ਪੜਚੋਲ ਕਰੋ

ਕੋਰੋਨਾ ਖਿਲਾਫ ਜੰਗ 'ਚ ਪੰਜਾਬੀ ਲਾਪਰਵਾਹ, 5 ਰੁਪਏ ਦਾ ਮਾਸਕ ਨਾ ਪਾ ਭਰਦੇ ਨੇ 500 ਦਾ ਜ਼ੁਰਮਾਨਾ, ਕੁਝ ਦਿਨਾਂ 'ਚ ਭਰਿਆ 22 ਕਰੋੜ ਦਾ ਜ਼ੁਰਮਾਨਾ

ਦੇਸ਼ ਅਤੇ ਦੁਨੀਆ ਨਾਲ ਕੋਰੋਨਾਵਾਇਰਸ ਮਹਾਂਮਾਰੀ ਨੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ ਨੂੰ ਸੰਕਰਮਣ ਤੋਂ ਬਚਾਉਣ ਲਈ ਰਾਜ ਸਰਕਾਰ ਨੇ ਨਿਯਮਾਂ ਨੂੰ ਤੋੜਨ ਲਈ ਜ਼ੁਰਮਾਨਾ ਲਾਉਣ ਦੀ ਹਿਦਾਇਤਾਂ ਦਿੱਤੀਆਂ ਹਨ, ਤਾਂ ਜੋ ਮਾਸਕ ਪਾਉਣਾ ਲਾਜ਼ਮੀ ਬਣਾਇਆ ਜਾ ਸਕੇ।

ਮਨਵੀਰ ਕੌਰ  ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਪੂਰੀ ਦੁਨੀਆ 'ਚ ਕੋਰੋਨਾਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ। ਜਿਸ ਕਰਕੇ ਰਹ ਦੇਸ਼, ਸੂਬੇ, ਜ਼ਿਲ੍ਹੇ 'ਚ ਸਖ਼ਤ ਨਿਯਮ ਬਣਾਏ ਗਏ ਹਨ ਤਾਂ ਜੋ ਵਧ ਤੋਂ ਵਧ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਪਰ ਇਸ ਮਾਮਲੇ 'ਚ ਪੰਜਾਬ ਦੇ ਲੋਕ ਕੋਰੋਨਾ ਨੂੰ ਗੰਭੀਰ ਲੈਣ ਦੀ ਸੋਚ ਤੋਂ ਕਾਫੀ ਪਰੇ ਹਨ। ਜੀ ਹਾਂ ਸੂਬੇ ਦੇ ਲੋਕ ਸਰਕਾਰ ਵਲੋਂ ਬਣਾਏ ਨਿਯਮਾ ਨੂੰ ਤਾਕ 'ਤੇ ਰੱਖ ਇਨ੍ਹਾਂ ਦਾ ਪੂਰੀ ਤਰ੍ਹਾਂ ਉਲੰਘਣ ਕਰ ਰਹੇ ਹਨ, ਜਿਸ ਦਾ ਅੰਦਾਜ਼ਾ 67 ਦਿਨਾਂ 'ਚ ਭਰੇ ਗਏ ਜ਼ੁਰਮਾਨੇ ਤੋਂ ਹੀ ਲਗਾਇਆ ਜਾ ਸਕਦਾ ਹੈ।

ਇਸ ਗੱਲ ਦਾ ਖੁਲਾਸਾ ਸਿਵਿਲ ਐਂਡ ਪੁਲਿਸ ਪ੍ਰਸਾਸ਼ਨ ਵਲੋਂ ਤਿਆਰ ਰਿਪੋਰਟ 'ਚ ਹੋਇਆ ਹੈ। ਹੁਣ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਤਿਆਰ ਕੀਤੀ ਰਿਪੋਰਟ ਮੁਤਾਬਕ, ਲੌਕਡਾਊਣ ਤੋਂ ਬਾਅਦ ਮਾਸਕ ਨਹੀਂ ਪਹਿਨਣ ਵਾਲੇ 5,32,580 ਲੋਕਾਂ 'ਤੇ 22.60 ਕਰੋੜ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਕੋਵਿਡ -19 ਸੇਫਟੀ ਪ੍ਰੋਟੋਕੋਲ ਤਹਿਤ ਰਾਜ ਵਿੱਚ ਕਰਫਿਊ ਲਗਾਇਆ ਗਿਆ ਸੀ। ਇਸ ਦੌਰਾਨ 17 ਮਈ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਮਾਸਕ ਨਾਲ ਜੁੜੇ ਨਿਯਮਾਂ ਨੂੰ ਤੋੜਨ ਲਈ ਸਰਕਾਰ ਵੱਲੋਂ 200 ਰੁਪਏ ਜੁਰਮਾਨੇ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ 11 ਦਿਨ ਬਾਅਦ 29 ਮਈ ਨੂੰ ਸਰਕਾਰ ਨੇ ਜੁਰਮਾਨੇ ਦੀ ਰਕਮ ਵਧਾ ਕੇ 500 ਰੁਪਏ ਕਰ ਦਿੱਤੀ। ਇਸ ਸਮੇਂ ਦੌਰਾਨ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਰਾਜ ਵਿੱਚ ਮਾਸਕ ਨਾ ਪਹਿਨਣ ਲਈ ਹਰ ਰੋਜ਼ ਔਸਤਨ 5000 ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸੂਬੇ ਵਿੱਚ ਸਿਰਫ 15% ਲੋਕ ਕੇਂਦਰ ਅਤੇ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ, ਜਦਕਿ 85% ਲੋਕ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ। ਵੀਰਵਾਰ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੇ ਕੋਰੋਨਾ ਤੋਂ ਬਚਣ ਲਈ ਦੋ ਤੋਂ ਪੰਜ ਰੁਪਏ ਦੇ ਮਾਸਕ ਨਹੀਂ ਪਹਿਨੇ, ਪਰ ਇੱਕ ਕਰੋੜ ਰੁਪਏ ਜੁਰਮਾਨਾ ਅਦਾ ਕੀਤੇ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਸਕ ਲਾਜ਼ਮੀ ਕਰਨ ਤੋਂ ਬਾਅਦ ਜ਼ਿਲ੍ਹੇ ਵਿੱਚ 21,594 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ। ਹੁਣ ਤੱਕ 42 ਵਿਅਕਤੀਆਂ ਨੇ ਘਰ ਦੀ ਕੁਆਰੰਟੀਨ ਤੋੜਿਆ ਜਿਨ੍ਹਾਂ ਤੋਂ 75 ਹਜ਼ਾਰ ਜੁਰਮਾਨਾ ਵਸੂਲਿਆ ਗਿਆ। ਇਸ ਤੋਂ ਇਲਾਵਾ 405 ਲੋਕਾਂ ਨੂੰ ਜਨਤਕ ਥਾਂਵਾਂ 'ਤੇ ਥੁੱਕਦੇ ਹੋਏ ਫੜੇ ਗਏ ਹਨ ਅਤੇ 92,100 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਸਰੀਰਕ ਦੂਰੀ ਨਾ ਮੰਨਣ 'ਤੇ ਪੁਲਿਸ ਨੇ 193 ਲੋਕਾਂ ਤੋਂ 3.90 ਲੱਖ ਦਾ ਜੁਰਮਾਨਾ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਲਈ ਹੁਣ ਤੱਕ 2,192 ਵਾਹਨ ਜ਼ਬਤ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਲਗਾਤਾਰ ਘਰ ਤੋਂ ਬਾਹਰ ਜਾਂਦੇ ਹੋਏ ਮਾਸਕ ਪਹਿਨਣ ਦੀ ਅਪੀਲ ਕੀਤੀ ਜਾ ਰਹੀ ਹੈ ਇਹ ਉਨ੍ਹਾਂ ਨੂੰ ਦੂਜਿਆਂ ਦੇ ਨਾਲ ਕੋਰੋਨਾ ਦੀ ਲਾਗ ਤੋਂ ਬਚਾਏਗਾ ਇਹ ਲੋਕਾਂ ਦੀ ਸਮਾਜਿਕ ਜ਼ਿੰਮੇਵਾਰੀ ਹੈ ਨੋਟ: ਏਬੀਪੀ ਸਾਂਝਾ ਦੀ ਖਾਸ ਅਪੀਲ: ਅਸੀਂ ਆਪਣੇ ਲੋਕਾਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਪਰ ਇਸ ਦੇ ਨਾਲ ਹੀ ਅਸੀਂ ਆਪਣੇ ਰੀਡਰਸ, ਫੈਨਸ ਨੂੰ ਕੋਰੋਨਾ ਖਿਲਾਫ ਇਸ ਜੰਗ 'ਚ ਆਪਣਾ ਤੇ ਆਪਣੇ ਨਜ਼ਦੀਕਿਆਂ ਦਾ ਖਾਸ ਖਿਆਲ ਰੱਖਣ ਦੀ ਅਪੀਲ ਕਰਦੇ ਹਾਂ। ਨਾਲ ਹੀ ਉਮੀਦ ਕਰਦੇ ਹਾਂ ਕਿ ਉਹ ਇਸ ਮਹਾਮਾਰੀ ਨੂੰ ਗੰਭੀਰ ਮੁੱਦਾ ਸਮਝ ਕੇ ਸਰਕਾਰ ਵਲੋਂ ਜਾਰੀ ਨਿਯਮਾਂ ਦੀ ਪਾਲਣਾ ਕਰ ਖੁਦ ਨੂੰ ਅਤੇ ਆਪਣੇ ਨਜ਼ਦੀਕੀਆਂ ਨੂੰ ਸੁੱਰਖੀਅਤ ਰੱਖਣ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ
ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ
Punjab Weather: ਪੰਜਾਬ ਦੇ 17 ਜ਼ਿਲ੍ਹਿਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Punjab Weather: ਪੰਜਾਬ ਦੇ 17 ਜ਼ਿਲ੍ਹਿਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Power Cut In Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਕਈ ਘੰਟੇ ਬੱਤੀ ਰਹੇਗੀ ਗੁੱਲ
Power Cut In Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਕਈ ਘੰਟੇ ਬੱਤੀ ਰਹੇਗੀ ਗੁੱਲ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 11-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 11-12-2024
Advertisement
ABP Premium

ਵੀਡੀਓਜ਼

Ranjeet Singh Dadrianwala| ਕਤਲ ਤੇ ਬਲਾਤਕਾਰ ਦੇ ਆਰੋਪਾਂ 'ਚ ਘਿਰਿਆ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾRanjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|Jagjit Singh Dhallewal ਹੋਏ ਬੇਸੁੱਧ, ਸ਼ਰੀਰ ਦੇ ਅੰਗ ਦੇ ਰਹੇ ਜਵਾਬ, ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾਬਿਕਰਮ ਮਜੀਠੀਆ ਨੇ ਕੱਡ ਲਿਆਂਦੇ ਸਾਰੇ ਸਬੂਤ, ਪੁਲਿਸ ਨੇ ਕੀਤੀ 'ਅੱਤਵਾਦੀਆਂ' ਦੀ ਮਦਦ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ
ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ
Punjab Weather: ਪੰਜਾਬ ਦੇ 17 ਜ਼ਿਲ੍ਹਿਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Punjab Weather: ਪੰਜਾਬ ਦੇ 17 ਜ਼ਿਲ੍ਹਿਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Power Cut In Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਕਈ ਘੰਟੇ ਬੱਤੀ ਰਹੇਗੀ ਗੁੱਲ
Power Cut In Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਕਈ ਘੰਟੇ ਬੱਤੀ ਰਹੇਗੀ ਗੁੱਲ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 11-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 11-12-2024
ਬ੍ਰੇਕਫਾਸਟ ਜਾਂ ਡੀਨਰ Skip ਕਰਦੇ ਹੋ? ਤਾਂ ਜਾਣ ਲਓ ਆਪਣੀ ਸਿਹਤ ਨੂੰ ਵਧੀਆ ਰੱਖਣ ਦਾ ਤਰੀਕਾ
ਬ੍ਰੇਕਫਾਸਟ ਜਾਂ ਡੀਨਰ Skip ਕਰਦੇ ਹੋ? ਤਾਂ ਜਾਣ ਲਓ ਆਪਣੀ ਸਿਹਤ ਨੂੰ ਵਧੀਆ ਰੱਖਣ ਦਾ ਤਰੀਕਾ
ਤੁਸੀਂ ਵੀ ਠੰਡ ਤੋਂ ਬਚਣ ਲਈ ਚਲਾਉਂਦੇ ਰੂਮ ਹੀਟਰ, ਤਾਂ ਅੱਜ ਤੋਂ ਹੀ ਕਰ ਦਿਓ ਬੰਦ, ਸਿਹਤ ਲਈ ਹੋ ਸਕਦਾ ਬੇਹੱਦ ਖਤਰਨਾਕ
ਤੁਸੀਂ ਵੀ ਠੰਡ ਤੋਂ ਬਚਣ ਲਈ ਚਲਾਉਂਦੇ ਰੂਮ ਹੀਟਰ, ਤਾਂ ਅੱਜ ਤੋਂ ਹੀ ਕਰ ਦਿਓ ਬੰਦ, ਸਿਹਤ ਲਈ ਹੋ ਸਕਦਾ ਬੇਹੱਦ ਖਤਰਨਾਕ
ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ
ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Embed widget