RSS ਲੀਡਰ ਕਤਲ ਕੇਸ: ਜਗਤਾਰ ਜੌਹਲ ਦੀ ਪੰਜਾਬ ’ਚੋਂ ਰਿਹਾਈ ਲਈ ਇੰਗਲੈਂਡ ਦੇ 140 ਸੰਸਦ ਮੈਂਬਰ ਇੱਕਜੁਟ
140 ਸੰਸਦ ਮੈਂਬਰਾਂ ਤੇ ਹੋਰ ਲੋਕ ਨੁਮਾਇੰਦਿਆਂ ਨੇ ਹੁਣ ਇੰਗਲੈਂਡ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਆਪਣੇ ਪੱਧਰ ਉੱਤੇ ਡੰਬਾਰਟਨ (ਯੂਕੇ) ਦੇ ਨਿਵਾਸੀ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਉਪਰਾਲੇ ਕਰਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਸੰਗੀਨ ਕਿਸਮ ਦੇ ਇਲਜ਼ਾਮਾਂ ਕਾਰਨ ਨਵੰਬਰ 2017 ਤੋਂ ਪੰਜਾਬ ਪੁਲਿਸ ਦੀ ਹਿਰਾਸਤ ’ਚ ਚੱਲ ਰਹੇ ਜਗਤਾਰ ਸਿੰਘ ਜੌਹਲ ਨੂੰ ਰਿਹਾਅ ਕਰਵਾਉਣ ਲਈ ਇੰਗਲੈਂਡ ਦੇ 140 ਦੇ ਲਗਪਗ ਸੰਸਦ ਮੈਂਬਰ (MPs) ਤੇ ਹੋਰ ਲੋਕ ਨੁਮਾਇੰਦੇ ਹੁਣ ਇੱਕਜੁਟ ਹੋ ਗਏ ਹਨ। ਜੌਹਲ ’ਤੇ ਇਲਜ਼ਾਮ ਹੈ ਕਿ ਉਸ ਨੇ ਆਰਐਸਐਸ (RSS) ਦੇ ਆਗੂਆਂ ਦੇ ਕਤਲ ਲਈ ਪੰਜਾਬ ਦੇ ਇੱਕ ਸਿੱਖ ਵਿਅਕਤੀ ਨੂੰ ਕਥਿਤ ਤੌਰ ਉੱਤੇ 3,000 ਪੌਂਡ ਦੀ ਸੁਪਾਰੀ ਦਿੱਤੀ ਸੀ। ਉਂਝ ਜੌਹਲ ਨੇ ਅਜਿਹੇ ਇਲਜ਼ਾਮਾਂ ਤੋਂ ਸਦਾ ਹੀ ਇਨਕਾਰ ਕੀਤਾ ਹੈ।
ਉਹ ਤਾਂ ਸਾਲ 2007 ’ਚ ਆਪਣਾ ਵਿਆਹ ਕਰਵਾਉਣ ਲਈ ਇੰਗਲੈਂਡ ਤੋਂ ਭਾਰਤੀ ਪੰਜਾਬ ’ਚ ਆਇਆ ਸੀ ਪਰ ਪੁਲਿਸ ਨੇ ਇੱਥੇ ਉਸ ਨੂੰ ਅਚਾਨਕ ਹੀ ‘ਬੇਰਹਿਮੀ ਨਾਲ ਆਪਣੀ ਹਿਰਾਸਤ ’ਚ ਲੈ ਲਿਆ।’ ਇਹ ਵੀ ਦੋਸ਼ ਹਨ ਕਿ ਹਿਰਾਸਤ ਦੌਰਾਨ ਜਗਤਾਰ ਸਿੰਘ ਜੌਹਲ ਉੱਤੇ ਪੰਜਾਬ ਪੁਲਿਸ ਨੇ ਅਥਾਹ ਤਸ਼ੱਦਦ ਢਾਹੇ ਹਨ। ‘ਉਸ ਨੂੰ ਬਿਜਲੀ ਦਾ ਕਰੰਟ ਵੀ ਲਾਇਆ ਜਾਂਦਾ ਰਿਹਾ ਹੈ’।
140 ਸੰਸਦ ਮੈਂਬਰਾਂ ਤੇ ਹੋਰ ਲੋਕ ਨੁਮਾਇੰਦਿਆਂ ਨੇ ਹੁਣ ਇੰਗਲੈਂਡ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਆਪਣੇ ਪੱਧਰ ਉੱਤੇ ਡੰਬਾਰਟਨ (ਯੂਕੇ) ਦੇ ਨਿਵਾਸੀ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਉਪਰਾਲੇ ਕਰਨ।
‘ਰੀਪ੍ਰੀਵ’ ਨਾਂ ਦੀ ਇੱਕ ਕਾਨੂੰਨੀ NGO (ਗ਼ੈਰ ਸਰਕਾਰੀ ਸੰਗਠਨ) ਇਸ ਵੇਲੇ ਜਗਤਾਰ ਸਿੰਘ ਜੌਹਲ ਦੀ ਮਦਦ ਕਰ ਰਿਹਾ ਹੈ। ਇਸ ਸੰਗਠਨ ਦਾ ਕਹਿਣਾ ਹੈ ਕਿ ਭਾਰਤ ’ਚ ਜਗਤਾਰ ਸਿੰਘ ਜੌਹਲ ਉੱਤੇ ਹਥਿਆਰ ਖ਼ਰੀਦਣ, ਕਤਲ ਦੀ ਸਾਜ਼ਿਸ਼ ਰਚਣ ਤੇ ਦਹਿਸ਼ਤਗਰਦ ਕਾਰਵਾਈ ਨੂੰ ਅੰਜਾਮ ਦੇਣ ਦੇ ਇਲਜ਼ਾਮ ਲੱਗੇ ਹਨ; ਜਿਸ ਲਈ ਉਸ ਨੂੰ ਭਾਰਤ ’ਚ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ।
ਇਸ ਲਈ ਉਸ ਨੂੰ ਇੰਗਲੈਂਡ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਨੂੰ ਉੱਦਮ ਕਰਨੇ ਚਾਹੀਦੇ ਹਨ। ਇੰਗਲੈਂਡ ਦੇ ਅਖ਼ਬਾਰ ‘ਦ ਗਾਰਡੀਅਨ’ ਵੱਲੋਂ ਪ੍ਰਕਾਸ਼ਿਤ ਪੈਟ੍ਰਿਕ ਵਿੰਟੂਰ ਦੀ ਰਿਪੋਰਟ ਅਨੁਸਾਰ ‘ਰੀਪ੍ਰੀਵ’ ਦੇ ਡਿਪਟਾ ਡਾਇਰੈਕਟਰ ਡੈਨ ਡੋਲਾਨ ਨੇ ਕਿਹਾ ਕਿ ਯੂਕੇ (ਇੰਗਲੈਂਡ) ਦਾ ਵਿਦੇਸ਼ ਵਿਭਾਗ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਬਿਲਕੁਲ ਕੋਸ਼ਿਸ਼ ਨਹੀਂ ਕਰ ਰਿਹਾ।
ਦਰਅਸਲ, ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਲਈ ਜਗਤਾਰ ਸਿੰਘ ਜੌਹਲ ਦੀ ਰਿਹਾਈ ਦਾ ਮੁੱਦਾ ਭਾਰਤ ਸਰਕਾਰ ਕੋਲ ਉਠਾਉਣਾ ਇੰਨਾ ਸੁਖਾਲਾ ਨਹੀਂ ਹੈ; ਕਿਉਂਕਿ ਉਹ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੇ ਭਾਰਤ ਨਾਲ ਯੂਕੇ ਦੇ ਆਰਥਿਕ ਸਬੰਧ ਹੋਰ ਮਜ਼ਬੂਤ ਕਰਨਾ ਚੁੰਦੇ ਹਨ। ਇਸੇ ਵਰ੍ਹੇ ਜੂਨ ਮਹੀਨੇ ਕੌਰਨਵਾਲ ਵਿਖੇ ਜੀ-7 ਦੇਸ਼ਾਂ ਦਾ ਸਿਖ਼ਰ ਸੰਮੇਲਨ ਹੋਣਾ ਹੈ; ਜਿਸ ਵਿੱਚ ਨਰਿੰਦਰ ਮੋਦੀ ਹੁਰਾਂ ਨੇ ਵੀ ਸ਼ਿਰਕਤ ਕਰਨੀ ਹੈ। ਬੋਰਿਸ ਜੌਨਸਨ ਨੇ ਖ਼ੁਦ ਭਾਰਤੀ PM ਨੂੰ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੋਇਆ ਹੈ।
ਇਹ ਵੀ ਪੜ੍ਹੋ: ਜਦੋਂ ਗਾਂ ਨੂੰ ਕਾਰ 'ਚ ਬੈਠਾ ਕੇ ਲੈ ਜਾ ਰਿਹਾ ਸੀ ਸ਼ਖ਼ਸ ਤਾਂ IAS ਨੇ ਇਸ ਮਜ਼ਾਕੀਆ ਅੰਦਾਜ਼ 'ਚ ਸ਼ੇਅਰ ਕੀਤੀ ਵੀਡੀਓ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin