ਸਿੱਧੂ ਜੋੜੇ ਦੇ ਹੱਕ 'ਚ ਆਏ SC ਦੇ ਵਕੀਲ H.S. ਫੂਲਕਾ, ਕਿਹਾ- ਸਹੀ ਹੈ ਨਵਜੋਤ ਸਿੱਧੂ, ਖੁਰਾਕ ਹੀ ਸਭ ਤੋਂ ਵਧੀਆ ਦਵਾਈ, ਜਾਣੋ ਕਿਉਂ ਛਿੜਿਆ ਪੂਰਾ ਵਿਵਾਦ ?
ਨਵਜੋਤ ਸਿੱਧੂ ਦੇ ਦਾਅਵੇ ਤੋਂ ਬਾਅਦ ਟਾਟਾ ਮੈਮੋਰੀਅਲ ਹਸਪਤਾਲ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ। ਹੁਣ ਵਕੀਲ ਫੂਲਕਾ ਨੇ ਸਿੱਧੂ ਦੀ ਸਲਾਹ ਨੂੰ ਸਹੀ ਠਹਿਰਾਇਆ ਹੈ।
Punjab News: ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪਤਨੀ ਡਾਕਟਰ ਨਵਜੋਤ ਕੌਰ(Navjot Kaur) ਦੇ ਕੈਂਸਰ ਦਾ ਆਯੁਰਵੈਦਿਕ ਤਰੀਕਿਆਂ ਨਾਲ ਇਲਾਜ ਕਰਨ ਦੇ ਡਾਕਟਰਾਂ ਦੇ ਦਾਅਵਿਆਂ ਦਾ ਖੰਡਨ ਕੀਤਾ ਸੀ। ਹੁਣ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਸੰਘਰਸ਼ ਦੇ ਤਜ਼ਰਬੇ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਧੰਨਵਾਦ ਵੀ ਕੀਤਾ।
ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਕਿਹਾ- ਨਵਜੋਤ ਸਿੱਧੂ ਸਹੀ ਹੈ, ਖੁਰਾਕ ਸਭ ਤੋਂ ਵਧੀਆ ਦਵਾਈ ਹੈ। ਅਸੀਂ ਕੋਵਿਡ ਨੂੰ ਸਿਰਫ਼ ਖੁਰਾਕ ਰਾਹੀਂ ਹੀ ਠੀਕ ਕੀਤਾ ਹੈ। ਐਲੋਪੈਥੀ ਦੀ ਕੋਈ ਦਵਾਈ ਨਹੀਂ ਲਈ। ਇਹ ਸਿਰਫ਼ ਉਦੋਂ ਨਹੀਂ ਹੈ ਜਦੋਂ ਤੁਸੀਂ ਬਿਮਾਰ ਹੋ, ਸਗੋਂ ਆਪਣੀ ਰੈਗੂਲਰ ਡਾਈਟ ਨੂੰ ਅਜਿਹਾ ਬਣਾਓ ਕਿ ਇਹ ਦਵਾਈ ਦੀ ਤਰ੍ਹਾਂ ਕੰਮ ਕਰੇ ਤੇ ਸਰੀਰ ਨੂੰ ਫਿੱਟ ਰੱਖੇ।
@sherryontopp is sharing his experience and I am sharing mine- how diet has helped us in maintaining good health & avoiding medicine. It’s for the benefit of those who believe in this. Role of diet in curing body is well known and documented. Starting day with morning Tea is .. https://t.co/OiVePoYtmi
— H S Phoolka (@hsphoolka) November 26, 2024
ਫੁਲਕਾ ਨੇ ਅੱਗੇ ਕਿਹਾ- ਨਵਜੋਤ ਆਪਣਾ ਅਨੁਭਵ ਸਾਂਝਾ ਕਰ ਰਿਹਾ ਹੈ ਅਤੇ ਮੈਂ ਆਪਣਾ ਅਨੁਭਵ ਸਾਂਝਾ ਕਰ ਰਿਹਾ ਹਾਂ। ਖੁਰਾਕ ਨੇ ਸਾਨੂੰ ਚੰਗੀ ਸਿਹਤ ਬਣਾਈ ਰੱਖਣ ਤੇ ਦਵਾਈਆਂ ਤੋਂ ਬਚਣ ਵਿਚ ਕਿਵੇਂ ਮਦਦ ਕੀਤੀ ਹੈ। ਇਹ ਉਹਨਾਂ ਦੇ ਫਾਇਦੇ ਲਈ ਹੈ ਜੋ ਇਸ ਵਿੱਚ ਵਿਸ਼ਵਾਸ ਕਰਦੇ ਹਨ।
ਸਵੇਰ ਦੀ ਚਾਹ ਨਾਲ ਦਿਨ ਦੀ ਸ਼ੁਰੂਆਤ ਕਰਨਾ ਸਰੀਰ ਲਈ ਜ਼ਹਿਰੀਲਾ ਹੁੰਦਾ ਹੈ। ਅਸੀਂ ਦਿਨ ਦੀ ਸ਼ੁਰੂਆਤ ਪਾਣੀ ਤੇ ਫਿਰ ਨਿੰਬੂ ਅਤੇ ਫਿਰ ਫਲਾਂ ਨਾਲ ਕਰਦੇ ਹਾਂ। ਚਾਹ ਫਲਾਂ ਤੋਂ ਬਾਅਦ ਹੀ ਪੀਣੀ ਚਾਹੀਦੀ ਹੈ। ਹਰ ਨੈਚਰੋਪੈਥੀ ਕਿਤਾਬ ਵਿੱਚ ਇਸ ਦਾ ਜ਼ਿਕਰ ਹੈ। ਇਸ ਸਵੇਰ ਦੀ ਰੁਟੀਨ ਨਾਲ ਅੱਧਾ ਕੰਮ ਹੋ ਜਾਂਦਾ ਹੈ। ਜ਼ਿਆਦਾ ਖੰਡ, ਆਟਾ, ਰਿਫਾਇੰਡ ਤੇਲ, ਤਲੇ ਹੋਏ ਭੋਜਨਾਂ ਤੋਂ ਪਰਹੇਜ਼ ਕਰੋ।
ਇਨ੍ਹਾਂ ਤੋਂ ਬਿਨਾਂ ਵੀ ਭੋਜਨ ਬਹੁਤ ਸਵਾਦ ਬਣ ਸਕਦਾ ਹੈ। ਸਰੀਰ ਵਿੱਚ ਆਪਣੇ ਆਪ ਨੂੰ ਠੀਕ ਕਰਨ ਦੀ ਸ਼ਕਤੀ ਹੈ। ਦਵਾਈ ਦੀ ਵਰਤੋਂ ਆਖਰੀ ਉਪਾਅ ਹੋਣੀ ਚਾਹੀਦੀ ਹੈ, ਪਹਿਲੀ ਨਹੀਂ। ਇਸ ਬਾਰੇ ਕਈ ਕਿਤਾਬਾਂ ਹਨ ਜਿਨ੍ਹਾਂ ਦਾ ਜ਼ਿਕਰ ਨਵਜੋਤ ਸਿੰਘ ਸਿੱਧੂ ਨੇ ਵੀ ਕੀਤਾ ਹੈ। ਆਪਣੇ ਆਪ ਨੂੰ ਅਤੇ ਆਪਣੇ ਸਰੀਰ ਦੀ ਤਾਕਤ ਅਤੇ ਆਪਣੇ ਆਪ ਨੂੰ ਠੀਕ ਕਰਨ ਦੀ ਸ਼ਕਤੀ 'ਤੇ ਭਰੋਸਾ ਕਰੋ।
ਦੱਸ ਦਈਏ ਕਿ ਨਵਜੋਤ ਸਿੱਧੂ ਦੇ ਦਾਅਵੇ ਤੋਂ ਬਾਅਦ ਟਾਟਾ ਮੈਮੋਰੀਅਲ ਹਸਪਤਾਲ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ। ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਡਾਕਟਰ ਸੀਐਸ ਪਰਮੀਸ਼ ਨੇ ਖੁਦ ਇਹ ਸਲਾਹ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਇਸ ਐਡਵਾਈਜ਼ਰੀ 'ਚ ਲਿਖਿਆ ਹੈ- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਸਾਬਕਾ ਕ੍ਰਿਕਟਰ ਨੇ ਆਪਣੀ ਪਤਨੀ ਦੇ ਬ੍ਰੈਸਟ ਕੈਂਸਰ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਹੈ। ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਉਸਦੀ ਪਤਨੀ ਦਾ ਕੈਂਸਰ ਡੇਅਰੀ ਉਤਪਾਦ, ਚੀਨੀ ਛੱਡਣ ਅਤੇ ਹਲਦੀ ਅਤੇ ਨਿੰਮ ਦੇ ਸੇਵਨ ਨਾਲ ਠੀਕ ਹੋ ਗਿਆ ਸੀ।
ਇਹਨਾਂ ਦਾਅਵਿਆਂ ਲਈ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਹੈ। ਕੈਂਸਰ ਦੇ ਇਲਾਜ ਵਿਚ ਹਲਦੀ, ਨਿੰਮ ਜਾਂ ਹੋਰ ਘਰੇਲੂ ਉਪਚਾਰਾਂ ਦੀ ਵਰਤੋਂ 'ਤੇ ਅਧਿਐਨ ਜਾਰੀ ਹਨ। ਹਾਲਾਂਕਿ, ਕੈਂਸਰ ਲਈ ਉਹਨਾਂ ਦੇ ਇਲਾਜ ਬਾਰੇ ਕੋਈ ਕਲੀਨਿਕਲ ਡੇਟਾ ਉਪਲਬਧ ਨਹੀਂ ਹੈ। ਅਸੀਂ ਜਨਤਾ ਨੂੰ ਇਹਨਾਂ ਗੈਰ-ਪ੍ਰਮਾਣਿਤ ਘਰੇਲੂ ਉਪਚਾਰਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਸਹੀ ਡਾਕਟਰੀ ਸਲਾਹ ਲੈਣ ਦੀ ਅਪੀਲ ਕਰਦੇ ਹਾਂ। ਜੇ ਕੈਂਸਰ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਕਿਸੇ ਯੋਗ ਡਾਕਟਰ ਜਾਂ ਕੈਂਸਰ ਮਾਹਿਰ ਨਾਲ ਸੰਪਰਕ ਕਰੋ।