ਪੜਚੋਲ ਕਰੋ
Advertisement
Education Bus in Sangrur : ਗਰੀਬ ਬੱਚਿਆਂ ਲਈ ਬੱਸ ਨੂੰ ਬਣਾਇਆ ਚੱਲਦਾ-ਫਿਰਦਾ ਸਕੂਲ, 4 ਘੰਟੇ ਕਰਵਾਉਂਦੇ ਨੇ ਪੜ੍ਹਾਈ, ਨਾਸ਼ਤੇ ਅਤੇ ਮਨੋਰੰਜਨ ਦੀ ਵੀ ਸੁਬਿਧਾ
ਅਕਸਰ ਤੁਸੀਂ ਬੱਸ ਨੂੰ ਸਵਾਰੀਆਂ ਨੂੰ ਲੈ ਕੇ ਮੰਜ਼ਿਲ ਵੱਲ ਵਧਦੇ ਦੇਖਿਆ ਹੋਵੇਗਾ ਪਰ ਬੱਚਿਆਂ ਦੇ ਭਵਿੱਖ ਵੱਲ ਵਧਦੀ ਬੱਸ ਨੂੰ ਤੁਸੀਂ ਨਹੀਂ ਦੇਖਿਆ ਹੋਵੇਗਾ। ਸੰਗਰੂਰ ਦੇ 25 ਬੱਚੇ ਬੱਸ ਵਿੱਚ ਆਪਣਾ ਭਵਿੱਖ ਬਣਾ ਰਹੇ ਹਨ।
ਸੰਗਰੂਰ : ਅਕਸਰ ਤੁਸੀਂ ਬੱਸ ਨੂੰ ਸਵਾਰੀਆਂ ਨੂੰ ਲੈ ਕੇ ਮੰਜ਼ਿਲ ਵੱਲ ਵਧਦੇ ਦੇਖਿਆ ਹੋਵੇਗਾ ਪਰ ਬੱਚਿਆਂ ਦੇ ਭਵਿੱਖ ਵੱਲ ਵਧਦੀ ਬੱਸ ਨੂੰ ਤੁਸੀਂ ਨਹੀਂ ਦੇਖਿਆ ਹੋਵੇਗਾ। ਸੰਗਰੂਰ ਦੇ 25 ਬੱਚੇ ਬੱਸ ਵਿੱਚ ਆਪਣਾ ਭਵਿੱਖ ਬਣਾ ਰਹੇ ਹਨ। ਸਕੂਲ ਆਨ ਵ੍ਹੀਲਜ਼ ਨਾਂ ਦੀ ਇਸ ਬੱਸ ਵਿੱਚ ਬੱਚਿਆਂ ਨੂੰ ਘਰੋਂ ਲਿਆ ਕੇ ਸ਼ਹਿਰ ਦੀ ਸੈਰ ਕਰਵਾਉਂਦੇ ਹੋਏ ਪੜ੍ਹਾਇਆ ਜਾਂਦਾ ਹੈ। ਇਹ ਉਹ ਬੱਚੇ ਹਨ, ਜੋ ਕਦੇ ਸਕੂਲ ਨਹੀਂ ਗਏ ਕਿਉਂਕਿ ਮਾਪੇ ਉਨ੍ਹਾਂ ਨੂੰ ਸਕੂਲ ਭੇਜਣ ਤੋਂ ਅਸਮਰੱਥ ਹਨ।
ਹੁਣ ਉਹ ਰੋਜ਼ਾਨਾ 4 ਘੰਟੇ ਬੱਸ ਵਿੱਚ ਪੜ੍ਹਦੇ ਹਨ। ਪੰਜਾਬ ਵਿੱਚ ਇਹ ਪਹਿਲੀ ਅਜਿਹੀ ਬੱਸ ਹੈ, ਜਿਸ ਵਿੱਚ ਚੱਲਦੇ-ਫਿਰਦੇ ਮਨੋਰੰਜਕ ਤਰੀਕੇ ਨਾਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਬੱਸ ਵਿਚਲੀਆਂ ਤਸਵੀਰਾਂ ਤੋਂ ਬੱਚੇ ਆਸਾਨੀ ਨਾਲ ਸਿੱਖਿਆ ਨੂੰ ਸਮਝ ਰਹੇ ਹਨ। ਬੱਸ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਵੀ ਹੈ। ਨਾਸ਼ਤਾ ਵੀ ਬੱਸ ਵਿੱਚ ਹੀ ਮਿਲਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਬੱਸ ਵਿੱਚ 2 ਅਧਿਆਪਕ, 2 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ, 2 ਮਹਿਲਾ ਤੇ ਬਾਲ ਵਿਭਾਗ ਦੇ ਮੁਲਾਜ਼ਮ ਅਤੇ ਇੱਕ ਬੱਸ ਡਰਾਈਵਰ ਤਾਇਨਾਤ ਕੀਤਾ ਹੈ। ਚੱਲਦੀ ਬੱਸ ਵਿਚ ਪੜ੍ਹ ਕੇ ਉਨ੍ਹਾਂ ਨੂੰ ਕਿਸੇ ਪ੍ਰਮੁੱਖ ਸਥਾਨ 'ਤੇ ਲਿਜਾ ਕੇ ਦਿਖਾਇਆ ਜਾਂਦਾ ਹੈ ਅਤੇ ਕੁਝ ਨਵਾਂ ਸਿਖਾਇਆ ਜਾਂਦਾ ਹੈ।
ਬੱਸ ਡੀਸੀ ਦਫ਼ਤਰ ਤੋਂ 9 ਵਜੇ ਰਵਾਨਾ ਹੁੰਦੀ ਹੈ।
ਬੱਚਿਆਂ ਨੂੰ 7 ਵਜੇ ਘਰ ਛੱਡਦੀ ਹੈ।
ਬੱਸ ਵਿੱਚ 7 ਮੁਲਾਜ਼ਮ ਸਵਾਰ ਹਨ।
ਉਹ ਬੱਚਿਆਂ ਨੂੰ 4 ਘੰਟੇ ਪੜ੍ਹਾਈ ਕਰਵਾਉਂਦੇ ਹਨ।
ਹੁਣ 25 ਬੱਚੇ ਪੜ੍ਹ ਰਹੇ ਹਨ।

ਬੱਚੇ ਪੜ੍ਹ ਰਹੇ ਹਨ, ਹੁਣ ਉਹ ਕੂੜਾ ਅਤੇ ਪਲਾਸਟਿਕ ਨਹੀਂ ਚੁੱਕਣਗੇ
ਇਨ੍ਹਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਉਨ੍ਹਾਂ ਦੇ ਬੱਚੇ ਕਾਗਜ਼ ਅਤੇ ਪਲਾਸਟਿਕ ਆਦਿ ਇਕੱਠਾ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਨ੍ਹਾਂ ਦੇ ਬੱਚੇ ਕਦੇ ਸਕੂਲ ਨਹੀਂ ਗਏ। ਹੁਣ ਬੱਚੇ ਖੁਦ ਤਿਆਰ ਹੋ ਕੇ ਬੱਸ ਦੀ ਉਡੀਕ ਕਰਦੇ ਹਨ। ਜੇਕਰ ਬੱਸਰੈਗੂਲਰ ਚੱਲੀ ਤਾਂ ਬੱਚੇ ਸਾਡੇ ਵਾਂਗ ਕੂੜਾ ਨਹੀਂ ਚੁੱਕਣਗੇ।
ਜੇਕਰ ਯੋਜਨਾ ਸਫਲ ਹੁੰਦੀ ਹੈ ਤਾਂ ਅਸੀਂ ਹਰ ਸਬ-ਡਿਵੀਜ਼ਨ ਵਿੱਚ ਅਜਿਹੀਆਂ ਬੱਸਾਂ ਚਲਾਵਾਂਗੇ
25 ਬੱਚਿਆਂ ਦੀ ਸੁਰੱਖਿਆ ਲਈ ਬੱਸ ਵਿੱਚ ਸੀਸੀਟੀਵੀ ਵੀ ਲਗਾਏ ਗਏ ਹਨ। ਹਰ ਹਫ਼ਤੇ ਫੀਡਬੈਕ ਲੈ ਰਹੇ ਹਨ। ਬੱਚਿਆਂ ਨੂੰ ਫਲ ਦਿੰਦੇ ਹਨ। ਅੱਗੇ ਮਿਡ-ਡੇ-ਮੀਲ ਨੂੰ ਵੀ ਇਸ ਵਿੱਚ ਜੋੜਿਆ ਜਾਵੇਗਾ। ਜੇਕਰ ਯੋਜਨਾ ਸਫਲ ਰਹੀ ਤਾਂ ਅਸੀਂ ਹਰ ਸਬ-ਡਵੀਜ਼ਨ ਵਿੱਚ ਅਜਿਹੀਆਂ ਬੱਸਾਂ ਚਲਾਵਾਂਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਦੇਸ਼
Advertisement