ਪੜਚੋਲ ਕਰੋ

ਅਕਾਲੀ ਦਲ ਦੇ ਸਾਬਕਾ ਮੰਤਰੀ ਦੇ ਭਤੀਜੇ ਨੂੰ ਫੜਾਉਣ ਵਾਲੇ ਸਤਬੀਰ ਸਿੰਘ ਦੀ ਜੇਲ੍ਹ 'ਚ ਬੁਰੀ ਤਰ੍ਹਾਂ ਕੁੱਟਮਾਰ, ਸਿੱਧੂ ਮੂਸੇਵਾਲੇ ਦੇ ਕਤਲ 'ਚ ਹਥਿਆਰ ਸਪਲਾਈ ਕਰਨ ਦਾ ਦੋਸ਼

Punjab News : ਲੁਧਿਆਣਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਅੱਜ ਸ਼ਾਮ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜੇ ਗਏ ਸਤਬੀਰ ਸਿੰਘ ਤੇ ਹਮਲਾ ਹੋਇਆ।

ਲੁਧਿਆਣਾ : ਅਕਾਲੀ ਦਲ ਦੇ ਸਾਬਕਾ ਮੰਤਰੀ ਦੇ ਭਤੀਜੇ ਨੂੰ ਫੜਾਉਣ ਵਾਲੇ ਸਤਬੀਰ ਸਿੰਘ ਦੀ ਜੇਲ੍ਹ 'ਚ ਕੁੱਟਮਾਰ ਕੀਤੀ ਗਈ ਹੈ। ਜਿਸ ਨਾਲ ਉਸ ਦੇ ਸਿਰ 'ਚ ਸੱਟਾਂ ਲੱਗੀਆਂ ਹਨ ਹਸਪਤਾਲ ਲਿਆ ਕੇ ਟਾਂਕੇ ਲਾਉਣੇ ਪਏ। ਸਿੱਧੂ ਮੂਸੇ ਵਾਲੇ ਦੇ ਕਤਲ 'ਚ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ 'ਚ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਗਿਆ ਸੀ।

ਲੁਧਿਆਣਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਅੱਜ ਸ਼ਾਮ ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜੇ ਗਏ ਸਤਬੀਰ ਸਿੰਘ ਤੇ ਹਮਲਾ ਹੋਇਆ। ਉਸ ਲਈ ਜੇਲ੍ਹ ਦੇ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਸਦੇ ਸਿਰ ਤੇ ਸੱਟਾਂ ਲੱਗੀਆਂ ਨੇ ਅਤੇ ਸਿਵਲ ਹਸਪਤਾਲ ਲਿਆ ਕੇ ਉਸ ਦੇ ਸਿਰ 'ਤੇ ਟਾਂਕੇ ਵੀ ਲਵਾਉਣੇ ਪਏ ਨੇ ਜਿਸ ਦੀ ਪੁਸ਼ਟੀ ਐੱਸਐੱਚਓ ਨੇ ਕੀਤੀ ਹੈ।

ਸੂਤਰਾਂ ਦੇ ਮੁਤਾਬਕ ਇਹ ਹਮਲਾ ਬੰਬੀਹਾ ਗਰੁੱਪ ਦੇ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਮੈਂਬਰਾਂ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਇਸ ਦੀ ਪੁਸ਼ਟੀ ਪੁਲੀਸ ਅਧਿਕਾਰੀਆਂ ਨੇ ਨਹੀਂ ਕੀਤੀ ਪਰ ਸਤਬੀਰ ਨੂੰ ਬੀਤੇ ਦਿਨੀਂ ਹੀ ਲੁਧਿਆਣਾ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਸਿੱਧੂ ਮੂਸੇ ਵਾਲੇ ਦੇ ਕਤਲ ਮਾਮਲੇ ਵਿੱਚ ਹਥਿਆਰ ਮੁਹੱਈਆ ਕਰਵਾਉਣ ਦੇ ਲਿੰਕ ਅੰਦਰ ਗ੍ਰਿਫਤਾਰ ਕੀਤਾ ਗਿਆ ਸੀ।  

ਅੱਜ ਹੀ ਸਤਬੀਰ ਕੋਲੋਂ ਨਿਸ਼ਾਨਦੇਹੀ ਦੌਰਾਨ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਥੋੜ੍ਹੀ ਦੇਰ ਪਹਿਲਾਂ ਹੀ ਉਸ ਦਾ ਰਿਮਾਂਡ ਪੁਲੀਸ ਨੂੰ ਦੋ ਦਿਨ ਦਾ ਮਿਲਿਆ ਸੀ ਅਤੇ ਇਸ ਦੌਰਾਨ ਜੇਲ੍ਹ ਚੋਂ ਸਤਬੀਰ ਦੀ ਕੁੱਟਮਾਰ ਦੀ ਖਬਰ ਸਾਹਮਣੇ ਆਈ ਹੈ।

ਕੜੀ ਸੁਰੱਖਿਆ ਦੇ ਵਿਚ ਸਤਬੀਰ ਸਿੰਘ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਸਿਵਲ ਹਸਪਤਾਲ ਲਿਆਂਦਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਡਵੀਜ਼ਨ ਨੰਬਰ ਤੋਂ ਨਰਦੇਵ ਸਿੰਘ ਨੇ ਕਿਹਾ ਕਿ ਇਸ 'ਤੇ ਹਮਲਾ ਜੇਲ੍ਹ ਵਿਚ ਹੋਇਆ ਹੈ। ਸਿਰ 'ਤੇ ਸੱਟਾਂ ਲੱਗੀਆਂ ਨੇ ਹਸਪਤਾਲ ਵਿੱਚ ਦੋ ਤਿੰਨ ਟਾਂਕੇ ਵੀ ਲਗਵਾਏ ਗਏ ਹਨ। ਉਨ੍ਹਾਂ ਕਿਹਾ ਇਹ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਸਖ਼ਤ ਸੁਰੱਖਿਆ ਦੇ ਵਿਚ ਸਤਬੀਰ ਨੂੰ ਜੇਲ੍ਹ 'ਚੋਂ ਲੁਧਿਆਣਾ ਹਸਪਤਾਲ ਲਿਆਂਦਾ ਗਿਆ। ਹਾਲਾਂਕਿ ਇਸ ਦੌਰਾਨ ਪੱਤਰਕਾਰਾਂ ਵੱਲੋਂ ਸੁਤਬੀਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕੁਝ ਵੀ ਨਹੀਂ ਬੋਲਿਆ..ਸਤਬੀਰ ਦੇ ਸਿਰ ਤੇ ਪੱਟੀ ਬੰਨ੍ਹੀ ਹੋਈ ਸੀ। ਉਸ ਦੇ ਸਿਰ ਤੇ ਹੀ ਸੱਟਾਂ ਲੱਗਣ ਦੀ ਐਸਐਚਓ ਨੇ ਪੁਸ਼ਟੀ ਕੀਤੀ ਹੈ ਉਨ੍ਹਾਂ ਦੱਸਿਆ ਕਿ ਕਿਸੇ ਡੰਡੇ ਨਾਲ ਉਸ ਦੀ ਕੁੱਟਮਾਰ ਕੀਤੀ ਲੱਗਦੀ ਹੈ ਸਿਰ ਤੇ ਗੁੱਝੀਆਂ ਸੱਟਾਂ ਲੱਗੀਆਂ ਹਨ।

ਕਾਬਿਲੇਗੌਰ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਫਿਲਹਾਲ ਕਿਸੇ ਗੈਂਗ ਵੱਲੋਂ ਨਹੀਂ ਕੀਤੀ ਗਈ ਪਰ ਸੂਤਰਾਂ ਦੇ ਹਵਾਲੇ ਤੋਂ ਹੀ ਜਾਣਕਾਰੀ ਮਿਲ ਰਹੀ ਹੈ ਕਿ ਬੰਬੀਹਾ ਗਰੁੱਪ ਵੱਲੋਂ ਪਹਿਲਾਂ ਤੋਂ ਹੀ ਜੇਲ੍ਹ ਚ ਬੰਦ ਕੈਦੀਆਂ ਨੇ ਹੀ ਸਤਬੀਰ ਤੇ ਹਮਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਤਬੀਰ ਦੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਸਬੰਧ ਸਾਹਮਣੇ ਆਏ ਸਨ।

ਬਲਦੇਵ ਚੌਧਰੀ ਦੀ ਨਿਸ਼ਾਨਦੇਹੀ ਤੋਂ ਬਾਅਦ ਹੀ ਉਸ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਮਾਮਲੇ ਵਿਚ ਅੱਜ ਵੀ ਮੌਜੂਦਾ ਬੀਡੀਪੀਓ ਸੰਦੀਪ ਸਿੰਘ ਕਾਹਲੋਂ ਦੀ ਗ੍ਰਿਫ਼ਤਾਰੀ ਹੋਈ ਹੈ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਸ਼ਾਰਪ ਸ਼ੂਟਰਾਂ ਨੂੰ ਹਥਿਆਰ ਪਹੁੰਚਾਉਣ ਦਾ ਪੁਲੀਸ ਨੂੰ ਸੰਦੀਪ ਕਾਹਲੋਂ ਅਤੇ ਉਸ ਦੇ ਹੋਰ ਸਾਥੀ ਅਤੇ ਸ਼ੱਕ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
'ਪੂੰਜੀਪਤੀਆਂ ਨੂੰ ਛੋਟ ਅਤੇ ਆਮ ਲੋਕਾਂ ਦੀ ਲੁੱਟ', ਰਾਹੁਲ ਗਾਂਧੀ ਨੇ GST ਨੂੰ ਲੈ ਕੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
'ਪੂੰਜੀਪਤੀਆਂ ਨੂੰ ਛੋਟ ਅਤੇ ਆਮ ਲੋਕਾਂ ਦੀ ਲੁੱਟ', ਰਾਹੁਲ ਗਾਂਧੀ ਨੇ GST ਨੂੰ ਲੈ ਕੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
Advertisement
ABP Premium

ਵੀਡੀਓਜ਼

ਕਣਕ ਨੂੰ ਨਹੀਂ ਪਏਗੀ ਸੁੰਡੀ, ਪਰਾਲੀ ਹੀ ਕਰੇਗੀ ਜ਼ਮੀਨ ਨੂੰ ਉਪਜਾਊ, ਕਿਸਾਨਾਂ ਲਈ ਕੰਪਨੀ ਨੇ ਕੱਢਿਆ 'ਜੁਗਾੜ'ਪਰਾਲੀ ਨੂੰ ਸਾੜੋ ਨਾ, ਹੁਣ ਆ ਗਿਆ ਨਵਾਂ ਹੱਲਨਰਾਇਣ ਸਿੰਘ ਚੌੜਾ ਦੇ ਹੱਕ 'ਚ ਆਇਆ ਬੰਦੀ ਸਿੰਘਾਂ ਦਾ ਪਰਿਵਾਰRavneet Singh Bittu Vs Akali Dal | ਨਾਰਾਇਣ ਸਿੰਘ ਚੌੜਾ ਲਈ ਬਿੱਟੂ ਨੇ ਰੱਖੀ ਮੰਗ, ਸਨਮਾਨਿਤ ਕਰੇ ਸ਼੍ਰੋਮਣੀ ਕਮੇਟੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
IMD ਵੱਲੋਂ ਵੱਡੀ ਭਵਿੱਖਬਾਣੀ, ਪੰਜਾਬ 'ਚ ਹੋਣ ਜਾ ਰਹੀ ਮੀਂਹ ਦੀ ਸ਼ੁਰੂਆਤ, ਵੱਧੇਗੀ ਠੰਡ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
ਕੀ ਤੁਸੀਂ ਵੀ ਆਪਣੇ ਮੋਬਾਇਲ 'ਚ ਰੱਖੇ ਹੋਏ ਨੇ ਡਾਕੂਮੈਂਟ ...ਤਾਂ ਜ਼ਰੂਰ ਪੜ੍ਹ ਲਓ ਇਹ ਖਬਰ, ਜਾਣ ਲਓ ਨੁਕਸਾਨਾਂ ਬਾਰੇ
'ਪੂੰਜੀਪਤੀਆਂ ਨੂੰ ਛੋਟ ਅਤੇ ਆਮ ਲੋਕਾਂ ਦੀ ਲੁੱਟ', ਰਾਹੁਲ ਗਾਂਧੀ ਨੇ GST ਨੂੰ ਲੈ ਕੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
'ਪੂੰਜੀਪਤੀਆਂ ਨੂੰ ਛੋਟ ਅਤੇ ਆਮ ਲੋਕਾਂ ਦੀ ਲੁੱਟ', ਰਾਹੁਲ ਗਾਂਧੀ ਨੇ GST ਨੂੰ ਲੈ ਕੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
Sukhbir Badal: ਨਰਾਇਣ ਸਿੰਘ ਚੌੜਾ ਕੌਮ ਦਾ ਹੀਰਾ, ਉਸ ਨੂੰ ਸਨਮਾਨਿਤ ਕਰਕੇ ਅਜਾਇਬ ਘਰ 'ਚ ਤਸਵੀਰ ਲਵਾਏ ਅਕਾਲੀ ਦਲ, ਰਵਨੀਤ ਬਿੱਟੂ ਦਾ ਵੱਡਾ ਬਿਆਨ
ਕੀ ਮੁਹੰਮਦ ਸਿਰਾਜ ਨੇ 181.6 kmph ਦੀ ਰਫਤਾਰ ਨਾਲ ਸੁੱਟੀ ਗੇਂਦ, ਤੋੜਿਆ ਸਭ ਤੋਂ ਤੇਜ਼ ਗੇਂਦ ਦਾ ਰਿਕਾਰਡ, ਜਾਣੋ ਕੀ ਹੈ ਸੱਚਾਈ?
ਕੀ ਮੁਹੰਮਦ ਸਿਰਾਜ ਨੇ 181.6 kmph ਦੀ ਰਫਤਾਰ ਨਾਲ ਸੁੱਟੀ ਗੇਂਦ, ਤੋੜਿਆ ਸਭ ਤੋਂ ਤੇਜ਼ ਗੇਂਦ ਦਾ ਰਿਕਾਰਡ, ਜਾਣੋ ਕੀ ਹੈ ਸੱਚਾਈ?
Farmer Protest: ਡੱਲੇਵਾਲ ਦੀ ਤੇਜ਼ੀ ਨਾਲ ਵਿਗੜ ਰਹੀ ਸਿਹਤ, ਹੁਣ ਕਰ ਦਿੱਤਾ ਵੱਡਾ ਐਲਾਨ, ਸੰਸਦ ਮੈਂਬਰਾਂ ਦੇ ਘਰਾਂ ਬਾਹਰ ਹੋਵੇਗਾ ਮਰਨ ਵਰਤ
Farmer Protest: ਡੱਲੇਵਾਲ ਦੀ ਤੇਜ਼ੀ ਨਾਲ ਵਿਗੜ ਰਹੀ ਸਿਹਤ, ਹੁਣ ਕਰ ਦਿੱਤਾ ਵੱਡਾ ਐਲਾਨ, ਸੰਸਦ ਮੈਂਬਰਾਂ ਦੇ ਘਰਾਂ ਬਾਹਰ ਹੋਵੇਗਾ ਮਰਨ ਵਰਤ
SKM ਆਗੂ ਸਰਵਣ ਸਿੰਘ ਪੰਧੇਰ ਵੱਲੋਂ ਅਹਿਮ ਐਲਾਨ, ਭਲਕੇ ਫਿਰ ਤੋਂ ਹੋਏਗਾ ਕਿਸਾਨਾਂ ਦਾ 'ਦਿੱਲੀ ਕੂਚ'
SKM ਆਗੂ ਸਰਵਣ ਸਿੰਘ ਪੰਧੇਰ ਵੱਲੋਂ ਅਹਿਮ ਐਲਾਨ, ਭਲਕੇ ਫਿਰ ਤੋਂ ਹੋਏਗਾ ਕਿਸਾਨਾਂ ਦਾ 'ਦਿੱਲੀ ਕੂਚ'
ਸਰਦੀਆਂ 'ਚ ਬਾਥੂ ਦਾ ਸਾਗ ਖਾਣਾ ਸਿਹਤ ਲਈ ਵਰਦਾਨ, ਸਰੀਰ ਹੁੰਦਾ ਚੁਸਤ ਤੇ ਦੂਰ ਹੁੰਦੀ ਕਈ ਬਿਮਾਰੀਆਂ
ਸਰਦੀਆਂ 'ਚ ਬਾਥੂ ਦਾ ਸਾਗ ਖਾਣਾ ਸਿਹਤ ਲਈ ਵਰਦਾਨ, ਸਰੀਰ ਹੁੰਦਾ ਚੁਸਤ ਤੇ ਦੂਰ ਹੁੰਦੀ ਕਈ ਬਿਮਾਰੀਆਂ
Embed widget