Weather: ਪੰਜਾਬ 'ਚ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ ਸ਼ਨੀਵਾਰ, 11 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ, ਕੋਹਰੇ ਦੇ ਚੱਲਦੇ ਬਦਲਿਆ ਸੇਵਾ ਕੇਂਦਰਾਂ ਦਾ ਸਮਾਂ
Punjab Weather : ਪੰਜਾਬ 'ਚ ਕਈ ਟਰੇਨਾਂ ਲੇਟ, ਫਲਾਈਟਾਂ ਵੀ ਪ੍ਰਭਾਵਿਤ, 11 ਜ਼ਿਲ੍ਹਿਆਂ 'ਚ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਦੇ ਤਾਪਮਾਨ 'ਚ 3 ਡਿਗਰੀ ਦੀ ਗਿਰਾਵਟ, ਪਾਰਾ ਆਮ ਨਾਲੋਂ 5.4 ਡਿਗਰੀ ਹੇਠਾਂ ਪਹੁੰਚ ਗਿਆ।
Punjab Weather Update : ਪੰਜਾਬ (Punjab) 'ਚ ਸ਼ਨੀਵਾਰ (Saturday) ਦਾ ਦਿਨ ਇਸ ਸੀਜ਼ਨ ਦਾ ਸਭ ਤੋਂ ਠੰਢਾ (coldest in Punjab this season) ਦਿਨ ਰਿਹਾ। ਦਿਨ ਦੇ ਤਾਪਮਾਨ ਵਿੱਚ ਤਿੰਨ ਡਿਗਰੀ ਸੈਲਸੀਅਸ (three degrees temperature) ਦੀ ਗਿਰਾਵਟ ਦਰਜ ਕੀਤੀ ਗਈ। ਸੂਬੇ ਵਿੱਚ ਪਾਰਾ ਆਮ ਨਾਲੋਂ 5.4 ਡਿਗਰੀ ਹੇਠਾਂ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਧੁੰਦ ਅਤੇ ਠੰਢ ਕਾਰਨ ਸੂਬੇ ਦੇ ਸਾਰੇ ਸੇਵਾ ਕੇਂਦਰਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। 2 ਜਨਵਰੀ 2024 ਤੋਂ ਇਸ ਨੂੰ ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਬਦਲ ਦਿੱਤਾ ਗਿਆ ਹੈ। ਐਤਵਾਰ ਨੂੰ ਵੀ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ (11 districts of Punjab and red alert) ਜਾਰੀ ਕੀਤਾ ਗਿਆ ਹੈ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ 1 ਤੋਂ 3 ਜਨਵਰੀ ਤੱਕ ਆਰੇਂਜ ਅਲਰਟ (orange alert) ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : Punjab News: IAS ਵਿਜੇ ਕੁਮਾਰ ਸਿੰਘ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਮੁੱਖ ਸਕੱਤਰ, 33 ਸਾਲਾਂ ਦਾ ਹੈ ਪ੍ਰਸ਼ਾਸਨਿਕ ਤਜ਼ਰਬਾ
ਪੰਜਾਬ 'ਚ ਕਈ ਸੇਵਾਵਾਂ ਹੋਈਆਂ ਪ੍ਰਭਾਵਿਤ
ਸ਼ਨੀਵਾਰ ਨੂੰ ਪੰਜਾਬ 'ਚ ਰੇਲਾਂ ਅਤੇ ਉਡਾਣਾਂ ਵੀ ਪ੍ਰਭਾਵਿਤ (Trains and flights are also affected in Punjab) ਹੋਈਆਂ। ਲੁਧਿਆਣਾ ਤੋਂ ਜੰਮੂ-ਦਿੱਲੀ-ਅੰਬਾਲਾ (Ludhiana to Jammu-Delhi-Ambala) ਜਾਣ ਵਾਲੀਆਂ ਕਰੀਬ 24 ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਟਰੇਨਾਂ ਦੋ ਤੋਂ 10 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ। ਇਸ ਦੇ ਨਾਲ ਹੀ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ ਸੱਤ ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ।
ਇਹ ਵੀ ਪੜ੍ਹੋ : PM Modi In Ayodhya: ਮਹਾਰਿਸ਼ੀ ਵਾਲਮੀਕਿ ਦੇ ਨਾਂ 'ਤੇ ਏਅਰਪੋਰਟ, ਪੀਐਮ ਮੋਦੀ ਨੇ ਅਯੁੱਧਿਆ ਤੋਂ ਦਿੱਤਾ 2024 ਦਾ ਸਿਆਸੀ ਸੰਦੇਸ਼, ਜਾਣੋ ਕੀ ਕਿਹਾ...
ਅੰਮ੍ਰਿਤਸਰ ਤੇ ਬਠਿੰਡਾ ਵਿੱਚ ਜ਼ੀਰੋ, ਪਟਿਆਲਾ ਵਿੱਚ ਸਿਰਫ਼ 25 ਮੀਟਰ ਵਿਜ਼ੀਬਿਲਟੀ
ਸ਼ਨੀਵਾਰ ਸਵੇਰੇ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਵਿਜ਼ੀਬਿਲਟੀ ਜ਼ੀਰੋ, ਪਟਿਆਲਾ ਵਿੱਚ ਸਿਰਫ਼ 25 ਮੀਟਰ, ਲੁਧਿਆਣਾ (Ludhiana) ਅਤੇ ਆਦਮਪੁਰ ਵਿੱਚ 50 ਮੀਟਰ ਤੋਂ ਘੱਟ ਸੀ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 5 ਜਨਵਰੀ 2024 ਤੱਕ ਮੌਸਮ ਖੁਸ਼ਕ ਰਹੇਗਾ ਪਰ ਠੰਢ ਦੀ ਤੀਬਰਤਾ ਵਧੇਗੀ।
ਜ਼ਿਲ੍ਹਿਆਂ ਦਾ ਤਾਪਮਾਨ (ਘੱਟੋ-ਘੱਟ)
ਅੰਮ੍ਰਿਤਸਰ 8.8
ਲੁਧਿਆਣਾ 9.2
ਪਟਿਆਲਾ 8.9
ਪਠਾਨਕੋਟ 7.9
ਗੁਰਦਾਸਪੁਰ 7.0
ਮੋਗਾ 7.6