Punjab News: ਪੰਜਾਬ 'ਚ ਤੇਜ਼ ਤੂਫਾਨ ਵਿਚਾਲੇ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਇਨ੍ਹਾਂ ਇਲਾਕਿਆਂ 'ਚ ਕਦੋਂ ਤੱਕ ਬੱਤੀ ਰਹੇਗੀ ਗੁੱਲ?
Malerkotla News: ਮਲੇਰਕੋਟਲਾ ਵਿੱਚ ਅੱਜ ਬਿਜਲੀ ਕੱਟ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ 20 ਅਪ੍ਰੈਲ ਯਾਨੀ ਅੱਜ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5.30 ਵਜੇ

Malerkotla News: ਮਲੇਰਕੋਟਲਾ ਵਿੱਚ ਅੱਜ ਬਿਜਲੀ ਕੱਟ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ 20 ਅਪ੍ਰੈਲ ਯਾਨੀ ਅੱਜ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5.30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਵਧੀਕ ਨਿਗਰਾਨ ਇੰਜੀਨੀਅਰ, ਵੈਂਡ ਡਿਵੀਜ਼ਨ, ਮਲੇਰਕੋਟਲਾ ਹਰਵਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ 220 ਕੇ.ਵੀ. ਗਰਿੱਡ ਐਸ/ਐਸ ਲੁਧਿਆਣਾ ਰੋਡ ਅਤੇ 66 ਕੇ.ਵੀ. ਗਰਿੱਡ ਐਸ/ਐਸ ਮਲੇਰਕੋਟਲਾ ਤੋਂ ਆ ਰਿਹਾ 66 ਕੇ.ਵੀ. ਲਾਈਨ ਦੇ ਜ਼ਰੂਰੀ ਰੱਖ-ਰਖਾਅ ਲਈ, ਇਹ 66 ਕੇ.ਵੀ. ਸਾਰੇ 11 ਕੇਵੀ ਗਰਿੱਡ ਤੋਂ ਚੱਲਦੇ ਹਨ। ਫੀਡਰਾਂ ਨੂੰ ਬਿਜਲੀ ਸਪਲਾਈ ਐਤਵਾਰ, 20 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 5.30 ਵਜੇ ਤੱਕ ਬੰਦ ਰਹੇਗੀ।
ਜਿਸ ਦੇ ਨਾਲ ਨੌਸ਼ਹਿਰਾ, ਏਕਤਾ ਨਗਰ, ਸਿਵਲ ਹਸਪਤਾਲ, ਹਸਪਤਾਲ ਰੋਡ, ਰੇਲਵੇ ਰੋਡ, ਰੇਲਵੇ ਸਟੇਸ਼ਨ, ਉਦਯੋਗਿਕ ਖੇਤਰ, ਬੀ.ਐਸ.ਐਨ.ਐਲ. ਐਕਸਚੇਂਜ, ਤਾਰਾ ਕਾਨਵੈਂਟ ਸਕੂਲ, ਥਾਂਦੀ ਸੜਕ, ਨਵੀਂ/ਪੁਰਾਣੀ ਕਚਹਿਰੀ, ਸ਼ਾਸਤਰੀ ਨਗਰ, ਕਾਟਨ ਮਿੱਲ, ਨੋਧਰਾਣੀ ਰੋਡ ਟਿੱਲ ਗੇਟ, ਆਦਮਪਾਲ ਰੋਡ, ਸੱਤਾ ਚੌਕ, ਦਿੱਲੀ ਗੇਟ, ਤੇਲੀਆਂ ਬਾਜ਼ਾਰ, ਚਮੜਾ ਬਾਜ਼ਾਰ, ਅਜ਼ੀਮਪੁਰਾ, ਕਲੱਬ ਚੌਕ, ਸਰਹਿੰਦੀ ਗੇਟ, ਮੁਹੱਲਾ ਖਟੀਕਾ, ਹਨੂੰਮਾਨ ਮੰਦਿਰ, ਬਠਿੰਡਾ ਮੁਹੱਲਾ, ਘਾਹ ਮੰਡੀ, ਛੋਟਾ ਚੌਕ, ਮੁਬਾਰਿਕ ਮੰਜ਼ਿਲ, ਕਾਲਜ ਰੋਡ।
ਇਸ ਤੋਂ ਇਲਾਵਾ ਨਿਰੰਕਾਰੀ ਭਵਨ, ਗੁਰੂਦੁਆਰਾ ਹਾ ਦਾ ਨਾਰਾ, ਸਰਕਾਰੀ ਕਾਲਜ ਗਰੇਵਾਲ ਚੌਕ, ਅਜੀਤ ਸਿੰਘ ਨਗਰ, ਜੁਝਾਰ ਸਿੰਘ ਨਗਰ, ਜੈਨ ਸਮਾਧ ਮੰਦਰ, ਜੀ.ਟੀ.ਬੀ. ਕਲੋਨੀ, ਮੁਲਤਾਨੀ ਚੌਕ, ਕਿਲਾ ਰਹਿਮਤਗੜ੍ਹ, ਅਗਰ ਨਗਰ, ਡੀ.ਸੀ. ਦਫ਼ਤਰ, ਰੋਜ਼ ਐਵੀਨਿਊ, ਨਾਭਾ ਰੋਡ, ਬਾਜ਼ੀਗਰ ਬਸਤੀ, ਧੂਰੀ ਰੋਡ, ਟਰੱਕ ਯੂਨੀਅਨ, ਲੋਹਾ ਬਾਜ਼ਾਰ, ਮਿਲਖ ਰੋਡ, ਮੁਹੱਲਾ ਸੈਦੇ ਵਾਲਾ, ਪਠਾਣ ਭੂਮੀ, ਨਿਸ਼ਾਤ ਕਲੋਨੀ, ਈਦਗਾਹ ਰੋਡ, ਸੁਨਾਮੀ ਗੇਟ, ਸ਼ੀਸ਼ ਮਹਿਲ, ਕਮਲ ਸਿਨੇਮਾ ਰੋਡ, ਰਵਿਦਾਸ ਨਗਰ।
ਇਨ੍ਹਾਂ ਤੋਂ ਇਲਾਵਾ ਮਦੇਵੀ ਰੋਡ ਫਾਟਕ ਤੱਕ, ਕੁਟੀ ਰੋਡ, ਮੁਹੱਲਾ ਭੂਮਸੀ, ਅਨਾਜ ਮੰਡੀ, ਸਬਜ਼ੀ ਮੰਡੀ, ਪ੍ਰੇਮ ਨਗਰ, ਦਸਮੇਸ਼ ਨਗਰ, ਸੁੰਦਰ ਵਿਹਾਰ, ਅਮਰ ਕਲੋਨੀ, ਪਵਨ ਐਨਕਲੇਵ, ਮਹਿਰਾ ਕਲੋਨੀ, ਅਲ-ਫਲਾਹ ਕਲੋਨੀ, ਬਿਲਾਲ ਨਗਰ, ਸ਼ੋਭਾ ਸਿੰਘ ਐਨਕਲੇਵ, ਵੀ.ਆਈ.ਪੀ. ਮਲੇਰਕੋਟਲਾ ਸ਼ਹਿਰ ਦੇ ਨੇੜੇ ਦੇ ਇਲਾਕਿਆਂ, ਜਿਨ੍ਹਾਂ ਵਿੱਚ ਕਲੋਨੀ, ਸੋਮਸਾਂਜ ਕਲੋਨੀ, ਰਾਧਾ ਕ੍ਰਿਸ਼ਨ ਐਨਕਲੇਵ, ਸਟੇਡੀਅਮ ਰੋਡ, ਰਟੋਲਾਂ, ਮਾਣਕਮਾਜਰਾ, ਅੰਪਾਲ, ਸਾਂਗਲਾ, ਮੁਹੰਮਦਗੜ੍ਹ ਅਤੇ ਹਿੰਮਤਾਨਾ ਸ਼ਾਮਲ ਹਨ, ਵਿੱਚ ਘਰਾਂ ਅਤੇ ਮੋਟਰਾਂ ਨੂੰ ਬਿਜਲੀ ਸਪਲਾਈ ਠੱਪ ਰਹੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















