ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰਾਫੇਲ ਦਾ ਪਹਿਲਾ ਜਥਾ ਵੀਰਵਾਰ ਨੂੰ ਭਾਰਤੀ ਹਵਾਈ ਸੈਨਾ 'ਚ ਹੋਏਗਾ ਰਸਮੀ ਸ਼ਾਮਲ, ਅੰਬਾਲਾ ਪਹੁੰਚਣਗੇ ਰੱਖਿਆ ਮੰਤਰੀ
ਰਾਫੇਲ ਜੈੱਟ ਰਸਮੀ ਤੌਰ 'ਤੇ ਵੀਰਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਬੇੜੇ 'ਚ ਸ਼ਾਮਲ ਹੋਣਗੇ। ਇਸ ਲਈ ਅੰਬਾਲਾ ਏਅਰ ਫੋਰਸ ਸਟੇਸ਼ਨ 'ਤੇ ਪ੍ਰੋਗਰਾਮ ਵੀ ਰੱਖਿਆ ਗਿਆ ਹੈ।
![ਰਾਫੇਲ ਦਾ ਪਹਿਲਾ ਜਥਾ ਵੀਰਵਾਰ ਨੂੰ ਭਾਰਤੀ ਹਵਾਈ ਸੈਨਾ 'ਚ ਹੋਏਗਾ ਰਸਮੀ ਸ਼ਾਮਲ, ਅੰਬਾਲਾ ਪਹੁੰਚਣਗੇ ਰੱਖਿਆ ਮੰਤਰੀ Rafale Fighter Jets IAF to formally induct Rafale aircraft on September 10 in Ambala ਰਾਫੇਲ ਦਾ ਪਹਿਲਾ ਜਥਾ ਵੀਰਵਾਰ ਨੂੰ ਭਾਰਤੀ ਹਵਾਈ ਸੈਨਾ 'ਚ ਹੋਏਗਾ ਰਸਮੀ ਸ਼ਾਮਲ, ਅੰਬਾਲਾ ਪਹੁੰਚਣਗੇ ਰੱਖਿਆ ਮੰਤਰੀ](https://static.abplive.com/wp-content/uploads/sites/5/2020/07/28222442/10-Rafale.jpg?impolicy=abp_cdn&imwidth=1200&height=675)
ਚੰਡੀਗੜ੍ਹ: ਰਾਫੇਲ ਜੈੱਟ ਰਸਮੀ ਤੌਰ 'ਤੇ ਵੀਰਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਬੇੜੇ 'ਚ ਸ਼ਾਮਲ ਹੋਣਗੇ। ਇਸ ਲਈ ਅੰਬਾਲਾ ਏਅਰ ਫੋਰਸ ਸਟੇਸ਼ਨ 'ਤੇ ਪ੍ਰੋਗਰਾਮ ਵੀ ਰੱਖਿਆ ਗਿਆ ਹੈ। ਕੱਲ੍ਹ ਸਵੇਰੇ 10 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ ਤੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਉਚੇਚੇ ਤੌਰ ਤੇ ਪਹੁੰਚਣਗੇ। ਉਨ੍ਹਾਂ ਦੇ ਨਾਲ ਫ੍ਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀ ਸ਼ਾਮਲ ਹੋਣਗੇ।
ਇਸ ਪ੍ਰੋਗਰਾਮ 'ਚ ਦੋ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੇ ਸ਼ਾਮਲ ਹੋਣ ਕਾਰਨ ਅੰਬਾਲਾ ਏਅਰ ਫੋਰਸ ਸਟੇਸ਼ਨ ਦੇ ਨਾਲ-ਨਾਲ ਆਲੇ ਦੁਆਲੇ ਦੇ ਇਲਾਕਿਆਂ 'ਚ ਵੀ ਰੱਖਿਆ ਵਧਾ ਦਿੱਤੀ ਗਈ ਹੈ। ਖੂਫੀਆ ਏਜੰਸੀਆਂ ਮਿੰਟ-ਮਿੰਟ ਦੀ ਖ਼ਬਰ ਰੱਖ ਰਹੀਆਂ ਹਨ। ਦੱਸਣਯੋਗ ਹੈ ਕਿ ਪੰਜ ਰਾਫੇਲ ਦਾ ਪਹਿਲਾ ਜਥਾ ਅੰਬਾਲਾ ਏਅਰਫੋਰਸ ਸਟੇਸ਼ਨ 'ਤੇ 29 ਜੁਲਾਈ ਨੂੰ ਪਹੁੰਚਿਆ ਸੀ। ਇਸ 'ਚ ਤਿੰਨ ਸਿੰਗਲ ਸੀਟਰ ਤੇ ਦੋ ਡਬਲ ਸੀਟਰ ਜੈੱਟ ਸ਼ਾਮਲ ਹਨ।
ਅੰਬਾਲਾ ਏਅਰਬੇਸ ਤੋਂ ਚੀਨ ਤੇ ਪਾਕਿਸਤਾਨ ਤੇ ਕੁਝ ਹੀ ਮਿੰਟਾਂ 'ਚ ਮਾਰ ਕੀਤੀ ਜਾ ਸਕਦੀ ਹੈ। ਇਸ ਪ੍ਰੋਗਰਾਮ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਵੀ ਸ਼ਾਮਲ ਹੋ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)