Bus Falls into Drain: ਫ਼ਰੀਦਕੋਟ ਨੇੜੇ ਬੱਸ ਨਹਿਰ ’ਚ ਡਿੱਗੀ, ਵਿਦਿਆਰਥੀਆਂ ਸਣੇ ਕਈ ਯਾਤਰੀ ਜ਼ਖ਼ਮੀ
Road Accident in Faridkot: ਚਸ਼ਮਦੀਦ ਗਵਾਹਾਂ ਅਨੁਸਾਰ ਜਿਵੇਂ ਹੀ ਬੱਸ ਦਾ ਟਾਇਰ ਫਟਿਆ, ਬੱਸ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਲੋਹੇ ਦੀ ਗ੍ਰਿੱਲਾਂ ਨੂੰ ਤੋੜਦੀ ਹੋਈ ਛੋਟੀ ਨਹਿਰ ’ਚ ਡਿੱਗ ਪਈ।
ਮਹਿਤਾਬ-ਉਦ-ਦੀਨ
ਫ਼ਰੀਦਕੋਟ: ਅੱਜ ਵੀਰਵਾਰ ਸਵੇਰੇ ਪਿੰਡ ਗੋਲੇਵਾਲਾ ਨੇੜੇ ਇੱਕ ਬੱਸ ਦੇ ਛੋਟੀ ਨਹਿਰ ’ਚ ਡਿੱਗ (Bus Falls into Drain) ਜਾਣ ਕਾਰਣ ਕਈ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਕੁਝ ਵਿਦਿਆਰਥੀ (Students Injured) ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਦਾ ਟਾਇਰ ਫਟਣ ਕਾਰਣ ਵਾਪਰਿਆ। ਇਹ ਬੱਸ ਫ਼ਿਰੋਜ਼ਪੁਰ ਤੋਂ ਫ਼ਰੀਦਕੋਟ (Faridkot) ਜਾ ਰਹੀ ਸੀ।
ਚਸ਼ਮਦੀਦ ਗਵਾਹਾਂ ਅਨੁਸਾਰ ਜਿਵੇਂ ਹੀ ਬੱਸ ਦਾ ਟਾਇਰ ਫਟਿਆ, ਬੱਸ ਡਰਾਇਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਤੇ ਲੋਹੇ ਦੀ ਗ੍ਰਿੱਲਾਂ ਨੂੰ ਤੋੜਦੀ ਹੋਈ ਛੋਟੀ ਨਹਿਰ ’ਚ ਡਿੱਗ ਪਈ।
ਪਿੰਡ ਗੋਲੇਵਾਲਾ ਦੇ ਨਿਵਾਸੀਆਂ ਨੈ ਤੁਰੰਤ ਆ ਕੇ ਜ਼ਖ਼ਮੀਆਂ ਨੂੰ ਰਾਹਤ ਪਹੁੰਚਾਈ। ਜ਼ਖ਼ਮੀਆਂ ਨੂੰ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਹੋਰ ਵੇਰਵਿਆਂ ਦੀ ਉਡੀਕ ਹੈ।
ਇਹ ਵੀ ਪੜ੍ਹੋ: Bharat Bandh on March 26: ਕੱਲ੍ਹ ਰਹੇਗਾ ਭਾਰਤ ਬੰਦ, ਸੋਚ-ਸਮਝ ਕੇ ਨਿਕਲਿਓ ਘਰੋਂ, ਦੇਸ਼ ਭਰ ਦੀਆਂ ਜਥੇਬੰਦੀਆਂ ਦਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904