ਪੜਚੋਲ ਕਰੋ

1897 ਵਿਚ ਹੋਈ ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ ਮੌਕੇ ਸਾਰਾਗੜ੍ਹੀ ਮਾਰਚ ਅਤੇ ਸਮਾਗਮ ਦਾ ਆਯੋਜਨ

1897 ਵਿਚ ਹੋਈ ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੱਕ ਸਾਰਾਗੜ੍ਹੀ ਮਾਰਚ ਅਤੇ ਸਮਾਗਮ ਦਾ ਆਯੋਜਨ ਕੀਤਾ ਗਿਆ।

ਅੰਮ੍ਰਿਤਸਰ : 1897 ਵਿਚ ਹੋਈ ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੱਕ ਸਾਰਾਗੜ੍ਹੀ ਮਾਰਚ ਅਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਾਰਾਗੜ੍ਹੀ ਮਾਰਚ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ, ਜਦਕਿ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਰਹੀਆਂ। 
 
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਉਘੜਵੀਂ ਮਿਸਾਲ ਹੈ, ਜਿਸ ਨੇ ਸਿੱਖ ਕੌਮ ਦੇ ਅਕਸ ਨੂੰ ਦੁਨੀਆਂ ਭਰ ਵਿਚ ਹੋਰ ਉਭਾਰਿਆ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਘਟਗਿਣਤੀ ਸਿੱਖਾਂ ਨੇ ਹਮੇਸ਼ਾ ਹੀ ਵੱਡੀਆਂ ਕੁਰਬਾਨੀਆਂ ਦਿੱਤੀਆਂ, ਪਰ ਦੁੱਖ ਦੀ ਗੱਲ ਹੈ ਕਿ ਅੱਜ ਘਟਗਿਣਤੀਆਂ ਨੂੰ ਆਪਣੇ ਹੀ ਦੇਸ਼ ਅੰਦਰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਸਿੱਖਾਂ ਦਾ ਘੱਟ ਗਿਣਤੀ ਸਟੇਟਸ ਖੋਹਣ ਲਈ ਵੀ ਚਾਲਾਂ ਚਲੀਆਂ ਜਾ ਰਹੀਆਂ ਹਨ ਪਰ ਸਿੱਖ ਕੌਮ ਅਜਿਹੀਆਂ ਕੋਝੀਆਂ ਹਰਕਤਾਂ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਰਾਹ ਦਿਖਾਉਂਦਾ ਹੈ ਅਤੇ ਹਰ ਸਿੱਖ ਨੂੰ ਆਪਣੇ ਇਸ ਇਤਿਹਾਸ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਤੌਰ ’ਤੇ ਸਿੱਖ ਇਤਿਹਾਸ ਨੂੰ ਨੌਜੁਆਨੀ ਤੱਕ ਪਹੁੰਚਾਉਣ ਲਈ ਵੱਡੇ ਯਤਨ ਕਰ ਰਹੀ ਹੈ।
 
ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਨੌਜੁਆਨੀ ਲਈ ਰਾਹ-ਦਸੇਰਾ ਹੈ ਅਤੇ ਖਾਸਕਰ ਸਾਰਾਗੜ੍ਹੀ ਦੇ ਸ਼ਹੀਦਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਸਕੂਲ ਸਿਲੇਬਸ ਵਿਚ ਸਾਰਾਗੜ੍ਹੀ ਇਤਿਹਾਸ ਨੂੰ ਸ਼ਾਮਲ ਕਰਵਾਉਣ ਲਈ ਯਤਨ ਕੀਤਾ ਜਾਵੇਗਾ ਅਤੇ ਚੀਫ ਖਾਲਸਾ ਦੀਵਾਨ ਦੇ ਸਕੂਲਾਂ ਵਿਚ ਵੀ ਬੱਚਿਆਂ ਇਹ ਪੰਨੇ ਪੜ੍ਹਾਏ ਜਾਣਗੇ। 
 
ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਦੁਨੀਆਂ ਦੀ 10 ਵੱਡੀਆਂ ਜੰਗਾਂ ਵਿਚ ਸ਼ਾਮਲ ਹੈ, ਕਿਉਂਕਿ ਇਸ ਜੰਗ ਦੌਰਾਨ ਕੇਵਲ 21 ਸਿੱਖ ਫ਼ੌਜੀਆਂ ਨੇ 10 ਹਜ਼ਾਰ ਕਬਾਇਲੀਆਂ ਦਾ ਮੁਕਾਬਲਾ ਕੀਤਾ ਸੀ। ਇਸ ਜੰਗ ਦੇ ਸਿੱਖ ਫ਼ੌਜੀਆਂ ਦੀ ਬਹਾਦਰੀ ’ਤੇ ਸਿੱਖਾਂ ਨੂੰ ਸਦਾ ਮਾਣ ਰਹੇਗਾ। ਇਸ ਮੌਕੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਧਾਨ ਸ. ਗੁਰਿੰਦਰਪਾਲ ਸਿੰਘ ਜੋਸਨ ਨੇ ਪ੍ਰਮੁੱਖ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸਾਰਾਗੜ੍ਹੀ ਜੰਗ ਬਾਰੇ ਇਕ ਵਿਸ਼ੇਸ਼ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਸ਼ਹੀਦ ਫ਼ੌਜੀਆਂ ਦੇ ਪੁੱਜੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਦਿੱਤੇ ਗਏ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
Punjab News: ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...
ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਬਾਦਲ ਪਰਿਵਾਰ 'ਚ ਜਲਦ ਵੱਜੇਗੀ ਸ਼ਹਿਨਾਈ, ਮਨਪ੍ਰੀਤ ਬਾਦਲ ਦੀ ਧੀ ਦਾ ਇਸ ਸ਼ਾਹੀ ਪਰਿਵਾਰ ਨਾਲ ਜੁੜਿਆ ਰਿਸ਼ਤਾ, ਇਸ ਆਗੂ ਦੀ ਬਣੇਗੀ ਨੂੰਹ...
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ
Punjab News: ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...
ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...
ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ, ਐਡਮੰਟਨ ਸ਼ਹਿਰ 'ਚ ਗੋਲੀਆਂ ਮਾਰ ਕੇ ਕਤਲ, ਦੋਵੇਂ ਸਟੱਡੀ ਵੀਜ਼ੇ 'ਤੇ ਗਏ ਸਨ, ਪੰਜਾਬ 'ਚ ਸੋਗ ਦੀ ਲਹਿਰ
ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ, ਐਡਮੰਟਨ ਸ਼ਹਿਰ 'ਚ ਗੋਲੀਆਂ ਮਾਰ ਕੇ ਕਤਲ, ਦੋਵੇਂ ਸਟੱਡੀ ਵੀਜ਼ੇ 'ਤੇ ਗਏ ਸਨ, ਪੰਜਾਬ 'ਚ ਸੋਗ ਦੀ ਲਹਿਰ
ਪੰਜਾਬ 'ਚ ਸੋਮਵਾਰ ਨੂੰ ਲੈ ਕੇ ਉੱਠੀ ਛੁੱਟੀ ਮੰਗ! ਜਾਣੋ ਕਿਉਂ ਮੁਲਾਜ਼ਮਾਂ ਨੇ ਕੀਤੀ ਇਹ ਡਿਮਾਂਡ
ਪੰਜਾਬ 'ਚ ਸੋਮਵਾਰ ਨੂੰ ਲੈ ਕੇ ਉੱਠੀ ਛੁੱਟੀ ਮੰਗ! ਜਾਣੋ ਕਿਉਂ ਮੁਲਾਜ਼ਮਾਂ ਨੇ ਕੀਤੀ ਇਹ ਡਿਮਾਂਡ
Voting: ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਸੰਮਤੀ ਚੋਣਾਂ: ਵੋਟਿੰਗ ਸ਼ੁਰੂ, 3,185 ਸੀਟਾਂ ਲਈ 9775 ਉਮੀਦਵਾਰ ਮੈਦਾਨ 'ਚ, ਇੰਨੇ ਵਜ੍ਹੇ ਤੱਕ ਪੈਣਗੀਆਂ ਵੋਟਾਂ
Voting: ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਸੰਮਤੀ ਚੋਣਾਂ: ਵੋਟਿੰਗ ਸ਼ੁਰੂ, 3,185 ਸੀਟਾਂ ਲਈ 9775 ਉਮੀਦਵਾਰ ਮੈਦਾਨ 'ਚ, ਇੰਨੇ ਵਜ੍ਹੇ ਤੱਕ ਪੈਣਗੀਆਂ ਵੋਟਾਂ
Punjab News: ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਵਜ੍ਹਾ ਕਰਕੇ ਦੋ ਦਿਨ ਠੇਕੇ ਰਹਿਣਗੇ ਬੰਦ
Punjab News: ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਵਜ੍ਹਾ ਕਰਕੇ ਦੋ ਦਿਨ ਠੇਕੇ ਰਹਿਣਗੇ ਬੰਦ
Embed widget