ਪੜਚੋਲ ਕਰੋ

ਬਟਾਲਾ ਕਸਬੇ ਲਈ ਜਲ ਸਪਲਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ 13.09 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ: ਡਾ. ਨਿੱਜਰ

Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ, ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ।

Punjab News: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ, ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ, ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਦੀ ਜਲ ਸਪਲਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ 13.09 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਦਾ ਕੰਮ ਪ੍ਰਗਤੀ ਅਧੀਨ ਹੈ।

ਇਸ ਪ੍ਰਾਜੈਕਟ  ਦੇ ਕੰਮ ਦਾ ਜਾਇਜ਼ਾ ਲੈਣ ਉਪਰੰਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਨੂੰ ਤੇਜੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਇਸ ਜਲ ਸਪਲਾਈ ਪ੍ਰੋਜੈਕਟ ਤਹਿਤ ਬਟਾਲਾ ਸ਼ਹਿਰ ਲਈ 7 ਨਵੇਂ ਟਿਊਬਵੈੱਲ ਬਣਾਏ ਜਾ ਰਹੇ ਹਨ, ਜਿਸ ਤਹਿਤ ਕਰੀਬ 25 ਕਿਲੋਮੀਟਰ ਖੇਤਰ ਕਵਰ ਕੀਤਾ ਜਾ ਰਿਹਾ ਹੈ।

ਡਾ: ਨਿੱਜਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਪ੍ਰਾਜੈਕਟ  ਤਹਿਤ ਵੱਖ-ਵੱਖ ਆਕਾਰ ਦੀਆਂ ਵਾਟਰ ਸਪਲਾਈ ਲਾਈਨਾਂ ਵਿਛਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ, ਜਿਸ ਦਾ ਸ਼ਹਿਰ ਦੀ ਵੱਡੀ ਆਬਾਦੀ ਨੂੰ ਲਾਭ ਹੋਵੇਗਾ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮੇਨ ਡੇਰਾ ਬਾਬਾ ਨਾਨਕ ਰੋਡ, ਮਾਨ ਨਗਰ, ਡੰਬੀਵਾਲ, ਹਸਨਪੁਰਾ, ਪੁੰਡੇਰ, ਮੁਰਗੀ ਮੁਹੱਲਾ, ਸ਼ੁਕਰਪੁਰਾ, ਸੁੰਦਰ ਨਗਰ, ਮੇਨ ਅਲੀਵਾਲ ਰੋਡ, ਕੱਚਾਕੋਟ ਤੇਲੀਆਂਵਾਲ, ਜੁਝਾਰ ਨਗਰ, ਜਵਾਹਰ ਨਗਰ, ਖਾਤੀਬ, ਅੱਲੋਵਾਲ ਪਿੰਡ, ਅੰਮ੍ਰਿਤਸਰ ਰੋਡ, ਧੀਰ ਰੋਡ, ਜਲੰਧਰ ਬਾਈਪਾਸ ਰੋਡ ਨੂੰ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਰਮਾਨ ਰਿਜ਼ੋਰਟ ਦੇ ਨਾਲ ਲੱਗਦੇ ਇਲਾਕੇ, ਮਲਾਵੇ ਦੀ ਕੋਠੀ, ਬੋਦੇ ਦੀ ਖੁਈ, ਮੇਨ ਜਲੰਧਰ ਰੋਡ, ਨਵਰੂਪ ਨਗਰ, ਨਰਾਇਣ ਨਗਰ, ਗੁਰੂ ਨਾਨਕ ਕਾਲਜ ਦਾ ਪਿਛਲਾ ਪਾਸਾ, ਗੁਰੂ ਨਾਨਕ ਅਕੈਡਮੀ ਦਾ ਪਿਛਲਾ ਪਾਸਾ, ਸ੍ਰੀ ਹਰਗੋਬਿੰਦਪੁਰ ਰੋਡ, ਕਾਹਨੂੰਵਾਨ ਰੋਡ ਦੇ ਨਾਲ ਲੱਗਦੇ ਇਲਾਕੇ, ਝਾੜੀਆਂਵਾਲ, ਪ੍ਰੇਮ ਨਗਰ, ਸ਼ਾਂਤੀ ਨਗਰ, ਬਸੰਤ ਨਗਰ, ਪ੍ਰੀਤ ਨਗਰ, ਮਾਡਲ ਟਾਊਨ, ਕਾਲਾ ਨੰਗਲ ਰੋਡ, ਦਸਮੇਸ਼ ਨਗਰ, ਕਰਤਾਰ ਨਗਰ ਆਦਿ ਇਲਾਕੇ ਬਟਾਲਾ ਟਾਊਨ ਜਲ ਸਪਲਾਈ ਪ੍ਰਾਜੈਕਟ ਤਹਿਤ ਕਵਰ ਕੀਤੇ ਜਾਣਗੇ। ਮੰਤਰੀ ਨੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਬਟਾਲਾ ਸ਼ਹਿਰ ਦੇ ਜਲ ਸਪਲਾਈ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਨ ਅਤੇ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs NZ Final Live Score: ਟੀਮ ਇੰਡੀਆ ਦੀ ਸ਼ਾਨਦਾਰ ਸ਼ੁਰੂਆਤ, ਤੇਜ਼ੀ ਨਾਲ ਟਰਾਫੀ ਵੱਲ ਵਧ ਰਹੀ ਟੀਮ

Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ

Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ,  ਜਾਣੋ ਕੀ ਹੈ ਮਾਮਲਾ

ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?

ABP Premium

ਵੀਡੀਓਜ਼

ਜਥੇਦਾਰ ਦੀ ਨਿਯੁਕਤੀ 'ਤੇ ਹੰਗਾਮਾ, ਜਥੇਦਾਰ ਰੋਡੇ ਨੇ ਕੀਤਾ ਵੱਡਾ ਐਲਾਨJagjit Singh Dhallewal| ਸਾਨੂੰ ਕੋਈ ਹਰਾਉਣ ਵਾਲ ਜੰਮਿਆ ਨਹੀਂ, ਹਰ ਹਾਲ ਜਿੱਤਾਂਗੇ | Women's Day | Kisan |Akali Dal Resign| ਜਥੇਦਾਰ ਨੂੰ ਹਟਾਏ ਜਾਣ ਦਾ ਰੋਸ਼ , ਹਰਿਆਣਾ ਤੋਂ ਅਕਾਲੀ ਦਲ ਨੂੰ ਲੱਗਿਆ ਸੇਕ| Sukhbir Badal|Ravneet Bittu| ਰਵਨੀਤ ਬਿੱਟੂ ਸਮੇਤ 3 ਲੀਡਰਾਂ ਵਿਰੁੱਧ ਚਾਰਜਸ਼ੀਟ, ਲੁਧਿਆਣਾ ਅਦਾਲਤ 'ਚ ਪੇਸ਼ ਹੋਣ ਦੇ ਹੁਕਮ|Ludhiana

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs NZ Final Live Score: ਟੀਮ ਇੰਡੀਆ ਦੀ ਸ਼ਾਨਦਾਰ ਸ਼ੁਰੂਆਤ, ਤੇਜ਼ੀ ਨਾਲ ਟਰਾਫੀ ਵੱਲ ਵਧ ਰਹੀ ਟੀਮ
IND vs NZ Final Live Score: ਟੀਮ ਇੰਡੀਆ ਦੀ ਸ਼ਾਨਦਾਰ ਸ਼ੁਰੂਆਤ, ਤੇਜ਼ੀ ਨਾਲ ਟਰਾਫੀ ਵੱਲ ਵਧ ਰਹੀ ਟੀਮ
Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ
Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ
Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ,  ਜਾਣੋ ਕੀ ਹੈ ਮਾਮਲਾ
Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ, ਜਾਣੋ ਕੀ ਹੈ ਮਾਮਲਾ
ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?
ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?
US Temple Vandalism: ਅਮਰੀਕਾ ਦੇ BAPS ਮੰਦਰ 'ਚ ਭੰਨਤੋੜ, ਲਿਖਿਆ, ਹਿੰਦੂਓ ਵਾਪਸ ਜਾਓ, ਖਾਲਿਸਤਾਨੀਆਂ 'ਤੇ ਸ਼ੱਕ ! ਪੁਲਿਸ ਦੀ ਚੁੱਪੀ 'ਤੇ ਉੱਠੇ ਸਵਾਲ

ਹੁਣ ਪੰਜਾਬ ਨਹੀਂ ਕੇਰਲ ਉੱਡਦਾ ! 3 ਸਾਲਾਂ 'ਚ 330% ਵਧੇ ਨਸ਼ਿਆਂ ਦੇ ਮਾਮਲੇ, ਸਕੂਲਾਂ 'ਚ ਸ਼ਰੇਆਮ ਵਿਕ ਰਿਹਾ ਚਿੱਟਾ, , ਸੁਪਰਬਾਈਕ ਰਾਹੀਂ ਹੁੰਦੀ ਡਿਲੀਵਰੀ

ਇਕੱਲੇ ਰਹੇ ਸੁਖਬੀਰ ਬਾਦਲ ! ਵਿਰੋਧ 'ਚ ਮਾਝੇ ਦਾ ਜਰਨੈਲ, ਗਿਆਨੀ ਰਘਬੀਰ ਸਿੰਘ ਨੇ ਕਿਹਾ- ਘਟਨਾ ਤੋਂ ਹਰ ਸਿੱਖ ਦੁਖੀ, ਭੂੰਦੜ ਦਾ ਦਾਅਵਾ-ਪਿੱਠ 'ਚ ਮਾਰਿਆ ਛੁਰਾ

Shiromani Akali Dal: ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਖਿਲਾਫ ਉੱਠ ਖੜ੍ਹਾ ਪੂਰਾ ਪੰਥ, ਅਕਾਲੀ ਦਲ 'ਚ ਬਗਾਵਤ, ਸ਼੍ਰੋਮਣੀ ਕਮੇਟੀ ਕਸੂਤੀ ਘਿਰੀ

Embed widget