(Source: ECI/ABP News)
ਰਾਹੁਲ ਗਾਂਧੀ ਬੋਲੇ - 'ਮੈਂ RSS ਦੇ ਦਫ਼ਤਰ ਨਹੀਂ ਜਾ ਸਕਦੈ , ਮੇਰਾ ਗਲਾ ਕੱਟਣਾ ਪਏਗਾ' , ਸੁਰੱਖਿਆ ਚੂਕ 'ਤੇ ਵੀ ਦਿੱਤਾ ਜਵਾਬ
Rahul Gandhi Press Conference : ਪੰਜਾਬ ਦੇ ਹੁਸ਼ਿਆਰਪੁਰ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ 'ਚ ਅਮੀਰਾਂ ਅਤੇ ਗਰੀਬਾਂ ਵਿਚਕਾਰ ਵੱਧ ਰਹੇ ਪਾੜੇ ਦਾ ਮੁੱਦਾ ਚੁੱਕਿਆ ਹੈ। ਰਾਹੁਲ ਗਾਂਧੀ ਨੇ ਕਿਹਾ, ਦੇਸ਼ ਦੇ 1 ਫੀਸਦੀ ਲੋਕਾਂ ਕੋਲ ਦੇਸ਼ ਦੀ 40 ਫੀਸਦੀ ਦੌਲਤ ਹੈ।

Rahul Gandhi Press Conference : ਪੰਜਾਬ ਦੇ ਹੁਸ਼ਿਆਰਪੁਰ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ 'ਚ ਅਮੀਰਾਂ ਅਤੇ ਗਰੀਬਾਂ ਵਿਚਕਾਰ ਵੱਧ ਰਹੇ ਪਾੜੇ ਦਾ ਮੁੱਦਾ ਚੁੱਕਿਆ ਹੈ। ਰਾਹੁਲ ਗਾਂਧੀ ਨੇ ਕਿਹਾ, ਦੇਸ਼ ਦੇ 1 ਫੀਸਦੀ ਲੋਕਾਂ ਕੋਲ ਦੇਸ਼ ਦੀ 40 ਫੀਸਦੀ ਦੌਲਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 21 ਲੋਕਾਂ ਕੋਲ ਓਨਾ ਹੀ ਪੈਸਾ ਹੈ ,ਜਿੰਨਾ 70 ਕਰੋੜ ਲੋਕਾਂ ਕੋਲ ਹੈ।
ਭਾਰਤ ਜੋੜੋ ਯਾਤਰਾ ਦੇ ਤਹਿਤ ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਸਮੇਂ ਪੰਜਾਬ ਦੇ ਹੁਸ਼ਿਆਰਪੁਰ 'ਚ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇਹ ਪ੍ਰੈਸ ਕਾਨਫਰੰਸ ਪਹਿਲਾਂ ਕੀਤੀ ਜਾਣੀ ਸੀ ਪਰ ਫੇਰੀ ਦੌਰਾਨ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੱਲ ਪੰਜਾਬ ਤੋਂ ਨਿਕਲ ਕੇ ਹਿਮਾਚਲ 'ਚ ਦਾਖਿਲ ਹੋਵਾਂਗੇ। ਯਾਤਰਾ ਦੇ ਤਿਨ ਹੀ ਮੁੱਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿੱਚ ਟੁੱਟਾ ਰਾਹੁਲ ਗਾਂਧੀ ਦਾ ਸੁਰੱਖਿਆ ਘੇਰਾ, ਨੌਜਵਾਨ ਨੇ ਰਾਹੁਲ ਜਾ ਗਲੇ ਲਾਇਆ
ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਰੱਖਿਆ 'ਚ ਚੂਕ ਦੀਆਂ ਰਿਪੋਰਟਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਕਿਹੜੀ ਸੁਰੱਖਿਆ 'ਚ ਚੂਕ ਹੋਈ ਸੀ। ਉਹ ਮੈਨੂੰ ਗਲੇ ਲਗਾਉਣ ਲਈ ਆਇਆ ਸੀ ਅਤੇ ਬਹੁਤ ਖ਼ੁਸ਼ ਸੀ। ਇਸ ਨੂੰ ਸੁਰੱਖਿਆ 'ਚ ਚੂਕ ਨਹੀਂ ਕਿਹਾ ਜਾ ਸਕਦਾ। ਯਾਤਰਾ 'ਚ ਅਜਿਹਾ ਹੁੰਦਾ ਰਹਿੰਦਾ ਹੈ। ਅੱਜ ਅਚਾਨਕ ਭੱਜਦਾ ਹੋਇਆ ਇੱਕ ਨੌਜਵਾਨ ਆਇਆ ਤੇ ਰਾਹੁਲ ਗਾਂਧੀ ਦੇ ਗਲੇ ਲੱਗ ਗਿਆ। ਇਸ ਦੌਰਾਨ ਪੰਜਾਬ ਪੁਲਿਸ ਤੇ ਸੀਆਰਪੀਐਫ ਦੇ ਜਵਾਨ ਵੀ ਨਹੀਂ ਇਸ ਨੌਜਵਾਨ ਨੂੰ ਰੋਕ ਨਹੀਂ ਸਕੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
