(Source: ECI/ABP News)
ਸਿਹਤ ਵਿਭਾਗ ਦਾ ਕਾਰਮਾਨਾ, ਮ੍ਰਿਤਕ ਵਿਅਕਤੀ ਨੂੰ 9 ਮਹੀਨੇ ਬਾਅਦ ਲਾ ਦਿੱਤੀ ਵੈਕਸੀਨ ਦੀ ਦੂਜੀ ਡੋਜ਼
ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਵਿਚਾਲੇ ਕੋਰੋਨਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਇਸ ਟੀਕਾਕਰਨ ਮੁਹਿੰਮ ਦੌਰਾਨ ਕਈ ਘਪਲੇ ਵੀ ਸਾਹਮਣੇ ਆਏ ਹਨ। ਕਈ ਥਾਂਵਾਂ 'ਤੇ ਜਾਅਲੀ ਕੋਰੋਨਾ ਵੈਕਸੀਨ ਸਰਟੀਫਕੇਟ ਦੇ ਮਾਮਲੇ ਵੀ ਦੇਖਣ ਨੂੰ ਮਿਲੇ।
![ਸਿਹਤ ਵਿਭਾਗ ਦਾ ਕਾਰਮਾਨਾ, ਮ੍ਰਿਤਕ ਵਿਅਕਤੀ ਨੂੰ 9 ਮਹੀਨੇ ਬਾਅਦ ਲਾ ਦਿੱਤੀ ਵੈਕਸੀਨ ਦੀ ਦੂਜੀ ਡੋਜ਼ second dose of the vaccine was administered to the deceased 9 months later by the Department of Health in Mansa ਸਿਹਤ ਵਿਭਾਗ ਦਾ ਕਾਰਮਾਨਾ, ਮ੍ਰਿਤਕ ਵਿਅਕਤੀ ਨੂੰ 9 ਮਹੀਨੇ ਬਾਅਦ ਲਾ ਦਿੱਤੀ ਵੈਕਸੀਨ ਦੀ ਦੂਜੀ ਡੋਜ਼](https://feeds.abplive.com/onecms/images/uploaded-images/2022/01/22/3126151667b36c0f82be3a33087d3b9d_original.png?impolicy=abp_cdn&imwidth=1200&height=675)
ਮਾਨਸਾ: ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਵਿਚਾਲੇ ਕੋਰੋਨਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਇਸ ਟੀਕਾਕਰਨ ਮੁਹਿੰਮ ਦੌਰਾਨ ਕਈ ਘਪਲੇ ਵੀ ਸਾਹਮਣੇ ਆਏ ਹਨ। ਕਈ ਥਾਂਵਾਂ 'ਤੇ ਜਾਅਲੀ ਕੋਰੋਨਾ ਵੈਕਸੀਨ ਸਰਟੀਫਕੇਟ ਦੇ ਮਾਮਲੇ ਵੀ ਦੇਖਣ ਨੂੰ ਮਿਲੇ। ਇਸ ਤਰ੍ਹਾਂ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ ਜਿਥੇ ਸਿਹਤ ਵਿਭਾਗ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਿਹਤ ਵਿਭਾਗ ਮਾਨਸਾ ਦੇ ਇਸ ਕਾਰਨਾਮੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਾਨਸਾ ਸਿਹਤ ਵਿਭਾਗ ਨੇ ਇਕ ਮ੍ਰਿਤਕ ਵਿਅਕਤੀ ਦੇ ਹੀ ਕੋਰੋਨਾ ਵੈਕਸੀਨ ਦਾ ਟੀਕਾ ਲੱਗਾ ਕੇ ਉਸ ਨੂੰ ਸਰਟੀਫਿਕੇਟ ਦਾ ਮੈਸੇਜ ਭੇਜ ਦਿੱਤਾ। ਜਾਣਕਾਰੀ ਅਨੁਸਾਰ ਕੇਵਲ ਕ੍ਰਿਸ਼ਨ ਪੁੱਤਰ ਸੂਰਜ ਭਾਨ ਵਾਸੀ ਵਾਰਡ ਨੰ. 23 ਮਾਨਸਾ ਦੀ 12 ਮਈ 2021 ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਮੌਤ ਹੋ ਗਈ ਸੀ। ਉਸ ਨੂੰ ਕੋਰੋਨਾ ਦੀ ਪਹਿਲੀ ਡੋਜ਼ 20 ਅਪ੍ਰੈਲ 2021 ਨੂੰ ਲਗਾਈ ਗਈ ਸੀ ਤੇ ਦੂਜੀ ਡੋਜ਼ 9 ਮਹੀਨੇ ਬਾਅਦ 30 ਜਨਵਰੀ 2022 ਨੂੰ ਲਗਾਈ ਗਈ।
ਜ਼ਿਕਰਯੋਗ ਹੈ ਕਿ ਆਮ ਵਿਅਕਤੀ ਦੇ ਵੈਕਸੀਨ ਦੀ ਪਹਿਲੀ ਡੋਜ਼ 90 ਦਿਨਾਂ ਬਾਅਦ ਲੱਗਦੀ ਹੈ ਪਰ ਸਿਹਤ ਵਿਭਾਗ ਨੇ ਉਸ ਵੇਲੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਇਕ ਮ੍ਰਿਤਕ ਵਿਅਕਤੀ ਦੇ ਕੋਰੋਨਾ ਵੈਕਸੀਨ ਲਗਾ ਕੇ ਉਸ ਦੀ ਵੈਕਸੀਨੇਸ਼ਨ ਦਾ ਸਰਟੀਫਿਕੇਟ ਮੈਸੇਜ ਭੇਜ ਦਿੱਤਾ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਸਿਵਲ ਸਰਜਨ ਮਾਨਸਾ ਦਾ ਕਹਿਣਾ ਹੈ ਕਿ ਕਈ ਵਾਰ ਆਪ੍ਰੇਟਰ ਤੋਂ ਗਲਤੀ ਹੋ ਜਾਂਦੀ ਹੈ ਪਰ ਫਿਰ ਵੀ ਉਹ ਐਸ. ਐੱਮ. ਓ. ਸਾਹਿਬ ਨੂੰ ਕਹਿ ਕੇ ਇਸ ਮਾਮਲੇ ਦੀ ਜਾਂਚ ਕਰਵਾਉਣਗੇ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)