(Source: ECI/ABP News)
Harbhajan Singh In Rajya Sabha: ਸੰਸਦ 'ਚ ਬੋਲੇ ਰਾਜ ਸਭਾ ਮੈਂਬਰ ਹਰਭਜਨ ਸਿੰਘ, 'ਹਮਲੇ ਸਿਰਫ਼ ਸਿੱਖ ਕੌਮ 'ਤੇ ਹੀ ਕਿਉਂ?'
ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੰਸਦ 'ਚ ਅਫ਼ਗਾਨਿਸਤਾਨ ਦੇ ਸਿੱਖਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਅਫ਼ਗਾਨਿਸਤਾਨ ‘ਚ ਸਿੱਖ ਕੌਮ ‘ਤੇ ਹੁੰਦੇ ਹਮਲਿਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਹਮਲੇ ਸਿਰਫ਼ ਸਿੱਖ ਕੌਮ ‘ਤੇ ਹੀ ਕਿਉਂ ਹੋ ਰਹੇ ਹਨ?
![Harbhajan Singh In Rajya Sabha: ਸੰਸਦ 'ਚ ਬੋਲੇ ਰਾਜ ਸਭਾ ਮੈਂਬਰ ਹਰਭਜਨ ਸਿੰਘ, 'ਹਮਲੇ ਸਿਰਫ਼ ਸਿੱਖ ਕੌਮ 'ਤੇ ਹੀ ਕਿਉਂ?' rajya sabha member harbhajan singh speaks up in assembly why only sikh community is attacked Harbhajan Singh In Rajya Sabha: ਸੰਸਦ 'ਚ ਬੋਲੇ ਰਾਜ ਸਭਾ ਮੈਂਬਰ ਹਰਭਜਨ ਸਿੰਘ, 'ਹਮਲੇ ਸਿਰਫ਼ ਸਿੱਖ ਕੌਮ 'ਤੇ ਹੀ ਕਿਉਂ?'](https://feeds.abplive.com/onecms/images/uploaded-images/2022/08/03/6ed5cd32d1ea24a2c9e474dbac903aa31659512533_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਅੱਜ ਸੰਸਦ ਵਿੱਚ ਅਫ਼ਗਾਨਿਸਤਾਨ ਦੇ ਸਿੱਖਾਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਅਫ਼ਗਾਨਿਸਤਾਨ ‘ਚ ਸਿੱਖ ਕੌਮ ‘ਤੇ ਹੁੰਦੇ ਹਮਲਿਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ “ਹਮਲੇ ਸਿਰਫ਼ ਸਿੱਖ ਕੌਮ ‘ਤੇ ਹੀ ਕਿਉਂ ਹੋ ਰਹੇ ਹਨ”?
ਅਫ਼ਗਾਨਿਸਤਾਨ ‘ਚ ਸਿੱਖ ਕੌਮ ‘ਤੇ ਹੁੰਦੇ ਹਮਲਿਆਂ ਦਾ ਮੁੱਦਾ ਪੰਜਾਬ ਤੋਂ ਰਾਜ ਸਭਾ ਮੈਂਬਰ @harbhajan_singh ਜੀ ਨੇ ਪਾਰਲੀਮੈਂਟ ‘ਚ ਚੁੱਕਿਆ
— AAP Punjab (@AAPPunjab) August 3, 2022
ਕਿਹਾ-“ਹਮਲੇ ਸਿਰਫ਼ ਸਿੱਖ ਕੌਮ ‘ਤੇ ਹੀ ਕਿਉਂ”? pic.twitter.com/nLSuuDvqjC
ਆਮ ਆਦਮੀ ਪਾਰਟੀ ਪੰਜਾਬ ਨੇ ਵੀਡੀਓ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਟਵੀਟ ਵਿੱਚ ਕਿਹਾ ਹੈ ਕਿ ਅਫ਼ਗਾਨਿਸਤਾਨ ‘ਚ ਸਿੱਖ ਕੌਮ ‘ਤੇ ਹੁੰਦੇ ਹਮਲਿਆਂ ਦਾ ਮੁੱਦਾ ਪੰਜਾਬ ਤੋਂ ਰਾਜ ਸਭਾ ਮੈਂਬਰ @harbhajan_singh ਜੀ ਨੇ ਪਾਰਲੀਮੈਂਟ ‘ਚ ਚੁੱਕਿਆ ਕਿਹਾ-“ਹਮਲੇ ਸਿਰਫ਼ ਸਿੱਖ ਕੌਮ ‘ਤੇ ਹੀ ਕਿਉਂ”?
ਸੰਸਦ 'ਚ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਗੂੰਜ, ਸੰਤ ਸੀਚੇਵਾਲ ਨੇ ਉਠਾਇਆ ਪਾਣੀਆਂ ਤੇ ਸੇਮ ਦਾ ਮੁੱਦਾ
ਇਸੇ ਤਰ੍ਹਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪੰਜਾਬ ਦੇ ਪਾਣੀਆਂ ਤੇ ਸੇਮ ਦਾ ਮੁੱਦਾ ਸੰਸਦ ਵਿੱਚ ਉਠਾਇਆ। ਆਮ ਆਦਮੀ ਪਾਰਟੀ ਪੰਜਾਬ ਨੇ ਵਟੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਆਮ ਆਦਮੀ ਪਾਰਟੀ ਪੰਜਾਬ ਨੇ ਵਟੀਟ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਪਾਣੀਆਂ ਤੇ ਸੇਮ ਕਾਰਨ ਹੁੰਦੇ ਨੁਕਸਾਨ ਦੇ ਮੁੱਦੇ ਦੀ ਗੂੰਜ ਪਾਰਲੀਮੈਂਟ ‘ਚ ਪਈ। ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਚੁੱਕਿਆ ਮੁੱਦਾ।
ਪੰਜਾਬ ਦੇ ਪਾਣੀਆਂ ਅਤੇ ਸੇਮ ਕਾਰਨ ਹੁੰਦੇ ਨੁਕਸਾਨ ਦੇ ਮੁੱਦੇ ਦੀ ਗੂੰਜ ਪਾਰਲੀਮੈਂਟ ‘ਚ ਪਈ
— AAP Punjab (@AAPPunjab) August 3, 2022
ਪੰਜਾਬ ਤੋਂ ਰਾਜ ਸਭਾ ਮੈਂਬਰ ਪਦਮ ਸ਼੍ਰੀ @SantSeechewal ਜੀ ਨੇ ਚੁੱਕਿਆ ਮੁੱਦਾ pic.twitter.com/q65zz5I5QT
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)