਬਰ ਨੂੰ ਭਾਰਤ-ਪਾਕਿਸਤਾਨ ਦੀ ਟੱਕਰ ਹੋਵੇਗੀ। 15 ਸਤੰਬਰ ਨੂੰ ਦੋ ਮੈਚ ਹੋਣਗੇ– ਯੂਏਈ vs ਓਮਾਨ ਅਤੇ ਸ੍ਰੀਲੰਕਾ vs ਹੋਂਗਕੋਂਗ। 16 ਨੂੰ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। 17 ਸਤੰਬਰ ਨੂੰ ਪਾਕਿਸਤਾਨ ਯੂਏਈ ਨਾਲ ਖੇਡੇਗਾ। 18 ਨੂੰ ਸ੍ਰੀਲੰਕਾ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋਵੇਗਾ। 19 ਸਤੰਬਰ ਨੂੰ ਭਾਰਤ ਓਮਾਨ ਦੇ ਖ਼ਿਲਾਫ਼ ਮੈਦਾਨ 'ਚ ਉਤਰੇਗਾ।
20 ਸਤੰਬਰ ਨੂੰ 2025 ਏਸ਼ੀਆ ਕਪ 'ਚ ਬੀ1 ਅਤੇ ਬੀ2 ਟੀਮਾਂ ਵਿਚਾਲੇ ਮੁਕਾਬਲਾ ਹੋਏਗਾ। 21 ਸਤੰਬਰ ਨੂੰ ਏ1 ਅਤੇ ਏ2 ਟੀਮਾਂ ਦੀ ਟੱਕਰ ਹੋਵੇਗੀ। 23 ਸਤੰਬਰ ਨੂੰ ਏ2 ਅਤੇ ਬੀ1 ਵਿਚਾਲੇ ਮੈਚ ਹੋਵੇਗਾ। 24 ਨੂੰ ਏ1 ਦਾ ਮੁਕਾਬਲਾ ਬੀ2 ਨਾਲ ਹੋਵੇਗਾ। 25 ਸਤੰਬਰ ਨੂੰ ਏ2 ਅਤੇ ਬੀ2 ਆਹਮਣੇ-ਸਾਹਮਣੇ ਹੋਣਗੇ। 26 ਸਤੰਬਰ ਨੂੰ ਏ1 ਅਤੇ ਬੀ1 ਵਿਚਾਲੇ ਟੱਕਰ ਹੋਵੇਗੀ। ਟੂਰਨਾਮੈਂਟ ਦਾ ਫਾਈਨਲ 28 ਸਤੰਬਰ ਨੂੰ ਖੇਡਿਆ ਜਾਵੇਗਾ।




















