ਪੜਚੋਲ ਕਰੋ
(Source: ECI/ABP News)
ਬਾਜਵਾ ਤੇ ਦੂਲੋ ਵੱਲੋਂ ਹੋ ਰਹੀ ਪਾਰਟੀ ਖਿਲਾਫ ਬਗਾਵਤ, ਹੁਣ ਸਿਹਤ ਮੰਤਰੀ ਨੇ ਦਿੱਤੀ ਡੋਜ਼
ਬੀਤੇ ਕੁਝ ਦਿਨਾਂ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ ਸਰਕਾਰ 'ਤੇ ਲਗਾਤਾਰ ਸਵਾਲ ਚੁੱਕੇ ਹਨ ਜਿਸ ਦਾ ਸਮੇਂ ਸਿਰ ਕੈਪਟਨ ਦੇ ਮੰਤਰੀ ਵੀ ਕਰਾਰਾ ਜਵਾਬ ਦਿੰਦੇ ਹਨ। ਹੁਣ ਸਰਕਾਰ ਤੋਂ ਬਾਗੀ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਲਪੇਟੇ 'ਚ ਲਿਆ ਹੈ।
![ਬਾਜਵਾ ਤੇ ਦੂਲੋ ਵੱਲੋਂ ਹੋ ਰਹੀ ਪਾਰਟੀ ਖਿਲਾਫ ਬਗਾਵਤ, ਹੁਣ ਸਿਹਤ ਮੰਤਰੀ ਨੇ ਦਿੱਤੀ ਡੋਜ਼ Rebellion against the party by Bajwa and Dullo, Health Minister Balbir Sidhu lash out ਬਾਜਵਾ ਤੇ ਦੂਲੋ ਵੱਲੋਂ ਹੋ ਰਹੀ ਪਾਰਟੀ ਖਿਲਾਫ ਬਗਾਵਤ, ਹੁਣ ਸਿਹਤ ਮੰਤਰੀ ਨੇ ਦਿੱਤੀ ਡੋਜ਼](https://static.abplive.com/wp-content/uploads/sites/5/2020/08/10224755/shamsher-dullo-and-pratap-bajwa.jpg?impolicy=abp_cdn&imwidth=1200&height=675)
ਰਾਹੁਲ ਕਾਲਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾਂ ਨੇ ਆਮ ਲੋਕਾਂ ਨਾਲ ਸਰਕਾਰ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ। ਸੂਬਾ ਸਰਕਾਰ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇਸ ਮੁੱਦੇ ਨੇ ਵਿਰੋਧੀਆਂ ਨੂੰ ਜਿੱਥੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਣ ਦਾ ਮੌਕਾ ਦਿੱਤਾ, ਉੱਥੇ ਹੀ ਹੁਣ ਸਰਕਾਰ ਦੇ ਆਪਣੇ ਹੀ ਮੰਤਰੀ ਵੀ ਸਰਕਾਰ ਖਿਲਾਫ ਹੱਲਾ-ਬੋਲ ਰਹੇ ਹਨ।
ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ ਸਰਕਾਰ 'ਤੇ ਲਗਾਤਾਰ ਸਵਾਲ ਚੁੱਕੇ ਹਨ ਜਿਸ ਦਾ ਸਮੇਂ ਸਿਰ ਕੈਪਟਨ ਦੇ ਮੰਤਰੀ ਵੀ ਕਰਾਰਾ ਜਵਾਬ ਦਿੰਦੇ ਹਨ। ਹੁਣ ਸਰਕਾਰ ਤੋਂ ਬਾਗੀ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਲਪੇਟੇ 'ਚ ਲਿਆ ਹੈ।
ਸਿੱਧੂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਕਾਂਗਰਸ ਪਾਰਟੀ ਨੇ ਬਣਦਾ ਮਾਣ ਸਨਮਾਨ ਦਿੱਤਾ ਸੀ। ਪੰਜਾਬ ਦੀ ਪ੍ਰਧਾਨਗੀ ਵੀ ਬਾਜਵਾ ਨੂੰ ਦਿੱਤੀ ਗਈ ਪਰ ਇਨ੍ਹਾਂ ਕੋਲੋਂ ਗੱਡੀ ਸਾਂਭੀ ਨਹੀਂ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋ ਨੂੰ ਸਲਾਹ ਦਿੰਦਿਆਂ ਕਿਹਾ ਕਿ ਦੋਵਾਂ ਨੂੰ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਪਾਰਟੀ ਨੂੰ ਅਗਾਮੀ ਚੋਣਾਂ ਵਿੱਚ ਨੁਕਸਾਨ ਹੋਵੇ।
ਸੂਬੇ 'ਚ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਅਕਾਲੀ ਦਲ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਸ ਮੁੱਦੇ 'ਤੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀਆਂ ਕੋਲ ਹੋਰ ਕੋਈ ਮੁੱਦਾ ਨਹੀਂ, ਇਸ ਲਈ ਬਗੈਰ ਕਿਸੇ ਕਾਰਨ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਨੂੰ ਉਛਾਲਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ, ਅਸੀਂ ਸੂਬੇ ਦੇ ਤਕਰੀਬਨ ਸਾਢੇ ਪੰਜ ਲੱਖ ਤੋਂ ਵੱਧ ਨੌਜਵਾਨਾਂ ਨੂੰ ਨਸ਼ਿਆਂ ਵਿੱਚੋਂ ਬਾਹਰ ਕੱਢਿਆ ਹੈ।
ਸਿਮਰਜੀਤ ਬੈਂਸ ਦੀ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ, 48 ਘੰਟਿਆਂ ਦਾ ਅਲਟੀਮੇਟਮ
ਰਾਜ ਭਵਨ ਪਹੁੰਚਣ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਅਕਾਲੀਆਂ ਨੂੰ ਚੁੱਕਿਆ
ਇਸ ਦੇ ਇਲਾਵਾ ਬਲਵੀਰ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਕੋਰੋਨਾਵਾਇਰਸ ਨੂੰ ਰੋਕਣ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਟੈਸਟਿੰਗ ਸਪੀਡ ਵਧਾਉਣ ਲਈ ਚਾਰ ਹੋਰ ਟੈਸਟਿੰਗ ਲੈਬ ਸਥਾਪਤ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਸੂਬੇ ਵਿੱਚ ਰੋਜ਼ਾਨਾ ਸੋਲਾਂ ਹਜ਼ਾਰ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਹੋ ਸਕਣਗੇ।
ਵੇਖੋ ਬਲਬੀਰ ਸਿੱਧੂ ਨਾਲ ਪੂਰੀ ਗੱਲਬਾਤ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਬਨਿਟ ਨੇ ਦੂਲੋ ਤੇ ਬਾਜਵਾ ਖਿਲਾਫ ਪਾਰਟੀ ਵਿਰੋਧੀ ਗਤੀਵਿਧੀਆਂ ਤਹਿਤ ਕਾਰਵਾਈ ਕਰਨ ਲਈ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਸੀ।
ਇਸ ਮਾਮਲੇ 'ਤੇ ਕਾਰਵਾਈ 'ਤੇ ਉਨ੍ਹਾਂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਵਿੱਚ ਜਿਹੜਾ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਕੈਪਟਨ ਸਰਕਾਰ ਦੀ ਮਨਸ਼ਾ ਸਾਫ਼ ਹੈ ਕਿ ਜਿਹੜਾ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਧਾਰਾ 302 ਤਹਿਤ ਕਾਰਵਾਈ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਪੰਜਾਬ
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)