ਪੜਚੋਲ ਕਰੋ

ਪੰਜਾਬ 'ਚ ਕੁੱਤਿਆਂ ਦਾ ਕਹਿਰ, ਪੌਣੇ ਪੰਜ ਲੱਖ ਲੋਕਾਂ ਨੂੰ ਵੱਢ ਖਾਧਾ!

ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਜਾਰੀ ਹੈ। ਪਿਛਲੇ ਦਿਨੀਂ ਖੰਨਾ ਨੇੜੇ ਚਾਰ ਸਾਲਾ ਵਿਰਾਜ ਕੁਮਾਰ ਦੀ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਕਰਕੇ ਮੌਤ ਹੋ ਗਈ। ਇਸ ਮਗਰੋਂ ਇਹ ਮੁੱਦਾ ਮੁੜ ਗਰਮਾ ਗਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਵੀ ਕਈ ਵਾਰ ਇਹ ਮਾਮਲਾ ਪੁੱਜਿਆ ਹੈ ਪਰ ਸਰਕਾਰ ਇਸ ਦਾ ਕੋਈ ਢੁੱਕਵਾਂ ਹੱਲ ਨਹੀਂ ਲੱਭ ਸਕੀ।

ਚੰਡੀਗੜ੍ਹ: ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਕਹਿਰ ਜਾਰੀ ਹੈ। ਪਿਛਲੇ ਦਿਨੀਂ ਖੰਨਾ ਨੇੜੇ ਚਾਰ ਸਾਲਾ ਵਿਰਾਜ ਕੁਮਾਰ ਦੀ ਅਵਾਰਾ ਕੁੱਤਿਆਂ ਵੱਲੋਂ ਵੱਢੇ ਜਾਣ ਕਰਕੇ ਮੌਤ ਹੋ ਗਈ। ਇਸ ਮਗਰੋਂ ਇਹ ਮੁੱਦਾ ਮੁੜ ਗਰਮਾ ਗਿਆ ਹੈ। ਪੰਜਾਬ ਵਿਧਾਨ ਸਭਾ ਵਿੱਚ ਵੀ ਕਈ ਵਾਰ ਇਹ ਮਾਮਲਾ ਪੁੱਜਿਆ ਹੈ ਪਰ ਸਰਕਾਰ ਇਸ ਦਾ ਕੋਈ ਢੁੱਕਵਾਂ ਹੱਲ ਨਹੀਂ ਲੱਭ ਸਕੀ। ਪੰਜਾਬ ਦੇ ਪਿਛਲੇ ਚਾਰ ਸਾਲਾਂ ਵਿੱਚ ਪੌਣੇ ਪੰਜ ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢ ਖਾਧਾ। ਉਂਝ ਇਹ ਅੰਕੜੇ ਉਹ ਹਨ ਜਿਹੜੇ ਸਰਕਾਰੀ ਕਾਗਜ਼ਾਂ ਵਿੱਚ ਦਰਜ ਹੋਏ। ਇਸ ਲਈ ਗਿਣਤੀ ਇਸ ਤੋਂ ਕਿਤੇ ਵੀ ਵੱਧ ਹੋ ਸਕਦੀ ਹੈ। ਸੂਬੇ ਵਿੱਚ 2019 ਵਿੱਚ ਕੁੱਤਿਆਂ ਦੇ ਵੱਢਣ ਦੇ 1.35 ਲੱਖ ਕੇਸ ਦਰਜ ਹੋਏ। ਇਹ ਗਿਣਤੀ ਇਸ ਤੋਂ ਵੀ ਵਧ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਮਾਮਲਿਆਂ ਵਿੱਚ ਉਹ ਵਿਅਕਤੀ ਸ਼ਾਮਲ ਨਹੀਂ ਹੁੰਦੇ ਜਿਨ੍ਹਾਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਜਾਂ ਜਿਹੜੇ ਕਿਤੇ ਵੀ ਇਲਾਜ ਨਹੀਂ ਕਰਵਾਉਂਦੇ। ਰਾਜ ਵਿੱਚ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਵਿੱਚ ਵਾਧਾ ਤਿੰਨ ਵਿਭਾਗਾਂ ਕਾਰਨ ਹੋ ਰਿਹਾ ਹੈ। ਸਥਾਨਕ ਸੰਸਥਾਵਾਂ, ਪੇਂਡੂ ਵਿਕਾਸ 'ਤੇ ਪੰਚਾਇਤਾਂ ਤੇ ਪਸ਼ੂ ਪਾਲਣ ਵਿਭਾਗ ਵਿਚਕਾਰ ਕੋਈ ਤਾਲਮੇਲ ਨਾ ਹੋਣਾ ਇਸ ਦਾ ਵੱਡਾ ਕਾਰਨ ਹੈ। ਪਿਛਲੇ ਇੱਕ ਦਹਾਕੇ ਵਿੱਚ ਵਿਧਾਨ ਸਭਾ ਦੇ ਹਰ ਸੈਸ਼ਨ ਵਿੱਚ ਇਹ ਮੁੱਦਾ ਚੁੱਕੇ ਜਾਣ ਦੇ ਬਾਵਜੂਦ ਵੀ ਇਸ ਤੇ ਕੋਈ ਠੋਸ ਕੱਦਮ ਨਹੀਂ ਚੁੱਕਿਆ ਗਿਆ। ਪਿਛਲੇ ਚਾਰ ਸਾਲਾਂ ਦੇ ਅੰਕੜੇ ਇਹ ਦਰਸਾਉਂਦਾ ਹਨ ਕਿ ਇਹਨਾਂ ਮਾਮਲਿਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਪਿਛਲੇ ਸਾਲ ਰਾਜ ਦੇ ਸਰਕਾਰੀ ਹਸਪਤਾਲਾਂ ਨੇ 1.35 ਲੱਖ ਕੁੱਤਿਆਂ ਦੇ ਚੱਕ ਨਾਲ ਪੀੜਤ ਲੋਕਾਂ ਦਾ ਇਲਾਜ ਕੀਤਾ, ਜੋ ਕਿ 2018 ਦੇ ਮੁਕਾਬਲੇ ਤਕਰੀਬਨ 20 ਫ਼ੀ ਸਦੀ ਵੱਧ ਹੈ। ਸਾਲ 2016 ਵਿੱਚ 1.10 ਲੱਖ ਮਾਮਲੇ ਸਾਹਮਣੇ ਆਏ ਸਨ, 2017 ਵਿੱਚ ਇਹ ਗਿਣਤੀ 1.12 ਲੱਖ ਸੀ ਅਤੇ ਸਾਲ 2018 ਵਿੱਚ ਇਹ 1.13 ਲੱਖ ਸੀ। ਅੰਕੜਿਆਂ ਨੂੰ ਜੋੜਦਿਆਂ, ਪਿਛਲੇ ਚਾਰ ਸਾਲਾਂ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਕੁੱਤਿਆਂ ਦੇ ਵੱਢਣ ਦੇ 4.7 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਪੱਧਰ ਦੇ ਅੰਕੜਿਆਂ ਵਿੱਚ, ਲੁਧਿਆਣਾ ਲਗਪਗ 15,000 ਮਾਮਲਿਆਂ ਨਾਲ ਸਭ ਤੋਂ ਪ੍ਰਭਾਵਤ ਹੈ। ਇਸ ਤੋਂ ਬਾਅਦ ਪਟਿਆਲਾ ਤੇ ਜਲੰਧਰ ਹੈ ਜਿੱਥੇ 10,000 ਕੇਸ ਹੋਏ ਹਨ ਤੇ ਫਿਰ ਹੁਸ਼ਿਆਰਪੁਰ ਵਿੱਚ 9,000 ਤੋਂ ਵੱਧ ਕੇਸ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Shah rukh Khan-Karan Johar: ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
Advertisement
ABP Premium

ਵੀਡੀਓਜ਼

ਕੌਣ ਹੈ ਨੀਰੂ ਬਾਜਵਾ ਦਾ ਚੁਗਲੀ Partner , ਹੋ ਗਿਆ ਖੁਲਾਸਾJaipur 'ਚ ਵੀ ਤੁਰੀ ਪੱਗ ਦੀ ਗੱਲ , ਕਮਾਲ ਕਰ ਗਏ ਦਿਲਜੀਤ ਦੋਸਾਂਝਕੁੜੀਆਂ ਭਾਲਦੀਆਂ ਰੋਡਾ ਮੁੰਡਾ ,ਪੱਗ ਵਾਲੇ ... ਵੇਖੋ ਕੇ ਬੋਲੇ ਜੱਸ ਬਾਜਵਾਸਲਮਾਨ ਖਾਨ ਨੂੰ ਕੋਈ ਧਮਕੀ ਨਹੀਂ ਦੇ ਸਕਦਾ , ਗੱਜੇ ਧਾਕੜ ਵਿਲਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Punjab News: ਪੰਜਾਬ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੱਗੇਗਾ Powercut
Shah rukh Khan-Karan Johar: ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਸ਼ਾਹਰੁਖ ਖਾਨ-ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਵਾਇਰਲ ਵੀਡੀਓ ਨੇ ਫੈਨਜ਼ ਦੇ ਉਡਾਏ ਹੋਸ਼
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਹੋਈ ਖਰਾਬ, ਜਾਣੋ ਆਪਣੇ ਸ਼ਹਿਰ ਦਾ AQI
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
ਕੱਚਾ ਜਾਂ ਉਬਲਿਆ ਹੋਇਆ? ਕਿਹੜਾ ਦੁੱਧ ਸਿਹਤ ਦੇ ਲਈ ਵੱਧ ਫਾਇਦੇਮੰਦ
ਰਾਇਤੇ ਵਾਲੇ ਦਹੀਂ 'ਚ ਤੁਸੀਂ ਵੀ ਮਿਲਾਉਂਦੇ ਹੋ ਆਹ ਚੀਜ਼, ਤਾਂ ਹੋ ਜਾਓ ਸਾਵਧਾਨ, ਵਿਗੜ ਸਕਦੀ ਸਿਹਤ
ਰਾਇਤੇ ਵਾਲੇ ਦਹੀਂ 'ਚ ਤੁਸੀਂ ਵੀ ਮਿਲਾਉਂਦੇ ਹੋ ਆਹ ਚੀਜ਼, ਤਾਂ ਹੋ ਜਾਓ ਸਾਵਧਾਨ, ਵਿਗੜ ਸਕਦੀ ਸਿਹਤ
ਹਾਰਟ ਅਤੇ ਬੀਪੀ ਦੇ ਮਰੀਜ਼ਾਂ ਨੂੰ ਛਠ ਦਾ ਵਰਤ ਰੱਖਣ ਵੇਲੇ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਖਾਸ ਧਿਆਨ, ਨਹੀਂ ਤਾਂ...
ਹਾਰਟ ਅਤੇ ਬੀਪੀ ਦੇ ਮਰੀਜ਼ਾਂ ਨੂੰ ਛਠ ਦਾ ਵਰਤ ਰੱਖਣ ਵੇਲੇ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਖਾਸ ਧਿਆਨ, ਨਹੀਂ ਤਾਂ...
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (5-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (5-11-2024)
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
Punjab News: ਗਿੱਦੜਬਾਹਾ ਪਹੁੰਚੇ ਰਵਨੀਤ ਬਿੱਟੂ ਦਾ ਵੱਡਾ ਐਲਾਨ, ਕਿਹਾ-2027 ਲਈ ਮੈਂ ਮੁੱਖ ਮੰਤਰੀ ਅਹੁਦੇ ਦਾ ਹਾਂ ਦਾਅਵੇਦਾਰ
Embed widget