ਬੇਅਦਬੀ ਮਾਮਲੇ 'ਤੇ ਸਿੱਧੂ ਨੇ ਫੇਰ ਘੇਰੇ ਬਾਦਲ, ਨਵੀਂ ਵੀਡੀਓ ਜਾਰੀ ਕਰਕੇ ਕੀਤੇ ਕਈ ਖੁਲਾਸੇ
ਪੰਜਾਬ ਵਿੱਚ ਬੇਅਦਬੀ ਮਾਮਲਾ ਦੀ ਜਾਂਚ ਵਾਲਾ ਮੁੱਦਾ ਕਾਫ਼ੀ ਜ਼ੋਰ ਫੜ੍ਹ ਚੱਕਾ ਹੈ। ਅੰਮ੍ਰਿਤਸਰ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਹਨ।
ਰੌਬਟ ਦੀ ਰਿਪੋਰਟ
I have been challenging the Badals since 6 November 2018 to come clean on their inside engineering behind #Sacrilege of Guru Granth Sahib Ji ... Arm-twisting Dera Sadh for Vote Bank Politics. 1/2 pic.twitter.com/irPwYCQYA3
Where does he @officeofssbadal stand on these facts ? Have not heard a reply from him for years. 2/2#SatyamevaJayate #TruthalwaysTriumphs pic.twitter.com/vKZ64vVyri
ਚੰਡੀਗੜ੍ਹ: ਪੰਜਾਬ ਵਿੱਚ ਬੇਅਦਬੀ ਮਾਮਲਾ ਦੀ ਜਾਂਚ ਵਾਲਾ ਮੁੱਦਾ ਕਾਫ਼ੀ ਜ਼ੋਰ ਫੜ੍ਹ ਚੱਕਾ ਹੈ। ਅੰਮ੍ਰਿਤਸਰ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਹਨ। ਬੀਤੇ ਕੱਲ੍ਹ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਤੇ ਕੋਟਕਪੁਰਾ ਫਾਇਰਿੰਗ ਦਾ ਸੀਸੀਟੀਵੀ ਫੁਟੇਜ ਵੀ ਜਨਤਕ ਕਰ ਦਿੱਤਾ ਸੀ। ਅੱਜ ਇੱਕ ਵਾਰ ਫੇਰ ਸਿੱਧੂ ਨੂੰ ਨੇ ਪਿਛਲੀ ਬਾਦਲ ਸਰਕਾਰ ਨੂੰ ਇਸ ਮਾਮਲੇ ਵਿੱਚ ਲਪੇਟਿਆ ਹੈ।
ਸਿੱਧੂ ਨੇ ਟਵਿੱਟਰ ਤੇ ਇੱਕ ਵੀਡੀਓ ਸਾਂਝਾ ਕੀਤਾ ਤੇ ਲਿਖਿਆ, "ਮੈਂ 6 ਨਵੰਬਰ, 2018 ਤੋਂ ਬਾਦਲਾਂ ਨੂੰ ਚੁਣੌਤੀ ਦੇ ਰਿਹਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਸਪੱਸ਼ਟ ਰੂਪ ਵਿੱਚ ਦੱਸਣ।"ਸਿੱਧੂ ਜਾਰੀ ਕੀਤੀ ਗਈ ਵੀਡੀਓ ਵਿੱਚ ਸੁਖਬੀਰ ਬਾਦਲ ਨੂੰ ਬਰਗਾੜੀ ਮਾਮਲੇ ਵਿੱਚ ਸਾਂਝਾ ਧਰਨਾ ਦੇਣ ਲਈ ਸੱਦਾ ਦੇ ਰਹੇ ਹਨ। ਸਿੱਧੂ ਨੇ ਕਿਹਾ ਕਿ ਪੰਥ ਲਈ ਬੇਅਦਬੀ ਮਾਮਲਾ ਬਹੁਤ ਵੱਡਾ ਹੈ।
ਸਿੱਧੂ ਨੇ ਇੱਕ ਹਰ ਟਵੀਟ ਵਿੱਚ ਕਿਹਾ ਕਿ ਉਹ ਕਈ ਸਾਲਾਂ ਤੋਂ ਸਵਾਲ ਚੁੱਕ ਰਹੇ ਹਨ ਪਰ ਅੱਜ ਤੱਕ ਇਸ ਗੱਲ ਦਾ ਜਵਾਬ ਬਾਦਲਾਂ ਵੱਲੋਂ ਨਹੀਂ ਮਿਲਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :