ਪੜਚੋਲ ਕਰੋ

ਬਗਾਵਤ ਨੇ ਰੋਲੀ ਆਮ ਆਦਮੀ ਪਾਰਟੀ, ਵਿਰੋਧੀ ਨਹੀਂ ਸਗੋਂ 'ਆਪਣੇ' ਹੀ ਬਣੇ ਵੱਡਾ ਅੜਿੱਕਾ

ਆਮ ਆਦਮੀ ਪਾਰਟੀ (ਆਪ) ਲਈ ਵਿਰੋਧੀਆਂ ਨਾਲੋਂ ਆਪਣੇ ਵੱਡੀ ਮੁਸੀਬਤ ਬਣੇ ਹੋਏ ਹਨ। ਇੱਕ ਪਾਸੇ ਵਿਧਾਇਕਾਂ ਸਣੇ ਸੀਨੀਅਰ ਲੀਡਰ ਪਾਰਟੀ ਛੱਡ ਦੂਜੀਆਂ ਧਿਰਾਂ ਵਿੱਚ ਸ਼ਾਮਲ ਹੋ ਰਹੇ ਹਨ, ਦੂਜੇ ਪਾਸੇ ਚੋਣ ਮੈਦਾਨ ਵਿੱਚ ਵੀ ਬਾਗੀ ਵੱਡਾ ਅੜਿੱਕਾ ਬਣੇ ਹੋਏ ਹਨ। ਲੋਕ ਸਭਾ ਦੀਆਂ ਚਾਰ ਸੀਟਾਂ 'ਤੇ ਤਾਂ ‘ਆਪ’ ਵਿਰੁੱਧ ਸਿੱਧੇ ਤੌਰ ’ਤੇ ਬਾਗੀ ਹੀ ਚੋਣ ਮੈਦਾਨ ਵਿੱਚ ਆ ਗਏ ਹਨ। ਬਾਕੀ ਨੌਂ ਸੀਟਾਂ 'ਤੇ ਵੀ ਬਾਗੀਆਂ ‘ਆਪ’ ਉਮੀਦਵਾਰਾਂ ਨਾਲ ਚੱਲ਼ਣ ਤੋਂ ਇਨਕਾਰੀ ਹਨ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਲਈ ਵਿਰੋਧੀਆਂ ਨਾਲੋਂ ਆਪਣੇ ਵੱਡੀ ਮੁਸੀਬਤ ਬਣੇ ਹੋਏ ਹਨ। ਇੱਕ ਪਾਸੇ ਵਿਧਾਇਕਾਂ ਸਣੇ ਸੀਨੀਅਰ ਲੀਡਰ ਪਾਰਟੀ ਛੱਡ ਦੂਜੀਆਂ ਧਿਰਾਂ ਵਿੱਚ ਸ਼ਾਮਲ ਹੋ ਰਹੇ ਹਨ, ਦੂਜੇ ਪਾਸੇ ਚੋਣ ਮੈਦਾਨ ਵਿੱਚ ਵੀ ਬਾਗੀ ਵੱਡਾ ਅੜਿੱਕਾ ਬਣੇ ਹੋਏ ਹਨ। ਲੋਕ ਸਭਾ ਦੀਆਂ ਚਾਰ ਸੀਟਾਂ 'ਤੇ ਤਾਂ ‘ਆਪ’ ਵਿਰੁੱਧ ਸਿੱਧੇ ਤੌਰ ’ਤੇ ਬਾਗੀ ਹੀ ਚੋਣ ਮੈਦਾਨ ਵਿੱਚ ਆ ਗਏ ਹਨ। ਬਾਕੀ ਨੌਂ ਸੀਟਾਂ 'ਤੇ ਵੀ ਬਾਗੀਆਂ ‘ਆਪ’ ਉਮੀਦਵਾਰਾਂ ਨਾਲ ਚੱਲ਼ਣ ਤੋਂ ਇਨਕਾਰੀ ਹਨ।

ਬਗਾਵਤ ਨੇ ਰੋਲੀ ਆਮ ਆਦਮੀ ਪਾਰਟੀ, ਵਿਰੋਧੀ ਨਹੀਂ ਸਗੋਂ 'ਆਪਣੇ' ਹੀ ਬਣੇ ਵੱਡਾ ਅੜਿੱਕਾ

ਹੋਰ ਤਾਂ ਹੋਰ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਨੂੰ ਖੁਦ ਬਾਗੀ ਉਮੀਦਵਾਰ ਗਾਇਕ ਜੱਸੀ ਜਸਰਾਜ ਤੋਂ ਵੰਗਾਰ ਮਿਲ ਰਹੀ ਹੈ। ਜੱਸੀ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਵੱਲੋਂ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਦੀ ਟਿਕਟ ’ਤੇ ਭਗਵੰਤ ਮਾਨ ਖਿਲਾਫ ਡਟੇ ਹਨ। ਅਹਿਮ ਗੱਲ ਹੈ ਕਿ ਜੱਸੀ ਕਿਸੇ ਵੇਲੇ ‘ਆਪ’ ਦੇ ਸੁਪਰੀਮੋ ਕੇਜਰੀਵਾਲ ਦੇ ਬੜਾ ਨੇੜੇ ਸੀ।

ਬਗਾਵਤ ਨੇ ਰੋਲੀ ਆਮ ਆਦਮੀ ਪਾਰਟੀ, ਵਿਰੋਧੀ ਨਹੀਂ ਸਗੋਂ 'ਆਪਣੇ' ਹੀ ਬਣੇ ਵੱਡਾ ਅੜਿੱਕਾ

ਜੇਕਰ ਸਭ ਤੋਂ ਅਹਿਮ ਹਲਕੇ ਬਠਿੰਡਾ ਦੀ ਗੱਲ਼ ਕਰੀਏ ਤਾਂ ਇੱਥੇ ਵੀ ‘ਆਪ‘ ਦੀ ਉਮੀਦਵਾਰ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਉੱਥੇ ਖੜ੍ਹੇ ਬਾਗੀ ਧੜੇ ਦੇ ਮੋਢੀ ਤੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਖਹਿਰਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲੋਕ ਸਭਾ ਹਲਕੇ ਦੇ ਬਾਗੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਜਗਦੇਵ ਸਿੰਘ ਕਮਾਲੂ ਵੀ ਖਹਿਰਾ ਦੀ ਹਮਾਇਤ ਕਰ ਰਹੇ ਹਨ।

ਬਗਾਵਤ ਨੇ ਰੋਲੀ ਆਮ ਆਦਮੀ ਪਾਰਟੀ, ਵਿਰੋਧੀ ਨਹੀਂ ਸਗੋਂ 'ਆਪਣੇ' ਹੀ ਬਣੇ ਵੱਡਾ ਅੜਿੱਕਾ

ਫਰੀਦਕੋਟ ਹਲਕੇ ਵਿੱਚ ਪਾਰਟੀ ਦੇ ਉਮੀਦਵਾਰ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਮੁੜ ਚੋਣ ਲੜ ਰਹੇ ਹਨ ਜਦਕਿ ਇੱਥੇ ਹੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਬੇਅਦਬੀ ਤੇ ਗੋਲੀ ਕਾਂਡ ਕਰਕੇ ਫਰੀਦਕੋਟ ਦੇ ਵੋਟਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੋਂ ਖਫਾ ਹਨ ਪਰ ਆਪਸੀ ਪਾਟੋਧਾੜ ਕਰਕੇ 'ਆਪ' ਇਸ ਦਾ ਲਾਹਾ ਨਹੀਂ ਲੈ ਸਕੇਗੀ।

ਬਗਾਵਤ ਨੇ ਰੋਲੀ ਆਮ ਆਦਮੀ ਪਾਰਟੀ, ਵਿਰੋਧੀ ਨਹੀਂ ਸਗੋਂ 'ਆਪਣੇ' ਹੀ ਬਣੇ ਵੱਡਾ ਅੜਿੱਕਾ

ਲੋਕ ਸਭਾ ਹਲਕਾ ਪਟਿਆਲਾ ਵਿੱਚ ਵੀ ਪਾਰਟੀ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਆਪਣੀ ਨਵਾਂ ਪੰਜਾਬ ਪਾਰਟੀ ਦੀ ਟਿਕਟ ’ਤੇ ਪੀਡੀਏ ਦੇ ਬੈਨਰ ਹੇਠ ਚੋਣ ਲੜ ਰਹੇ ਹਨ ਜਦਕਿ ਇਸੇ ਹਲਕੇ ਵਿਚ ‘ਆਪ’ ਦੀ ਟਰੇਡਰਜ਼ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਵੀ ਚੋਣ ਲੜ ਰਹੀ ਹੈ। ਇਨ੍ਹਾਂ ਚਾਰ ਹਲਕਿਆਂ ਵਿੱਚ ਸਿੱਧੇ ਤੌਰ ’ਤੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਬਾਗੀ ਖੜ੍ਹੇ ਹੋ ਕੇ ਮੁਸੀਬਤ ਦਾ ਕਾਰਨ ਬਣ ਰਹੇ ਹਨ।

ਬਗਾਵਤ ਨੇ ਰੋਲੀ ਆਮ ਆਦਮੀ ਪਾਰਟੀ, ਵਿਰੋਧੀ ਨਹੀਂ ਸਗੋਂ 'ਆਪਣੇ' ਹੀ ਬਣੇ ਵੱਡਾ ਅੜਿੱਕਾ

ਇਸ ਤੋਂ ਇਲਾਵਾ ਬਾਕੀ ਹਲਕਿਆਂ ਵਿੱਚ ਪਾਰਟੀ ਤੋਂ ਬਾਗੀ ਹੋਏ ਖਹਿਰਾ, ਬਲਦੇਵ ਸਿੰਘ ਤੇ ਡਾ. ਗਾਧੀ ‘ਆਪ’ ਦੇ ਉਮੀਦਵਾਰਾਂ ਦੀ ਥਾਂ ਪੀਡੀਏ ਦੇ ਉਮੀਦਵਾਰਾਂ ਦੀ ਹਮਾਇਤ ਕਰ ਰਹੇ ਹਨ। ਇਸ ਤਹਿਤ ਇਨ੍ਹਾਂ ਆਗੂਆਂ ਵੱਲੋਂ ਅੰਮ੍ਰਿਤਸਰ ਤੋਂ ਸੀਪੀਆਈ ਦੀ ਉਮੀਦਵਾਰ ਦਸਵਿੰਦਰ ਕੌਰ ਤੇ ਫਿਰੋਜ਼ਪੁਰ ਤੋਂ ਹੰਸ ਰਾਜ ਗੋਲਡਨ ਦੀ ਮਦਦ ਕੀਤੀ ਜਾ ਰਹੀ ਹੈ। ਇਹ ਆਗੂ ਜਲੰਧਰ ਤੋਂ ਬਸਪਾ ਦੇ ਉਮੀਦਵਾਰ ਬਲਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਸੇਵਾਮੁਕਤ ਆਈਏਐਸ ਅਧਿਕਾਰੀ ਖੁਸ਼ੀ ਰਾਮ ਤੇ ਆਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਢੀ ਦੀ ਹਮਾਇਤ ਕਰ ਰਹੇ ਹਨ। ਇਸੇ ਤਰ੍ਹਾਂ ਬਾਗੀਆਂ ਵੱਲੋਂ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਤੇ ਫਤਿਹਗੜ੍ਹ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਦੀ ਮਦਦ ਕੀਤੀ ਜਾ ਰਹੀ ਹੈ। ਇਹ ਆਗੂ ਖਡੂਰ ਸਾਹਿਬ ਤੋਂ ਵੀ ‘ਆਪ’ ਦੇ ਉਮੀਦਵਾਰ ਦੀ ਥਾਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਕਰ ਰਹੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ
ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ
ਪੰਜਾਬ 'ਚ ਨਸ਼ੇ ਨੇ ਲਈ ਇੱਕ ਹੋਰ ਜਾਨ, ਨੌਜਵਾਨ ਦੀ ਹਾਲਤ ਵੇਖ ਲੋਕਾਂ 'ਚ ਮੱਚੀ ਤਰਥੱਲੀ
ਪੰਜਾਬ 'ਚ ਨਸ਼ੇ ਨੇ ਲਈ ਇੱਕ ਹੋਰ ਜਾਨ, ਨੌਜਵਾਨ ਦੀ ਹਾਲਤ ਵੇਖ ਲੋਕਾਂ 'ਚ ਮੱਚੀ ਤਰਥੱਲੀ
ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਪਹਿਲੀ ਫੋਟੋ ਆਈ ਸਾਹਮਣੇ, ਅਦਾਲਤ ਨੇ ਪੈਰੋਲ ਮਿਲਣ 'ਤੇ ਲਿਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਪਹਿਲੀ ਫੋਟੋ ਆਈ ਸਾਹਮਣੇ, ਅਦਾਲਤ ਨੇ ਪੈਰੋਲ ਮਿਲਣ 'ਤੇ ਲਿਆ ਆਹ ਫੈਸਲਾ
Punjab Schools Holiday: ਪੰਜਾਬ 'ਚ 17 ਤਰੀਕ ਨੂੰ ਛੁੱਟੀ ਦਾ ਐਲਾਨ, ਜਾਣੋ ਕਿੱਥੇ ਸਕੂਲ ਰਹਿਣਗੇ ਬੰਦ?
Punjab Schools Holiday: ਪੰਜਾਬ 'ਚ 17 ਤਰੀਕ ਨੂੰ ਛੁੱਟੀ ਦਾ ਐਲਾਨ, ਜਾਣੋ ਕਿੱਥੇ ਸਕੂਲ ਰਹਿਣਗੇ ਬੰਦ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ
ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸਸਕਾਰ, ਨਹੀਂ ਦੇਖਿਆ ਭੁੱਬਾਂ ਮਾਰ ਕੇ ਰੋਂਦਾ ਪਰਿਵਾਰ
ਪੰਜਾਬ 'ਚ ਨਸ਼ੇ ਨੇ ਲਈ ਇੱਕ ਹੋਰ ਜਾਨ, ਨੌਜਵਾਨ ਦੀ ਹਾਲਤ ਵੇਖ ਲੋਕਾਂ 'ਚ ਮੱਚੀ ਤਰਥੱਲੀ
ਪੰਜਾਬ 'ਚ ਨਸ਼ੇ ਨੇ ਲਈ ਇੱਕ ਹੋਰ ਜਾਨ, ਨੌਜਵਾਨ ਦੀ ਹਾਲਤ ਵੇਖ ਲੋਕਾਂ 'ਚ ਮੱਚੀ ਤਰਥੱਲੀ
ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਪਹਿਲੀ ਫੋਟੋ ਆਈ ਸਾਹਮਣੇ, ਅਦਾਲਤ ਨੇ ਪੈਰੋਲ ਮਿਲਣ 'ਤੇ ਲਿਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਪਹਿਲੀ ਫੋਟੋ ਆਈ ਸਾਹਮਣੇ, ਅਦਾਲਤ ਨੇ ਪੈਰੋਲ ਮਿਲਣ 'ਤੇ ਲਿਆ ਆਹ ਫੈਸਲਾ
Punjab Schools Holiday: ਪੰਜਾਬ 'ਚ 17 ਤਰੀਕ ਨੂੰ ਛੁੱਟੀ ਦਾ ਐਲਾਨ, ਜਾਣੋ ਕਿੱਥੇ ਸਕੂਲ ਰਹਿਣਗੇ ਬੰਦ?
Punjab Schools Holiday: ਪੰਜਾਬ 'ਚ 17 ਤਰੀਕ ਨੂੰ ਛੁੱਟੀ ਦਾ ਐਲਾਨ, ਜਾਣੋ ਕਿੱਥੇ ਸਕੂਲ ਰਹਿਣਗੇ ਬੰਦ?
IPL 2026 Auction: ਆਈਪੀਐਲ ਨਿਲਾਮੀ 'ਚ KKR ਨੇ ਲਗਾਈ ਵੱਡੀ ਬੋਲੀ, ਸਟਾਰ ਖਿਡਾਰੀ ਨੂੰ 25.20 ਕਰੋੜ ਰੁਪਏ 'ਚ ਖਰੀਦਿਆ...
ਆਈਪੀਐਲ ਨਿਲਾਮੀ 'ਚ KKR ਨੇ ਲਗਾਈ ਵੱਡੀ ਬੋਲੀ, ਸਟਾਰ ਖਿਡਾਰੀ ਨੂੰ 25.20 ਕਰੋੜ ਰੁਪਏ 'ਚ ਖਰੀਦਿਆ...
18 ਦਸੰਬਰ ਤੋਂ ਇਨ੍ਹਾਂ ਗੱਡੀਆਂ ਦੀ Entry Ban, ਨਹੀਂ ਮਿਲੇਗਾ ਪੰਪ ਤੋਂ Petrol-Diesel; ਜਾਣੋ ਵਜ੍ਹਾ
18 ਦਸੰਬਰ ਤੋਂ ਇਨ੍ਹਾਂ ਗੱਡੀਆਂ ਦੀ Entry Ban, ਨਹੀਂ ਮਿਲੇਗਾ ਪੰਪ ਤੋਂ Petrol-Diesel; ਜਾਣੋ ਵਜ੍ਹਾ
Punjab News: ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਜਾਰੀ ਕੀਤੇ ਗਏ ਹੁਕਮ?
Punjab News: ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਜਾਰੀ ਕੀਤੇ ਗਏ ਹੁਕਮ?
Punjab News: ਪੰਜਾਬ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਲਈ ਨਵਾਂ ਹੁਕਮ, 20 ਦਸੰਬਰ ਤੋਂ...
Punjab News: ਪੰਜਾਬ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਲਈ ਨਵਾਂ ਹੁਕਮ, 20 ਦਸੰਬਰ ਤੋਂ...
Embed widget