ਪੜਚੋਲ ਕਰੋ
Advertisement
Punab News: ਸਲਾਬਤਪੁਰਾ ਡੇਰੇ 'ਚ ਹੋ ਰਿਹੈ ਰਾਮ ਰਹੀਮ ਦਾ ਸਤਿਸੰਗ, ਵਿਰੋਧ ਕਰ ਰਹੇ ਸਿੱਖ ਆਗੂ ਗ੍ਰਿਫ਼ਤਾਰ
Punab News : ਸਖਤ ਵਿਰੋਧ ਦੇ ਬਾਵਜੂਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਅੱਜ ਬਠਿੰਡਾ ਦੇ ਸਲਾਬਤਪੁਰਾ ਸਥਿਤ ਡੇਰੇ ਵਿੱਚ ਸਤਿਸੰਗ ਕਰ ਰਿਹਾ ਹੈ। ਸਲਾਬਤਪੁਰਾ ਵਿਖੇ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਪਹੁੰਚੇ ਹਨ। ਰਾਮ ਰਹੀਮ ਇਸ ਸਮਾਗਮ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋਵੇਗਾ
ਸ਼ੰਕਰ ਦਾਸ ਦੀ ਰਿਪੋਰਟ
Punab News : ਸਖਤ ਵਿਰੋਧ ਦੇ ਬਾਵਜੂਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਅੱਜ ਬਠਿੰਡਾ ਦੇ ਸਲਾਬਤਪੁਰਾ ਸਥਿਤ ਡੇਰੇ ਵਿੱਚ ਸਤਿਸੰਗ ਕਰ ਰਿਹਾ ਹੈ। ਸਲਾਬਤਪੁਰਾ ਵਿਖੇ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਪਹੁੰਚੇ ਹਨ। ਰਾਮ ਰਹੀਮ ਇਸ ਸਮਾਗਮ ਵਿੱਚ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋਵੇਗਾ ਕਿਉਂਕਿ ਉਹ ਯੂਪੀ ਵਿਚਲੇ ਆਪਣੇ ਆਸ਼ਰਮ ਤੋਂ ਹੀ ਵੀਡੀਓ ਕਾਨਫਰੰਸ ਰਾਹੀਂ ਆਨਲਾਈਨ ਸਤਿਸੰਗ ਕਰ ਰਿਹਾ ਹੈ।
ਦੂਜੇ ਪਾਸੇ ਪੰਜਾਬ ਦੇ ਡੇਰਾ ਸਲਾਬਤਪੁਰਾ ਵਿਖੇ ਹੋ ਰਹੀ ਡੇਰਾ ਮੁਖੀ ਦੀ ਸਤਿਸੰਗ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸਤਿਸੰਗ ਦੇ ਵਿਰੋਧ 'ਚ ਪਿੰਡ ਜਲਾਲ ਵਿਖੇ ਧਰਨਾ ਦੇ ਰਹੇ ਦਰਜਨਾਂ ਸਿੱਖ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਪਿੰਡ ਜਲਾਲ ਵਿਖੇ ਧਰਨੇ ਦੀ ਥਾਂ ਉਪਰੋਂ ਹੀ ਡੇਰਾ ਸ਼ਰਧਾਲੂਆਂ ਦੇ ਵਹੀਕਲ ਲੰਘਾਉਣੇ ਸ਼ੁਰੂ ਕਰ ਦਿੱਤੇ ਗਏ। ਪਿੰਡ ਜਲਾਲ ਵਿਖੇ ਧਰਨੇ ਨੂੰ ਲੈ ਕੇ ਵੱਡੀ ਪੱਧਰ 'ਤੇ ਪੁਲਿਸ ਪ੍ਰਸ਼ਾਸਨ ਦੇ ਕਰਮੀ ਤਾਇਨਾਤ ਕੀਤੇ ਗਏ ਸਨ।

ਇਹ ਵੀ ਪੜ੍ਹੋ : ਸਖਤ ਵਿਰੋਧ ਮਗਰੋਂ ਵੀ ਨਹੀਂ ਟਲਿਆ ਰਾਮ ਰਹੀਮ, ਸਲਾਬਤਪੁਰਾ ਡੇਰੇ 'ਚ ਹੋ ਰਿਹਾ ਸਤਿਸੰਗ, 400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਇਸ ਦਾ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਲਈ ਪੁਲਿਸ ਚੌਕਸ ਹੈ। ਸਿਰਸਾ ਤੋਂ ਬਾਅਦ ਰਾਮ ਰਹੀਮ ਦਾ ਸਲਾਬਤਪੁਰਾ ਸਭ ਤੋਂ ਵੱਡਾ ਡੇਰਾ ਹੈ। ਰਾਮ ਰਹੀਮ ਕਰੀਬ 5 ਸਾਲ ਬਾਅਦ ਇਸ ਡੇਰੇ 'ਚ ਸਤਿਸੰਗ ਕਰਨ ਜਾ ਰਿਹਾ ਹੈ। ਡੇਰਾ ਸਲਾਬਤਪੁਰਾ ਵਿਖੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਡੇਰੇ ਦੇ ਬਾਹਰ 400 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਅਗਵਾਈ ਦੋ ਐਸਪੀ ਪੱਧਰ ਦੇ ਅਧਿਕਾਰੀ ਕਰ ਰਹੇ ਹਨ। ਇਸ ਤੋਂ ਇਲਾਵਾ 4 ਟੀਮਾਂ ਨੂੰ ਸਟੈਂਡਬਾਏ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਫਿਰ ਵਿਗੜੇਗਾ ਮੌਸਮ, ਅਗਲੇ ਦੋ ਦਿਨ ਠੰਢੀਆਂ ਹਵਾਵਾਂ ਤੇ ਮੀਂਹ ਦਾ ਕਹਿਰ, ਵਧੇਗੀ ਠੰਢ
ਉਧਰ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਦੇਣ ’ਤੇ ਸਖ਼ਤ ਇਤਰਾਜ਼ ਦਾਇਰ ਕਰਦਿਆਂ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਤੇ ਪੰਜਾਬ ਸਰਕਾਰ ਨੂੰ ਡੇਰਾ ਮੁਖੀ ਦੇ ਬਠਿੰਡਾ ਡੇਰੇ ਵਿੱਚ ਵਰਚੁਅਲ ਕਰਵਾਏ ਜਾ ਰਹੇ ਸਮਾਗਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਤਲਵਾਰ ਨਾਲ ਕੇਕ ਕੱਟ ਕੇ ਇੱਕ ਹੋਰ ਵਿਵਾਦ ਖੜ੍ਹਾ ਕਰ ਦਿੱਤਾ ਸੀ ਅਤੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਜੈਵਿਕ ਸਬਜ਼ੀਆਂ ਵਜੋਂ ਤਿਰੰਗੇ ਦੀ ਪੈਟਰਨ ਵਾਲੀ ਬੋਤਲ ਦੀ ਵਰਤੋਂ ਕਰਨ ਦਾ ਡੈਮੋ ਦੇਣ ਤੋਂ ਬਾਅਦ ਹੇਠਾਂ ਸੁੱਟ ਦਿੱਤਾ ਸੀ। ਵਿਵਾਦ ਪੈਦਾ ਹੋਣ ਤੋਂ ਬਾਅਦ ਰਾਮ ਰਹੀਮ ਨੇ ਸਪੱਸ਼ਟ ਕੀਤਾ ਸੀ ਕਿ ਇਹ ਰੰਗੀਨ ਬੋਤਲਾਂ ਸਨ, ਤਿਰੰਗਾ ਨਹੀਂ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement