Jalandhar: ਹੁੰਮਸ ਵਾਲੀ ਗਰਮੀ 'ਚ ਜਲੰਧਰ ਵਾਸੀਆਂ ਦੇ ਛੁੱਟਣਗੇ ਪਸੀਨੇ, ਐਤਵਾਰ ਨੂੰ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਪਾਵਰ ਕੱਟ
ਜੇਕਰ ਤੁਸੀਂ ਵੀ ਐਤਵਾਰ ਦੀ ਛੁੱਟੀ ਵਾਲੇ ਦਿਨ ਸੌਣ ਦੇ ਨਾਲ-ਨਾਲ ਘਰ ਦੇ ਕੰਮ ਕਰਨ ਦਾ ਪਲਾਨ ਕਰ ਰਹੇ ਹੋ ਤਾਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਹਾਂ ਜਲੰਧਰ ਵਾਸੀਆਂ ਨੂੰ ਪਾਵਰ ਕੱਟ ਦੀ ਪ੍ਰੇਸ਼ਾਨੀ ਝੱਲਣੀ ਪੈਣੀ ਹੈ।

ਜਲੰਧਰ ਵਾਸੀਆਂ ਦੀ ਐਤਵਾਰ ਦੀ ਛੁੱਟੀ ਹੁਣ ਖ਼ਰਾਬ ਹੋ ਸਕਦੀ ਹੈ ਕਿਉਂਕਿ 27 ਜੁਲਾਈ ਨੂੰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਮਿਲੀ ਜਾਣਕਾਰੀ ਅਨੁਸਾਰ, ਪਾਵਰਕਾਮ ਵੱਲੋਂ ਜ਼ਰੂਰੀ ਮੁਰੰਮਤ ਕੰਮ ਦੇ ਤਹਿਤ ਸਵੇਰੇ 6 ਵਜੇ ਤੋਂ 8 ਵਜੇ ਤੱਕ ਟੀਵੀ ਸਬ-ਸਟੇਸ਼ਨ ਨੂੰ ਬੰਦ ਰੱਖਿਆ ਜਾਵੇਗਾ। ਇਸ ਦੌਰਾਨ ਅਵਤਾਰ ਨਗਰ, ਅਸ਼ੋਕ ਨਗਰ, ਤੇਜ ਮੋਹਨ ਨਗਰ, ਚਿੱਟਾ ਸਕੂਲ, ਬਸਤੀਆਂ ਸ਼ੇਖ ਅੱਡਾ, ਮੋਚੀਆਂ ਮੋਹੱਲਾ, ਦਿਆਲ ਨਗਰ ਅਤੇ ਇਨ੍ਹਾਂ ਦੇ ਨੇੜਲੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੇਗੀ। ਇਸ ਕਾਰਨ ਲੋਕਾਂ ਨੂੰ ਨਾ ਸਿਰਫ਼ ਗਰਮੀ ਦੀ ਤਕਲੀਫ ਹੋ ਸਕਦੀ ਹੈ, ਸਗੋਂ ਘਰੇਲੂ ਕੰਮਕਾਜ ਅਤੇ ਦਫ਼ਤਰੀ ਕੰਮਾਂ 'ਚ ਵੀ ਰੁਕਾਵਟ ਆ ਸਕਦੀ ਹੈ।
ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰੱਖਿਆ ਜਾਵੇਗਾ
ਇਸ ਦੇ ਇਲਾਵਾ ਕੋਟ ਸਦੀਕ ਸਬ-ਸਟੇਸ਼ਨ ਨੂੰ ਵੀ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬੰਦ ਰੱਖਿਆ ਜਾਵੇਗਾ। ਇਸ ਕਾਰਨ ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾ, ਗਾਖਲ, ਢਾਲੀਵਾਲ, ਚੋਗਾਵਾਂ, ਜੈਣਾ ਨਗਰ, ਦਸ਼ਮੇਸ਼ ਨਗਰ, ਕਾਂਸ਼ੀ ਨਗਰ, ਗ੍ਰੀਨ ਐਵਨਿਊ, ਰਾਜ ਐਨਕਲੇਵ ਕਾਲੋਨੀ, ਜਨਕ ਨਗਰ, ਚੋਪੜਾ ਕਾਲੋਨੀ, ਗੁਰੂ ਨਾਨਕ ਨਗਰ, ਗੁਰਮੇਹਰ ਐਨਕਲੇਵ, ਈਸ਼ਵਰ ਕਾਲੋਨੀ ਅਤੇ ਥਿੰਦ ਐਨਕਲੇਵ ਵਰਗੇ ਇਲਾਕਿਆਂ ਵਿੱਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਐਤਵਾਰ ਨੂੰ ਆਮ ਤੌਰ 'ਤੇ ਲੋਕ ਘਰਾਂ ਵਿੱਚ ਆਰਾਮ ਕਰਨ ਦੀ ਯੋਜਨਾ ਬਣਾਉਂਦੇ ਹਨ, ਪਰ ਸਵੇਰੇ ਅਤੇ ਦੁਪਹਿਰ ਦੇ ਸਮੇਂ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਦਿੱਕਤ ਹੋ ਸਕਦੀ ਹੈ। ਪਾਵਰਕਾਮ ਨੇ ਨਿਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਅਤੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਦੌਰਾਨ ਲੋੜੀਂਦੀ ਤਿਆਰੀ ਪਹਿਲਾਂ ਤੋਂ ਕਰ ਲੈਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















