ਅਕਾਲ ਤਖ਼ਤ ਸਾਹਿਬ ਵੱਲੋਂ ਚਰਨਜੀਤ ਚੱਢਾ ਨੂੰ ਦਿੱਤੀ ਕਲੀਨ ਚਿੱਟ 'ਤੇ ਰਵਿੰਦਰ ਕੌਰ ਨੇ ਜਤਾਇਆ ਇਤਰਾਜ਼, ਜਥੇਦਾਰ ਨੂੰ ਲਿਖੀ ਚਿੱਠੀ
ਰਵਿੰਦਰ ਕੌਰ ਓਹੀ ਔਰਤ ਹੈ ਜਿਸ ਨੇ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਮਗਰੋਂ ਚਰਨਜੀਤ ਚੱਢਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਦਸੰਬਰ, 2017 'ਚ ਵੀਡੀਓ ਜਾਰੀ ਹੋਣ ਮਗਰੋਂ ਰਵਿੰਦਰ ਕੌਰ ਦੀ ਸ਼ਿਕਾਇਤ 'ਤੇ ਹੀ ਚੱਢਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਅੰਮ੍ਰਿਤਸਰ: ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਚਰਨਜੀਤ ਚੱਢਾ ਨੂੰ ਮਾਫੀ ਦਿੱਤੇ ਜਾਣ 'ਤੇ ਜਨਤਕ ਪ੍ਰੋਗਰਾਮਾਂ 'ਚ ਜਾਣ 'ਤੇ ਲਾਈ ਪਾਬੰਦੀ ਹਟਾਉਣ 'ਤੇ ਰਵਿੰਦਰ ਕੌਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਚਿੱਠੀ ਲਿਖ ਕੇ ਚੱਢਾ ਨੂੰ ਦਿੱਤੀ ਮਾਫੀ ਦੇ ਫੈਸਲੇ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਰਵਿੰਦਰ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਪੱਖ ਰੱਖਣ ਦਾ ਇਕ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ।
ਰਵਿੰਦਰ ਕੌਰ ਓਹੀ ਔਰਤ ਹੈ ਜਿਸ ਨੇ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਮਗਰੋਂ ਚਰਨਜੀਤ ਚੱਢਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਦਸੰਬਰ, 2017 'ਚ ਵੀਡੀਓ ਜਾਰੀ ਹੋਣ ਮਗਰੋਂ ਰਵਿੰਦਰ ਕੌਰ ਦੀ ਸ਼ਿਕਾਇਤ 'ਤੇ ਹੀ ਚੱਢਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਹੁਣ ਅਕਾਲ ਤਖਤ ਸਾਹਿਬ ਵੱਲੋਂ ਚੱਢਾ 'ਤੇ ਲਾਈਆਂ ਪਾਬੰਦੀਆਂ ਹਟਾਉਣ ਮਗਰੋਂ ਰਵਿੰਦਰ ਕੌਰ ਨੇ ਚਿੱਠੀ 'ਚ ਲਿਖਿਆ ਕਿ 'ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮੈਨੂੰ ਮੇਰਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ ਪਰ ਮੇਰੀ ਅਪੀਲ 'ਤੇ ਕੋਈ ਵਿਚਾਰ ਨਹੀਂ ਕੀਤਾ ਗਿਆ। ਚਰਨਜੀਤ ਚੱਢਾ ਖਿਲਾਫ ਅਦਾਲਤ 'ਚ ਕਈ ਕੇਸ ਚੱਲ ਰਹੇ ਹਨ। ਸੈਸ਼ਨ ਕੋਰਟ ਅੰਮ੍ਰਿਤਸਰ 'ਚ ਮੇਰੇ ਯਾਨੀ ਰਵਿੰਦਰ ਕੌਰ ਵੱਲੋਂ ਦਰਜ ਸ਼ਿਕਾਇਤ 'ਤੇ ਦਸੰਬਰ, 2017 ਦਾ ਮਾਮਲਾ ਵਿਚਾਰ ਅਧੀਨ ਹੈ।'
ਰਵਿੰਦਰ ਕੌਰ ਨੇ ਲਿਖਿਆ ਕਿ ਚਰਨਜੀਤ ਚੱਢਾ 'ਤੇ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਰੋਕ ਹਟਾਉਣ 'ਤੇ ਮੇਰੇ ਅਦਾਲਤੀ ਕੇਸਾਂ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਚੱਢਾ ਨੂੰ ਦਿੱਤੀ ਕਲੀਨ ਚਿੱਟ 'ਤੇ ਰੋਕ ਲਾਈ ਜਾਵੇ ਤੇ ਇਕ ਵਾਰ ਮੇਰਾ ਪੱਖ ਜ਼ਰੂਰ ਸੁਣਿਆ ਜਾਵੇ। ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰਵਿੰਦਰ ਕੌਰ ਦੀ ਚਿੱਠੀ 'ਤੇ ਕੀ ਪ੍ਰਤੀਕਿਰਿਆ ਆਉਂਦੀ ਹੈ ਇਹ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ।
ਰਵਿੰਦਰ ਕੌਰ ਵੱਲੋਂ ਲਿਖੀ ਚਿੱਠੀ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904