ਪੜਚੋਲ ਕਰੋ
ਅੱਤ ਦੀ ਗਰਮੀ ਤੇ ਲੂ ਦਾ ਕਹਿਰ ,ਅੰਮ੍ਰਿਤਸਰ 'ਚ ਪ੍ਰਬੰਧਕਾਂ ਨੇ 12 ਵਜੇ ਤੋਂ ਪਹਿਲਾਂ ਸਕੂਲ ਬੰਦ ਕਰਨ ਦਾ ਲਿਆ ਫੈਸਲਾ
ਪੱਛਮੀ ਗੜਬੜੀ ਦੇ ਕਾਰਨ ਉਤਰੀ ਭਾਰਤ 'ਚ ਰੋਜ਼ਾਨਾ ਅੱਤ ਦੀ ਗਰਮੀ, ਲੂ ਤੇ ਤਪਸ਼ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਜਿਸ ਨੇ ਆਮ ਜਿੰਦਗੀ ਪੂਰੀ ਤਰ੍ਹਾਂ ਪ੍ਰਭਾਵਤ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਗਰਮੀ ਇਕ ਮਹੀਨਾ ਅੇੈਂਡਵਾਂਸ ਜੋਰ ਫੜ ਗਈ ਹੈ।

School Close
ਗਗਨਦੀਪ ਸ਼ਰਮਾ, ਅੰਮ੍ਰਿਤਸਰ : ਪੱਛਮੀ ਗੜਬੜੀ ਦੇ ਕਾਰਨ ਉਤਰੀ ਭਾਰਤ 'ਚ ਰੋਜ਼ਾਨਾ ਅੱਤ ਦੀ ਗਰਮੀ, ਲੂ ਤੇ ਤਪਸ਼ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਜਿਸ ਨੇ ਆਮ ਜਿੰਦਗੀ ਪੂਰੀ ਤਰ੍ਹਾਂ ਪ੍ਰਭਾਵਤ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਗਰਮੀ ਇਕ ਮਹੀਨਾ ਅੇੈਂਡਵਾਂਸ ਜੋਰ ਫੜ ਗਈ ਹੈ।
ਅੰਮ੍ਰਿਤਸਰ 'ਚ ਦਿਨੇ 10 ਤੋਂ 11 ਵਜੇ ਤੱਕ ਅਚਾਨਕ ਤਾਪਮਾਨ 'ਚ ਹੋ ਰਿਹਾ ਭਾਰੀ ਵਾਧਾ ਪਹਿਲਾਂ ਹੀ ਆਮ ਜਨਜੀਵਨ ਪ੍ਰਭਾਵਤ ਕਰ ਰਿਹੈ ਹੈ, ਉਥੇ 12 ਵਜੇ ਤੋਂ ਬਾਅਦ ਲੂ ਤੇ ਗਰਮ ਹਵਾਵਾਂ ਵਗਣ ਨਾਲ ਘਰ ਤੋਂ ਬਾਹਰ ਨਿਕਲਣਾ ਤੇ ਧੁੱਪੇ ਖੜਨਾ ਬੇਹੱਦ ਮੁਸ਼ਕਲ ਹੋਣ ਲੱਗ ਪਿਆ ਹੈ, ਜੋ ਅਗਲੇ ਦਿਨਾਂ 'ਚ ਸਥਿਤੀ ਹੋਰ ਗੰਭੀਰ ਕਰ ਸਕਦੀ ਹੈ।
ਅੰਮ੍ਰਿਤਸਰ 'ਚ ਸਿਹਤ ਵਿਭਾਗ ਪਹਿਲਾਂ ਹੀ ਅੇੈਡਵਾਈਜਰੀ ਜਾਰੀ ਕਰ ਚੁੱਕਿਆ ਕਿ ਲੋਕ 12 ਤੋਂ 3 ਵਜੇ ਤੱਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ 'ਤੇ ਜਰੂਰਤ ਪੈਣ 'ਤੇ ਸਿਰ-ਮੂੰਹ ਢੱਕ ਕੇ ਨਿਕਲਣ ਤੇ ਪਾਣੀ ਤੇ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ। ਇਸ ਦੇ ਤਹਿਤ ਹੀ ਹੁਣ ਸ਼ਹਿਰ ਸਮੇਤ ਜਿਲੇ ਦੇ ਕੁਝ ਸਕੂਲਾਂ, ਜਿੱਥੇ ਖਾਸਕਰ ਛੋਟੀਆਂ ਕਲਾਸਾਂ ਦੇ ਬੱਚੇ ਪੜਦੇ ਹਨ।
ਸਕੂਲ ਪ੍ਰਬੰਧਕਾਂ ਨੇ ਸਕੂਲ 11.30 ਵਜੇ ਤੱਕ ਕਰਨ ਦਾ ਫੈਸਲਾ ਲਿਆ ਹੈ ਕਿਉੰਕਿ ਬੇਤਹਾਸ਼ਾ ਗਰਮੀ, ਬਿਜਲੀ ਕੱਟਾਂ ਦਰਮਿਆਨ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਦੀ ਸਿਹਤ ਵੱਲ ਧਿਆਨ ਰੱਖਦੇ ਇਹ ਫੈਸਲਾ ਲਿਆ ਹੈ, ਕਿਉੰਕਿ ਮਾਂਪਿਆਂ ਦੀ ਵੀ ਇਹੋ ਡਿਮਾਂਡ ਸੀ। ਮੌਸਮ ਵਿਭਾਗ ਨੇ ਪਹਿਲਾਂ ਹੀ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਤੇ ਮਈ ਜੂਨ ਮਹੀਨੇ ਇਸ ਵਾਰ ਜਬਰਦਸਤ ਗਰਮੀ ਪੈਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਪੰਜਾਬ 'ਚ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਵਿਭਾਗ (Punjab Education Department ) ਨੇ ਸਾਰੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਮਿਤੀ 2 ਮਈ 2022 ਤੋਂ 14 ਮਈ 2022 ਤੱਕ ਸਕੂਲਾਂ ਦੀ ਸਮਾਂ ਸਾਰਣੀ ਤਬਦੀਲ ਕੀਤੀ ਗਈ ਹੈ। ਹੁਣ ਪ੍ਰਾਈਮਰੀ ਸਕੂਲ ਸਵੇਰੇ 7 ਵਜੇ ਤੋਂ 11 ਵਜੇ ਤੱਕ ਲੱਗਣਗੇ। ਮਿਡਲ/ਹਾਈ/ਸੀਨੀਅਰ ਸੰਕੈਡਰੀ ਸਕੂਲ ਸਵੇਰੇ 7 ਵਜੇ ਤੋਂ 12.30 ਵਜੇ ਤੱਕ ਲੱਗਣਗੇ।
ਇਸ ਤੋਂ ਇਲਾਵਾ ਇਸ ਵਾਰ ਗਰਮੀ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ ਤੱਕ ਕੀਤੀਆਂ ਜਾਣਗੀਆਂ ਪ੍ਰੰਤੂ ਇਨਾਂ ਛੁੱਟੀਆਂ ਸੰਬੰਧੀ ਸਿੱਖਿਆ ਵਿਭਾਗ ਨੇ ਇਹ ਸ਼ਰਤ ਵੀ ਲਾਜ਼ਮੀ ਕੀਤੀ ਹੈ ਕਿ ਸਾਰੇ ਸਕੂਲ 16 ਮਈ ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲਗਾਉਣਗੇ। ਇਨਾਂ ਹੁਕਮਾਂ ਸੰਬੰਧੀ ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਇਸ ਵਾਰ ਗਰਮੀ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ ਤੱਕ ਕੀਤੀਆਂ ਜਾਣਗੀਆਂ ਪ੍ਰੰਤੂ ਇਨਾਂ ਛੁੱਟੀਆਂ ਸੰਬੰਧੀ ਸਿੱਖਿਆ ਵਿਭਾਗ ਨੇ ਇਹ ਸ਼ਰਤ ਵੀ ਲਾਜ਼ਮੀ ਕੀਤੀ ਹੈ ਕਿ ਸਾਰੇ ਸਕੂਲ 16 ਮਈ ਤੋਂ 31 ਮਈ ਤੱਕ ਆਨਲਾਈਨ ਕਲਾਸਾਂ ਲਗਾਉਣਗੇ। ਇਨਾਂ ਹੁਕਮਾਂ ਸੰਬੰਧੀ ਪ੍ਰਮੁੱਖ ਸਕੱਤਰ, ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















